ਮਾਨਸਾ ਅਵਾਰਾ ਪਸ਼ੂਆਂ ਦੇ ਨਾਲ ਮਾਰੇਂ ਗਏ ਨੋਜਵਾਨਾ ਨੂੰ ਕੈਂਡਲ ਮਾਰਚ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਗਈ

0
202

ਮਾਨਸਾ 19,ਸਤੰਬਰ (ਸਾਰਾ ਯਹਾ ਬਲਜੀਤ ਸ਼ਰਮਾ) : ਅੱਜ ਮਾਨਸਾ ਵਿਖੇ ਅਵਾਰਾ ਪਸ਼ੂਆਂ ਦੇ ਕਾਰਨ ਆਪਣੀਆ ਕੀਮਤੀ ਜਾਨਾਂ ਗਵਾਉਣ ਵਾਲਿਆਂ ਨੂੰ ਯਾਦ ਕਰਦਿਆਂ ਇੱਕ ਸ਼ਰਧਾਂਜਲੀ ਕੈਂਡਲ ਮਾਰਚ ਕੱਢਿਆ ਗਿਆ ਅਤੇ ਜਿਸ ਵਿੱਚ ਅਵਾਰਾ ਪਸ਼ੂਆਂ ਦੇ ਕਾਰਨ ਆਪਣੀਆ ਕੀਮਤੀ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰ ਵੀ ਆਯੋਜਿਤ ਕੈਂਡਲ ਮਾਰਚ ਵਿੱਚ ਸ਼ਾਮਲ ਹੋਏ ਇਹ ਕੈਂਡਲ ਮਾਰਚ ਸ੍ਰੀ ਗੁਰੂਦਵਾਰਾ ਸਾਹਿਬ ਚੋਂਕ ਮਾਨਸਾ ਤੋਂ ਬੱਸ ਸਟੈਂਡ ਤੱਕ ਕੱਢਿਆ ਗਿਆ ਜਿਸ ਵਿਚ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਆਮ ਆਦਮੀਂ ਪਾਰਟੀ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ , ਸੁਖਪਾਲ ਸਿੰਘ ਖਹਿਰਾ,ਜਗਮੀਤ ਸਿੰਘ ਬਰਾੜ, ਅਕਾਲੀ ਦਲ ਦੇ ਜਗਦੀਪ ਸਿੰਘ ਨਕਈ, ਕਾਮਰੇਡ ਹਰਦੇਵ ਅਰਸ਼ੀ , ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਐੱਮ

ਐਲ ਏ, ਮੰਗਤ ਰਾਮ ਬਾਂਸਲ ਬੁੱਧ ਰਾਮ ਐਮ ਐਲ ਏ ਬੁਢਲਾਡਾ, ਹਰਿੰਦਰ ਸਿੰਘ ਮਾਨਸ਼ਾਹੀਆ ਇੰਡੀਅਨ ਸੋਸ਼ਲਿਸਟ ਪਾਰਟੀ,

ਅਮਨ ਅਰੋਰਾ (MLA ਸੁਨਾਮ,ਆਮ ਆਦਮੀ)

ਤੋਂ ਇਲਾਵਾ ਮਾਨਸਾ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਵਪਾਰਕ ਅਦਾਰਿਆਂ ਦੇ ਮੈਂਬਰਾਂ ਨੇ ਆਪਣੀ ਹਾਜ਼ਰੀ ਲਗਵਾਈ ਸੰਘਰਸ਼ ਕਮੇਟੀ ਵੱਲੋਂ ਮੰਚ ਤੋਂ ਆਏ ਹੋਏ ਸਾਰੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਆਪਣਾ ਸੰਘਰਸ਼ ਕਮੇਟੀ ਵੱਲੋਂ ਤਿਆਰ ਕੀਤਾ ਮੰਗ ਪੱਤਰ ਸੌਂਪਿਆ ਗਿਆ ਅਤੇ ਸੰਘਰਸ਼ ਕਮੇਟੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਆਪਣੇ ਅਗਲੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੱਲ ਨੂੰ ਹੋਰ ਰੋਜ਼ ਵਾਂਗ ਰੋਸ ਧਰਨਾ ਜਾਰੀ ਰਹੇਗਾ ਅਤੇ ਜਿਨ੍ਹਾਂ ਦੇਰ ਪ੍ਰਸ਼ਾਸਨ ਵੱਲੋਂ ਸਾਨੂੰ ਵਿਸ਼ਵਾਸ ਨਹੀਂ ਦਿੱਤਾ ਜਾਂਦਾ ਉਨ੍ਹਾਂ ਦੇਰ ਤੱਕ ਅਵਾਰਾ ਪਸ਼ੂ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਕਰਾਂਗੇ

LEAVE A REPLY

Please enter your comment!
Please enter your name here