ਮਾਨਸਾ ਪੁਲਿਸ ਵੱਲੋਂ ਗੈਸ ਸਿਲੰਡਰਾਂ ਵਿੱਚੋ ਗੈਸ ਕੱਢ ਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ !!

0
20

ਮਾਨਸਾ,(ਸਾਰਾ ਯਹਾ,(ਬਲਜੀਤ ਸ਼ਰਮਾ) 19 ਸਤੰਬਰ : ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਗੁਪਤ ਸੂਚਨਾਂ ਦੇ ਆਧਾਰ ਤੇ ਥਾਣਾ ਸਿਟੀ^2 ਮਾਨਸਾ ਦੇ ਏਰੀਆ ਠੂਠਿਆਵਾਲੀ ਰੋਡ ਤੇ ਪੈਂਦੇ ਇੱਕ ਘਰ ਵਿੱਚ ਰੇਡ ਕਰਕੇ ਇੱਕ ਕੈਂਟਰ (ਛੋਟਾ ਹਾਥੀ) ਨੰਬਰੀ ਪੀਬੀ.31ਪੀ^0558 ਸਮੇਤ 43 ਗੈਸ ਸਿਲੰਡਰ (40 ਭਰੇ ਹੋਏ + 3 ਖਾਲੀ ਸਿਲੰਡਰ) ਅਤੇ ਗੈਸ ਕੱਢਣ ਵਾਲੀ ਪਾਈਪ ਬਰਾਮਦ ਕਰਕੇ ਕਬਜਾਂ ਪੁਲਿਸ ਵਿੱਚ ਲਏ ਗਏ ਹਨ| ਤਿੰਨ ਦੋਸ.ੀਆਨ ਜੀਵਨ ਕੁਮਾਰ ਪੁੱਤਰ ਸਿਵਜ.ੀ ਰਾਮ ਵਾਸੀ ਖਿੱਲਣ ਹਾਲ ਮਾਨਸਾ, ਟਿੰਕੂ ਕੁਮਾਰ ਪੁੱਤਰ ਕਾਂਤਾ ਪ੍ਰਸ.ਾਦ ਅਤੇ ਗੋਪਾਲ ਕੁਮਾਰ ਪੁੱਤਰ ਗੁਰਮੀਤ ਸਿੰਘ ਵਾਸੀਆਨ ਠੂਠਿਆਵਾਲੀ ਰੋਡ ਮਾਨਸਾ ਨੂੰ ਮੌਕਾ ਤੇ ਕਾਬੂ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ|
  ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੁਲਿਸ ਪਾਸ ਇਤਲਾਹ ਸੀ ਕਿ ਉਕਤ ਦੋਸ.ੀਆਨ ਜੋ ਤੋਗੜੀਆ ਇੰਡੇਨ ਗੈਸ ਏਜੰਸੀ ਮਾਨਸਾ ਤੋ ਕੈਂਟਰ ਂਙਥ TਂTਂ ਨੰਬਰੀ ਪੀਬੀ.31ਪੀ^0558 ਵਿੱਚ ਗੈਸ. ਸਿਲੰਡਰ ਭਰ ਕੇ ਲੋਕਾ ਦੇ ਘਰਾਂ ਵਿੱਚ ਸਪਲਾਈ ਕਰਦੇ ਹਨ ਅਤੇ ਭਰੇ ਹੋਏ ਸਿਲੰਡਰਾਂ ਦੀਆ ਸੀਲਾਂ ਲਾਹ ਕੇ ਪਾਈਪ ਲਗਾ ਕੇ ਥੋਹੜੀ ਥੋਹੜੀ ਗੈਸ ਖਾਲੀ ਸਿਲੰਡਰਾਂ ਵਿੱਚ ਭਰ ਕੇ ਦੁਬਾਰਾ ਸੀਲਾ ਲਗਾ ਕੇ ਲੋਕਾ ਨੂੰ ਵੇਚ ਕੇ ਮੋਟੀ ਕਮਾਈ ਕਰਦੇ ਹਨ| ਜਿਸਤੇ ਉਕਤ ਤਿੰਨਾਂ ਦੋਸ.ੀਆਂ ਵਿਰੁੱਧ ਮੁਕੱਦਮਾ ਨੰਬਰ 129 ਮਿਤੀ 18^09^2019 ਅ/ਧ 420 ਹਿੰ:ਦੰ: ਅਤੇ 7 ਈ.ਸੀ. ਐਕਟ ਥਾਣਾ ਸਿਟੀ^2 ਮਾਨਸਾ ਦਰਜ. ਰਜਿਸਟਰ ਕੀਤਾ ਗਿਆ| ਪੁਲਿਸ ਪਾਰਟੀ ਵੱਲੋਂ ਮੌਕਾ ਪਰ ਟਿੰਕੂ ਕੁਮਾਰ ਉਕਤ ਦੇ ਠੂਠਿਆਵਾਲੀ ਰੋਡ ਤੇ ਘਰ ਵਿੱਚ ਰੇਡ ਕਰਕੇ ਇਹਨਾਂ ਤਿੰਨਾਂ ਦੋਸ.ੀਆਂ ਨੂੰ ਸਿਲੰਡਰਾਂ ਵਿੱਚੋ ਗੈਸ ਕੱਢਦਿਆਂ ਨੂੰ ਮੌਕਾ ਤੇ ਕਾਬੂ ਕੀਤਾ ਗਿਆ| ਜਿਹਨਾਂ ਪਾਸੋਂ ਇੱਕ ਕੈਂਟਰ (ਛੋਟਾ ਹਾਥੀ) ਨੰਬਰੀ ਪੀਬੀ.31ਪੀ^0558 ਸਮੇਤ 43 ਗੈਸ ਸਿਲੰਡਰ (40 ਭਰੇ ਹੋਏ + 3 ਖਾਲੀ ਸਿਲੰਡਰ) ਅਤੇ ਗੈਸ ਕੱਢਣ ਵਾਲੀ ਪਾਈਪ ਬਰਾਮਦ ਕਰਕੇ ਕਬਜਾਂ ਪੁਲਿਸ ਵਿੱਚ ਲਏ ਗਏ ਹਨ
 ਕਥਿੱਤ ਦੋਸ.ੀਆਂ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਭਰੇ ਹੋਏ ਸਿਲੰਡਰਾਂ ਦੀਆ ਸੀਲਾ ਲਾਹ ਕੇ ਛੋਟੀ ਪਾਈਪ ਰਾਹੀ ਖਾਲੀ ਸਿਲੰਡਰਾਂ ਵਿੱਚ ਗੈਸ ਭਰ ਲੈਦੇ ਸੀ ਅਤੇ ਦੁਕਾਨਾਂ, ਢਾਬਿਆ ਆਦਿ ਪਰ ਲੋੜਵੰਦਾਂ ਨੂੰ ਵੇਚ ਕੇ ਮੋਟੀ ਕਮਾਈ ਕਰਦੇ ਸੀ| ਇਹਨਾਂ ਦੋਸ.ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ. ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ| ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ| ਜਿਹਨਾਂ ਪਾਸੋ ਹੋਰ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ|

LEAVE A REPLY

Please enter your comment!
Please enter your name here