ਵਿਜੀਲੈਂਸ ਟੀਮ ਨੇ ਕੀਤੀ ਪੰਚਾਇਤ ਦੇ ਕੰਮਾਂ ਦੀ ਚੈਕਿੰਗ

0
2

ਮਾਨਸਾ, 8 ਜੂਨ (ਸਾਰਾ ਯਹਾ)- ਵਿਜੀਲੈਂਸ ਵਿਭਾਗ ਮਾਨਸਾ ਦੀ ਟੀਮ ਵਲੋ ਇੰਨਸਪੈਕਟਰ ਸੱਤਪਾਲ ਸਿੰਘ ਦੀ ਅਗਵਾਈ ਹੇਠ ਟੈਕਨੀਕਲ ਟੀਮ ਨੂੰ ਨਾਲ ਲੈ ਕੇ ਅੱਜ ਜਿਲੇ ਦੇ ਪਿੰਡ ਬੱਛੂਆਣਾ ਵਿਖੇ ਪੰਚਾਇਤ ਵਲੋ ਕਰਵਾਏ ਗਏ ਵਿਕਾਸ ਕਾਰਜਾ ਗਲੀਆ ਨਾਲੀਆ ਛੱਪੜਾ ਵਗੈਰਾ ਦੇ ਕੰਮ ਦੀ ਚੈਕਿੰਗ ਕੀਤੀ ਗਈ ਇਸ ਸਬੰਧੀ ਸਪੰਰਕ ਕਰਨ ਤੇ ਇੰਨਸਪੈਕਟਰ ਸੱਤਪਾਲ ਸਿੰਘ ਨੇ ਦੱਸਿਆ ਕਿ ਅੱਜ ਟੈਕਨੀਕਲ ਟੀਮ ਐਸ ਡੀ ਈ,ਪੀ ਡਬਲਯੂ ਡੀ ਮਨੋਜ ਕੁਮਾਰ,ਜੇ ਈ ਮਨਜੀਤ ਸਿੰਘ,ਜੇ ਈ ਰਾਮਪਾਲ ਦੀ ਹਾਜਰੀ ਵਿੱਚ ਵਿਜੀਲੈਂਸ ਟੀਮ ਵਲੋ ਵਿਕਾਸ ਕਾਰਜਾ ਵਿੱਚ ਵਰਤੇ ਗਏ ਮਟੀਰੀਅਲ ਦੇ ਨਮੂਨੇ ਲਏ ਗਏ ਹਨ ਉਨਾਂ ਕਿਹਾ ਕਿ ਇਨਾਂ ਨਮੂਨਿਆ ਨੂੰ ਗੋਰਮਿੰਟ ਲੈਬ ਵਿੱਚ ਭੇਜਿਆ ਜਾਵੇਗਾ ਅਤੇ ਰਿਪੋਰਟ ਆਉਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਮੋਕੇ ਵਿਜੀਲੈਂਸ ਟੀਮ ਵਿੱਚ ਭੁਪਿੰਦਰ ਸਿੰਘ, ਜਗਦੀਪ ਸਿੰਘ,ਰਮਨਦੀਪ ਸਿੰਘ ਵੀ ਹਾਜਰ ਸਨ


EDITED BY : SARA YAHA | | Last Updated :8 June 2018

LEAVE A REPLY

Please enter your comment!
Please enter your name here