

ਮਾਨਸਾ 17 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) – ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (ਰਜਿ.31) ਪੰਜਾਬ ਦੀ ਸੂਬਾ ਵਰਕਿੰਗ
ਕਮੇਟੀ ਦੀ ਮੀਟਿੰਗ ਈਸੜੂ ਭਵਨ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਸੂਬਾ ਕਮੇਟੀ ਮੈਂਬਰ,
ਵੱਖ ਵੱਖ ਜ਼ਿਲਿਆਂ ਦੇ ਪ੍ਰਧਾਨ, ਜਨਰਲ ਸਕੱਤਰਾਂ ਨੇ ਸ਼ਿਰਕਤ ਕੀਤੀ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ‘ਚ ਇਨਲਿਸਟਮੈਂਟ
ਪਾਲਸੀ, ਠੇਕੇਦਾਰਾਂ ਰਾਹੀ ਆਉਟ ਸੋਰਸਿ, ਸੁਸਾਇਟੀਆਂ ਆਦਿ ਰਾਹੀ ਸੇਵਾਵਾਂ ਦੇ ਰਹੇ ਠੇਕਾ ਕਾਮਿਆਂ ਨੂੰ ਵਿਭਾਗ ‘ਚ ਸ਼ਾਮਿਲ ਕਰ ਰੈਗੂਲਰ
ਕਰਨ ਅਤੇ ਹੋਰ ਜਾਇਜ ਮੰਗਾਂ ਦੇ ਦੇ ਨਿਪਟਾਰੇ ਦੀ ਮੰਗ ਲਈ ਜੱਥੇਬੰਦੀ ਦੇ ਚੱਲ ਰਹੇ ਸੰਘਰਸ਼ ਨੂੰ ਲੈ ਕੇ ਕਈ ਅਹਿਮ ਮਤੇ ਪਾਸ ਕੀਤੇ ਗਏ
ਹਨ।
ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਅਤੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੇ ਦੱਸਿਆ
ਕਿ ਜਲ ਸਪਲਾਈ ਮਹਿਕਮੇ ਅਤੇ ਪੰਜਾਬ ਸਰਕਾਰ ਵੱਲੋਂ ਠੇਕਾ ਕਾਮਿਆਂ ਨੂੰ ਵਿਭਾਗ ‘ਚ ਸ਼ਾਮਿਲ ਕਰਕੇ ਰੈਗੂਲਰ ਕਰਨ ਸਮੇਤ ਹੋਰਨਾਂ ਜਾਇਜ
ਮੰਗਾਂ ਦਾ ਹੱਲ ਕਰਨ ਤੋਂ ਹਰ ਵਾਰ ਟਾਲ ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ ਉਥੇ ਪੇਂਡੂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ
ਕਰਨ ਦੇ ਨਾਂਅ ‘ਤੇ ਨਿੱਜੀਕਰਣ ਦੀਆਂ ਲੋਕ ਮਾਰੂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਤੋਂ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆਂ
ਕਰਵਾਉਣ ਦੀ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀ ਉਕਤ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਕਿਸੇ ਵੀ ਕੀਮਤ
‘ਤੇ ਲਾਗੂ ਨਹੀਂ ਹੋਣ ਦੇਵੇਗੀ, ਚਾਹੇ ਸੰਘਰਸ਼ ਨੂੰ ਹੋਰ ਤਿੱਖਾ ਕਿਉ ਨਾ ਕਰਨਾ ਪਵੇ। ਇਸ ਲਈ ਠੇਕਾ ਮੁਲਜਾਮਾਂ ਨੂੰ ਰੈਗੂਲਰ ਕਰਵਾਉਣ ਤੱਕ
ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਜਿਸਦੇ ਤਹਿਤ ਮੀਟਿੰਗ ‘ਚ ਮਤਾ ਪਾਸ ਕੀਤਾ ਗਿਆ ਹੈ ਕਿ ਜੱਥੇਬੰਦੀ ਦੇ ਡੈਪੁਟੇਸ਼ਨ ਕਿਰਤ
ਵਿਭਾਗ ਦੇ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ, ਕਿਰਤ ਕਮਿਸ਼ਨਰ ਪੰਜਾਬ,ਜਲ ਸਪਲਾਈ ਵਿਭਾਗ ਦੀ ਸੈਕਟਰੀ, ਐਚ.ਓ.ਡੀ. ਮੁਹਾਲੀ ਨੂੰ
ਮਿਲੇਗਾ। ਇਸਦੇ ਬਾਅਦ ਮਿਤੀ 23-09-2019 ਤੋਂ 12-11-2019 ਤੱਕ ਵੱਖ ਵੱਖ ਜਿਲਿਆਂ ਦੇ ਕਿਰਤ ਵਿਭਾਗ ਦੇ ਏ.ਐਲ.ਸੀ. ਦਫਤਰਾਂ
ਅੱਗੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਧਰਨੇ ਦਿੱਤੇ ਜਾਣਗੇ। ਜਿਸਦੇ ਬਾਅਦ ਜੱਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਪ੍ਰੋਗਰਾਮ ਦੀ
ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸਦੇ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਕਿ ਪੇਂਡੂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ
ਕਰਨ ਲਈ ਆਉਣ ਵਾਲੇ ਅਧਿਕਾਰੀਆ, ਮੰਤਰੀ, ਵਲਡ ਬੈਂਕ ਦੀਆਂ ਟੀਮ ਨੂੰ ਕਾਲੀ ਝੰਡੀਆ ਦਿਖਾ ਕੇ ਵਿਰੋਧ ਕਰਨ ਦਾ ਪ੍ਰੋਗਰਾਮ ਨਿਰੰਤਰ
ਭਵਿੱਖ ਵਿੱਚ ਵੀ ਜਾਰੀ ਰਹੇਗਾ।
ਸੂਬਾ ਕਮੇਟੀ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ 10 ਅਕਤੂਬਰ ਦੇ ਬਠਿੰਡਾ ਵਿਖੇ ਹੋ ਰਹੇ ਧਰਨੇ ‘ਚ ਪਰਿਵਾਰਾਂ ਬੱਚਿਆ ਸਮੇਤ
ਪਹੁੰਚਣ ਦਾ ਮਤਾ ਪਾਸ ਕੀਤਾ। ਬਿਜਲੀ ਮੁਲਾਜ਼ਮਾ ਵੱਲੋਂ 18/9/019 ਨੂੰ ਪਟਿਆਲੇ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀ ਹਮਾਇਤ
ਕੀਤੀ ਜਾਵੇਗੀ।
ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਹੋਣ ਵਾਲੇ ਐਕਸ਼ਨ ਤੋਂ ਪਹਿਲਾਂ ਵੱਖ ਵੱਖ ਜਿਲਿਆਂ ਦੀਆਂ ਬ੍ਰਾਚਾਂ
ਦੀਆ ਮੀਟਿੰਗਾਂ ਕਰਵਾਉਣ ਦੇ ਨਾਲ ਨਾ ਵਰਕਰਾਂ ਦੇ ਘਰ – ਘਰ ਜਾ ਕੇ ਵੀ ਪਰਿਵਾਰਾਂ ਬੱਚਿਆ ਸਮੇਤ ਧਰਨਿਆਂ ਵਿਚ ਸ਼ਾਮਿਲ ਹੋਣ ਲਈ
ਲਾਮਬੰਦ ਕੀਤਾ ਜਾਵੇਗਾ। ਜਿਸਦੇ ਤਹਿਤ ਹੀ ਜਿਲਾ ਰੋਪੜ ‘ਚ ਮਿਤੀ 23-09-2019,ਲੁਧਿਆਣਾ ‘ਚ 30-09-2019, ਬਠਿੰਡਾ ਤੇ ਮਾਨਸਾ
‘ਚ 18-10-2019, ਫਿਰੋਜਪੁਰ ‘ਚ 21-10-2019, ਬਟਾਲਾ (ਗੁਰਦਾਸਪੁਰ) ‘ਚ ਮਿਤੀ 23-10-2019, ਪਠਾਨਕੋਟ ‘ਚ 24-10-
2019, ਅੰਮ੍ਰਿਤਸਰ ਅਤੇ ਤਰਨਤਾਰਨ ‘ਚ 28-10-2019, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ‘ਚ 4-11-2019, ਸੰਗਰੂਰ ਤੇ ਬਰਨਾਲਾ
‘ਚ 5-11-2019, ਹੁਸਿਆਰਪੁਰ ਤੇ ਨਵਾਂਸ਼ਹਿਰ ‘ਚ 6-11-2019, ਜਲੰਧਰ ‘ਚ 11-11-2019 ਅਤੇ ਫਾਜਿਲਕਾ ‘ਚ 12-11-2019
ਨੂੰ ਜਿਲ੍ਹਾ ਪੱਧਰੀ ਧਰਨੇ ਕਿਰਤ ਵਿਭਾਗ ਏ.ਐਲ.ਸੀ. ਦਫਤਰ ਅੱਗੇ ਧਰਨੇ ਦਿੱਤੇ ਜਾਣਗੇ।























