ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਟ੍ਰੈਫਿਕ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਕੱਟੇ ਚਲਾਨ

0
2

ਮਾਨਸਾ, 09 ਜੂਨ (ਸਾਰਾ ਯਹਾ) : ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਟ੍ਰੈਫ਼ਿਕ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ 285 ਵਾਹਨਾਂ ਦੀ ਪ੍ਰੈਸ਼ਰ ਹਾਰਨ ਅਤੇ ਪ੍ਰਦੂਸ਼ਨ ਦੀ ਚੈਕਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫ਼ਤਰ ਬਠਿੰਡਾ ਸ਼੍ਰੀ ਰਵੀ ਪਾਲ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਅਧੀਨ ਵੱਖ-ਵੱਖ ਥਾਵਾਂ ‘ਤੇ 10 ਨਾਕੇ ਲਗਾ ਕੇ ਲੋਕਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਸੜਕਾਂ ਉਪਰ ਵਾਹਨ ਮਾਲਕਾਂ ਵੱਲੋਂ ਵਾਹਨ ਵਿੱਚ ਪ੍ਰੈਸ਼ਰ ਹਾਰਨ ਅਤੇ ਉੱਚੀ ਆਵਾਜ਼ ਵਿੱਚ ਮਿਊਜ਼ਿਕ ਸਿਸਟਮ ਲਗਵਾਏ ਜਾਂਦੇ ਹਨ, ਜਿਸ ਨਾਲ ਆਵਾਜ਼ ਪ੍ਰਦੂਸ਼ਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਤੀ ਸਖ਼ਤੀ ਵਰਤਦਿਆਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਟ੍ਰੈਫਿਕ ਪੁਲਿਸ ਨੇ ਚੈਕਿੰਗ ਕਰਕੇ 16 ਪ੍ਰਦੂਸ਼ਨ ਤੇ ਪ੍ਰੈਸ਼ਰ ਹਾਰਨ ਸਬੰਧੀ ਅਤੇ 76 ਹੋਰ ਉਲੰਘਣਾ ਕਰਨੇ ਵਾਲੇ ਵਾਹਨਾਂ ਦੇ ਚਲਾਨ ਕੱਟੇ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਹਰੇਕ ਵਾਹਨ ਦੀ ਪੂਰੇ ਧਿਆਨ ਨਾਲ ਚੈਕਿੰਗ ਕੀਤੀ ਗਈ ਕਿ ਇਸ ਦੇ ਪ੍ਰੈਸ਼ਰ ਹਾਰਨ ਲੱਗਾ ਹੈ ਜਾਂ ਨਹੀਂ। 
ਉਨ੍ਹਾਂ ਕਿਹਾ ਕਿ ਉਲੰਘਣਾਂ ਕਰਨ ਵਾਲਿਆਂ ਲਈ ਅੱਗੇ ਤੋਂ ਵੀ ਅਜੀਹੀਆਂ ਚੈਕਿੰਗਾਂ ਯਕੀਨੀ ਬਣਾਈਆਂ ਜਾਣਗੀਆਂ। ਚੈਕਿੰਗ ਟੀਮ ਵਿੱਚ ਇੰਸਪੈਕਟਰ ਗਮਦੂਰ ਸਿੰਘ ਸਮੇਤ ਪੁਲਿਸ ਦੇ ਹੋਰ ਮੁਲਾਜ਼ਮ ਸ਼ਾਮਿਲ ਸਨ।


EDITED BY : SARA YAHA | | Last Updated :9 June 2018

LEAVE A REPLY

Please enter your comment!
Please enter your name here