ਸਾਵਧਾਨ! ਦੇਸੀ ਘਿਓ ਦੇ ਨਾਂ ‘ਤੇ ਵਿਕ ਰਿਹਾ ਜ਼ਹਿਰ ਪੁਲੀਸ ਨੇ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦੇ ਪ੍ਰਬੰਧਕ ਦਾ ਦੋ ਦਿਨਾਂ ਰਿਮਾਂਡ ਹਾਸਲ ਕੀਤਾ

0
171

ਮਾਨਸਾ,(ਸਾਰਾ ਯਹਾ,(ਬਲਜੀਤ ਸ਼ਰਮਾ) 13 ਸਤੰਬਰ : ਮਾਨਸਾ ਪੁਲੀਸ ਵੱਲੋਂ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਨੂੰ ਸੀਲ ਕਰਨ ਤੋਂ ਬਾਅਦ ਉਸ ਦੇ ਪ੍ਰਬੰਧਕ ਪ੍ਰੇਮ ਸਿੰਘ ਨੂੰ ਅੱਜ ਮਾਨਸਾ ਦੀ ਸੀ.ਜੀ.ਐਮ ਮਨਪ੍ਰੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਦੋ ਦਿਨਾਂ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਪ੍ਰੇਮ ਸਿੰਘ ਤੋਂ ਪੁੱਛਗਿੱਛ ਦੌਰਾਨ ਪੁਲੀਸ ਦੇ ਹੱਥ ਬਹੁਤ ਕੁੱਝ ਲੱਗਿਆ ਹੈ ਅਤੇ ਪੁਲੀਸ ਹੁਣ ਇਸ ਘਿਓ ਨੂੰ ਜਿਹੜੇ ਦੁਕਾਨਦਾਰਾਂ ਕੋਲ ਵੇਚਣ ਲਈ ਸਪਲਾਈ ਕੀਤਾ ਜਾਂਦਾ ਸੀ, ਉਨ੍ਹਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾਵੇਗੀ, ਜਿਸ ਦੌਰਾਨ ਬਹੁਤ ਕੁੱਝ ਹੱਥ ਲੱਗਣ ਦੀ ਸੰਭਾਵਨਾ ਬਣ ਗਈ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਦੱਸਿਆ ਗਿਆ ਕਿ ਮਾਨਸਾ ਪੁਲੀਸ ਵੱਲੋੋਂ ਗੁਪਤ ਸੂਚਨਾ ਦੇ ਆਧਾਰ ਤੇ ਥਾਣਾ ਸਿਟੀ-2 ਮਾਨਸਾ ਦੇ ਖੇਤਰ ਵਿੱਚ ਚੱਲਦੀ ਇਹ ਨਕਲੀ ਦੇਸੀ ਘਿਓ/ਖਾਣ ਵਾਲੇ ਤੇਲ ਬਨਾਉਣ ਵਾਲੀ ਗੈਰ-ਕਾਨੂੰਨੀ ਫੈਕਟਰੀ ਦਾ ਪਰਦਾਫਾਸ ਕਰਕੇ ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲੈਕੇ ਮੌੌਕਾ ’ਤੇ ਛਾਪੇਮਾਰੀ ਕਰਕੇ ਇੱਕ ਕਸੂਰਵਾਰ ਪ੍ਰੇਮ ਸਿੰਘ ਵਾਸੀ ਬੁਰਜ ਢਿੱਲਵਾਂ ਨੂੰ ਰਾਤੀਂ ਹੀ ਗਿ੍ਰਫ਼ਤਾਰ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਉਥੋਂ ਪੁਲੀਸ ਨੂੰ ਵੱਡੀ ਮਾਤਰਾ ਵਿੱਚ ਨਕਲੀ ਦੇਸੀ ਘਿਓ ਬਰਾਮਦ ਹੋਇਆ ਹੈ, ਜਿਸ ਦੀ ਬਜਾਰੀ ਕੀਮਤ 3,26,000 ਰੁਪਏ ਬਣਦੀ ਹੈ।
ਡਾ. ਭਾਰਗਵ ਦੱਸਿਆ ਗਿਆ ਕਿ ਪੁਲੀਸ ਨੇ ਕਸੂਰਵਾਰ ਖਿਲਾਫ਼ ਮੁਕੱਦਮਾ ਨੰਬਰ 125 ਮਿਤੀ 12-09-2019 ਅ/ਧ 420,467,468,471,272,273 ਹਿੰ:ਦੰ:,7 ਈ.ਸੀ. ਐਕਟ, 63 ਫੂਡ ਸੇਫਟੀ ਅਤੇ ਸਟੈਡਰਡ ਐਕਟ-2006 ਅਤੇ 19 ਅਡੱਲਟਰੇਸ਼ਨ ਐਕਟ-1954 ਥਾਣਾ ਸਿਟੀ-2 ਮਾਨਸਾ ਵਿਖੇ ਦਰਜ਼ ਰਜਿਸਟਰ ਕਰਵਾਇਆ ਗਿਆ।
ਸੀਨੀਅਰ ਕਪਤਾਨ ਪੁਲੀਸ ਨੇ ਦੱਸਿਆ ਕਿ ਫੈਕਟਰੀ ਵਿੱਚੋੋਂ 7 ਟੀਨ ਦੇਸੀ ਘਿਓ (ਪ੍ਰਤੀ ਟੀਨ 15 ਕਿਲੋ) ਮਾਰਕਾ ਹਰਿਆਣਾ ਡੇਅਰੀ,ਰਿਫਾਈਡ 35 ਟੀਨ(ਪ੍ਰਤੀ ਟੀਨ 15 ਕਿਲੋੋ), ਡਾਲਡਾ ਘਿਓ 13 ਟੀਨ (ਪ੍ਰਤੀ ਟੀਨ 15 ਕਿਲੋ), 170 ਡੱਬੇ ਦੇਸੀ ਘਿਓ ਇੱਕ ਕਿਲੋ ਵਾਲੇ ਮਾਰਕਾ ਮਦਰ ਮੈਰੀ,5 ਕਿਲੋੋ ਵਾਲੇ ਦੋੋ ਡੱਬੇ ਮਾਰਕਾ ਮਦਰ ਮੇਰੀ, 2 ਕਿਲੋੋ ਵਾਲੇ 9 ਡੱਬੇ ਮਾਰਕਾ ਮਦਰ ਮੈਰੀ,ਇੱਕ ਕਿਲੋੋ ਵਾਲੇ 50 ਡੱਬੇ ਮਾਰਕਾ ਰਾਵੀ ਲਾਈਟ,500ਗ੍ਰਾਮ ਵਾਲੇ 155 ਡੱਬੇ ਮਾਰਕਾ ਮਦਰ ਮੈਰੀ,200ਗ੍ਰਾਮ ਵਾਲੇ 260 ਡੱਬੇ ਮਾਰਕਾ ਰਾਵੀ ਲਾਈਟ,2 ਕਿਲੋੋਗ੍ਰਾਮ ਵਾਲੇ 4 ਡੱਬੇ ਮਾਰਕਾ ਰਾਵੀ ਲਾਈਟ,ਘਿਓ ਦੇ ਭਰੇ ਹੋੋਏ ਬਰਾਮਦ ਕੀਤੇ ਗਏ ਅਤੇ ਮੌਕਾ ਤੋਂ ਘਿਓ ਬਨਾਉਣ ਵਾਲਾ ਮਟੀਰੀਅਲ ਮਸ਼ੀਨਾਂ, ਟੱਬ,ਗੈਸ ਸਿਲੰਡਰ,ਗੈਸੀ ਚੁੱਲੇ੍ਹ,ਡਰੰਮ ਸਮੇਤ ਡੱਬਿਆਂ ਤੇ ਲਗਾਉਣ ਵਾਲੇ ਵੱਖ-ਵੱਖ ਕਿਸਮ ਦੇ ਸਟਿੱਕਰ ਅਤੇ ਘਿਓ ਦੀ ਖੁਸਬੂ ਤਿਆਰ ਕਰਨ ਵਾਲਾ ਫਲੇਵਰ ਬਰਾਮਦ ਕਰਕੇ ਪੁਲੀਸ ਨੇ ਕਬਜ਼ੇ ਵਿੱਚ ਲਏ ਗਏ।
ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਪ੍ਰੇਮ ਸਿੰਘ ਤੋਂ ਹੁਣ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਦੇ ਨਾਲ ਹੋੋਰ ਕਿੰਨੇ ਵਿਅਕਤੀਆਂ ਦੀ ਮਿਲੀਭੁਗਤ ਹੈ, ਇਹ ਕਿੰਨੇ ਸਮੇਂ ਤੋੋਂ ਇਹ ਧੰਦਾ ਚਲਾ ਰਹੇ ਹਨ ਅਤੇ ਕਿੱਥੇ-ਕਿੱਥੇ ਮਾਲ ਸਪਲਾਈ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਮਾਲ ਦੇ ਸਿਹਤ ਵਿਭਾਗ ਵੱਲੋੋਂ ਨਮੂਨੇ ਲੈਕੇੇ ਜਾਂਚ ਲਈ ਲੈਬਾਰਟਰੀ ਵਿੱਚ ਭੇਜੇ ਗਏ ਹਨ ਅਤੇ ਨਤੀਜੇ ਹਾਸਲ ਹੋਣ ਤੇ ਮੁਕੱਦਮਾ ਵਿੱਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here