

ਮਾਨਸਾ, 10 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) -ਪੰਜਾਬ ਕੇਸਰੀ ਗਰੁੱਪ ਵਲੋਂ ਸਾਇਕਲ ਗਰੁੱਪ ਮਾਨਸਾ ਅਤੇ ਲੋਕ ਭਲਾਈ ਕਲੱਬ ਭੰਮੇ ਖੁਰਦ ਦੇ ਅਣਥੱਕ ਸਹਿਯੋਗ ਨਾਲ ਪੰਜਾਬ ਕੇਸਰੀ ਗਰੁੱਪ ਦੇ ਬਾਨੀ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 38ਵੀਂ ਬਰਸੀ ਮੌਕੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਵਿਸ਼ਾਲ ਖੂਨਦਾਨ ਕੈਂਪ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਵਿਖੇ ਲਾਇਆ ਗਿਆ। ਜਿਸ ‘ਚ ਬਲੱਡ ਬੈਂਕ ਮਾਨਸਾ ਦੀ ਇੰਚਾਰਜ ਡਾ. ਸੁਸ਼ਮਾ ਅਤੇ ਉਨ੍ਹਾਂ ਸਮੁੱਚੀ ਟੀਮ ਸੁਪਰਵਾਈਜ਼ਰ ਵਿਜੇ ਕੁਮਾਰ, ਜਸਪ੍ਰੀਤ ਕੌਰ, ਕੁਲਜੀਤ ਕੌਰ, ਕੁਲਵਿੰਦਰ ਕੌਰ ਵਲੋਂ 52 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਸਰਜਨ ਡਾ. ਤੇਜਿੰਦਰਪਾਲ ਸਿੰਘ ਰੇਖੀ ਅਤੇ ਡਾ. ਜਨਕ ਰਾਜ ਸਿੰਗਲਾ ਨੇ ਸ਼ਿਰਕਤ ਕਰਕੇ ਖੂਨਦਾਨੀਆਂ ਦੀ ਹੌਂਸਲਾ ਅਫ਼ਜਾਈ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਨੇ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ। ਹਰ ਮਨੁੱਖ ਨੂੰ ਹਰ ਵੇਲੇ ਸਵੈ-ਇੱਛਤ ਖੂਨਦਾਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਖੂਨਦਾਨ ਕਰਨ ਨਾਲ ਜਿੰਦਗੀ ਮੌਤ ਨਾਲ ਲੜ ਰਹੇ ਕਿਸੇ ਵੀ ਵਿਅਕਤੀ ਦੀ ਬੁੱਝ ਰਹੀ ਜੀਵਨ ਜੋਤ ਨੂੰ ਮੁੜ ਰੁਸ਼ਨਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲਾਲਾ ਜਗਤ ਨਾਰਾਇਣ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਲਾਲਾ ਜੀ ਦੀ ਬਰਸੀ ਮੌਕੇ ਲਾਏ ਖੂਨਦਾਨ ਕੈਂਪ ਦੀ ਸ਼ਲਾਘਾ ਕਰਦਿਆ ਉਨ੍ਹਾਂ ਕਿਹਾ ਕਿ ਖੂਨਦਾਨ ਕੈਂਪ ਲਾਉਣ ਨਾਲ ਜਿੱਥੇ ਨੌਜਵਾਨ ਪੀੜ੍ਹੀ ਨੂੰ ਖੂਨਦਾਨ ਕਰਨ ਲਈ ਚੇਤਨਾ ਪੈਦਾ ਹੁੰਦੀ ਹੈ। ਉਥੇ ਇਹ ਕੈਂਪ ਲੋਕਾਂ ਲਈ ਵੀ ਵਰਦਾਨ ਸਿੱਧ ਹੁੰਦੇ ਹਨ। ਇਸ ਲਈ ਪੰਜਾਬ ਕੇਸਰੀ ਸਮੂਹ ਵਲੋਂ ਲਾਏ ਜਾ ਰਹੇ ਖੂਨਦਾਨ ਕੈਂਪ ਹੀ ਲਾਲਾ ਜਗਤ ਨਾਰਾਇਣ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਅਗਰਵਾਲ ਸÎਭਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ, ਖਜਾਨਚੀ ਤੀਰਥ ਸਿੰਘ ਮਿੱਤਲ, ਸਾਇਕਲ ਗਰੁੱਪ ਦੇ ਸੰਜੀਵ ਪਿੰਕਾ, ਲੋਕ ਭਲਾਈ ਕਲੱਬ ਭੰਮੇ ਖੁਰਦ ਦੇ ਉਘੇ ਖੂਨਦਾਨੀ ਗੁਰਪ੍ਰੀਤ ਭੰਮਾ, ਰੋਟਰੀ ਕਲੱਬ ਦੇ ਸਾਬਕਾ ਗਵਰਨਰ ਪ੍ਰੇਮ ਅਗਰਵਾਲ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਕੇਸਰੀ ਗਰੁੱਪ ਸਬ ਆਫਿਸ ਮਾਨਸਾ ਦੇ ਬਿਓਰੋ ਚੀਫ ਸੰਦੀਪ ਮਿੱਤਲ, ਵਿਸ਼ੇਸ਼ ਪ੍ਰਤੀਨਿਧ ਬਲਵਿੰਦਰ ਜੱਸਲ, ਪ੍ਰਤੀਨਿਧੀ ਮਨਜੀਤ ਕੌਰ, ਸੱਤ ਪ੍ਰਕਾਸ਼ ਸਿੰਗਲਾ ਬਰੇਟਾ ਆਦਿ ਨੇ ਆਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
ਲਾਲਾ ਜਗਤ ਨਾਰਾਇਣ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ : ਡਾ. ਰੇਖੀ, ਡਾ. ਸਿੰਗਲਾ, ਅਸ਼ੋਕ ਗਰਗ

ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਤੇਜਿੰਦਰਪਾਲ ਸਿੰਘ ਰੇਖੀ, ਡਾ. ਜਨਕ ਰਾਜ ਸਿੰਗਲਾ ਅਤੇ ਅਗਰਵਾਲ ਸਭਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਲਾਲਾ ਜਗਤ ਨਰਾਇਣ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅੱਜ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਕੇਸਰੀ ਗਰੁੱਪ ਵਲੋਂ ਪੰਜਾਬ ਕੇਸਰੀ ਸਮੂਹ ਦੇ ਬਾਨੀ ਅਮਰ ਸ਼ਹੀਦ ਲਾਲ ਜਗਤ ਨਰਾਇਣ ਜੀ ਦੀ ਬਰਸੀ ਮੌਕੇ ਖੂਨਦਾਨ ਕੈਂਪ ਲਾ ਕੇ ਸਮਾਜ ਸੇਵਾ ਦੇ ਖੇਤਰ ‘ਚ ਇਕ ਨਵੀਂ ਪੈੜਾ ਪਾ ਰਿਹਾ ਹੈ ਕਿਉਂਕਿ ਕਿਸੇ ਵੀ ਜ਼ਿੰਦਗੀ-ਮੌਤ ਨਾਲ ਜੂੰਝ ਰਹੇ ਮਨੁੱਖ ਦੀ ਖੂਨਦਾਨ ਵਰਦਾਨ ਸਾਬਤ ਹੁੰਦਾ ਹੈ। ਅਜਿਹਾ ਕਰਨ ਨਾਲ ਸਾਡੇ ਸਰੀਰ ‘ਚ ਕੋਈ ਕਮਜ਼ੋਰੀ ਨਹੀਂ ਆਉਦੀ, ਸਗੋਂ ਸਰੀਰ ਰਿਸ਼ਟ-ਪੁਸ਼ਟ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਪ੍ਰਤੀ ਰਿਣੀ ਹਾਂ। ਉਨ੍ਹਾਂ ਕਿਹਾ ਕਿ ਲਾਲਾ ਜਗਤ ਨਾਰਾਇਣ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਲਾਲਾ ਜੀ ਦੀ ਬਰਸੀ ਮੌਕੇ ਲਾਏ ਜਾ ਰਹੇ ਖੂਨਦਾਨ ਕੈਂਪ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜਿਹੇ ਕੈਂਪ ਆਮ ਲੋਕਾਂ ਦੀ ਜਿੰਦਗੀ ਬਚਾਉਣ ਵਿਚ ਸਹਾਇਕ ਸਿੱਧ ਹੁੰਦੇ ਹਨ। ਇਸ ਮੌਕੇ ਐਸ.ਐਮ.ਓ ਡਾ. ਅਸ਼ੋਕ ਬਾਂਸਲ, ਸਮਾਜ ਸੇਵੀ ਸੁਰਿੰਦਰ ਪਿੰਟਾ, ਬਲਵੀਰ ਸਿੰਘ ਅਗਰੋਈਆ, ਡਾ. ਵਰੁਣ ਮਿੱਤਲ, ਡਾ. ਸੁਨੀਲ ਬਾਂਸਲ, ਸਤਵਿੰਦਰ ਸੂਬਾ, ਰਮੇਸ਼ ਜਿੰਦਲ, ਸੁਰਿੰਦਰ ਬਾਂਸਲ, ਹਰਪ੍ਰੀਤ ਚੌਹਾਨ, ਪਰਮਪ੍ਰੀਤ ਪੱਪਨ, ਸੋਹਣ ਲਾਲ ਅਰੋੜਾ, ਨਰਿੰਦਰ ਗੁਪਤਾ, ਨਰੇਸ਼ ਸ਼ਰਮਾ, ਬਿੰਦਰਪਾਲ ਗਰਗ, ਨਰੇਸ਼ ਬਿਰਲਾ, ਰਮਨ ਗੁਪਤਾ, ਸਤੀਸ਼ ਸਿੰਗਲਾ ਆਦਿ ਵੀ ਹਾਜ਼ਰ ਸਨ।
ਖੂਨਦਾਨ ਦੇ ਖੇਤਰ ‘ਚ ਸੰਜੀਵ ਪਿੰਕਾ ਨੇ ਰਚਿਆ ਨਵਾਂ ਇਤਿਹਾਸ
ਇਸ ਸ਼ਹਿਰ ਦੇ ਉਘੇ ਖੂਨਦਾਨੀ ਅਤੇ 15 ਵਾਰ ਸਟੇਟ ਪੱਧਰ ਤੇ ਸਨਮਾਨਿਤ ਸੰਜੀਵ ਪਿੰਕਾ ਨੇ 118ਵੀਂ ਵਾਰ, ਆਲਮ ਸਿੰਘ ਨੇ 80ਵੀਂ ਵਾਰ ਆਪਣਾ ਖੂਨਦਾਨ ਕਰਕੇ ਨਵਾਂ ਇਤਿਹਾਸ ਰਚਿਆ ਹੋਇਆ ਹੈ। ਸੰਜੀਵ ਪਿੰਕਾ ਅਤੇ ਆਲਮ ਸਿੰਘ ਦਾ ਕਹਿਣਾ ਹੈ ਕਿ ਖੂਨਦਾਨ ਕਰਨ ਨਾਲ ਸਰੀਰ ‘ਚ ਕੋਈ ਕਮੀ ਨਹੀ ਆਉਦੀ ਸਗੋਂ ਮਨ ਨੂੰ ਡਾਢਾ ਸਕੂਲ ਮਿਲਦਾ ਹੈ। ਅਜਿਹਾ ਕਰਕੇ ਲੋੜਵੰਦ ਮਰੀਜ਼ਾਂ ਨੂੰ ਨਵੀ ਜ਼ਿੰਦਗੀ ਮਿਲਦੀ ਹੈ। ਸਾਡੇ ਅੰਦਰ ਇਸ ਲਹਿਰ ਨਾਲ ਜੁੜਨ ਲਈ ਇਨਸਾਨੀਅਤ ਦਾ ਜ਼ਜਬਾ ਪੈਦਾ ਹੁੰਦਾ ਹੈ ਤਾਂ ਬਿਨਾ ਕਿਸੇ ਸੁਆਰਥ ਅਸੀ ਖੂਨਦਾਨ ਕਰਕੇ ਇਕ ਵਧੀਆਂ ਇਨਸਾਨ ਹੋਣ ਦੀ ਮਿਸਾਲ ਕਾਇਮ ਕਰ ਸਕਦੇ ਹਾਂ। ਨਵੇ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਦਿਆ ਉਨ੍ਹਾਂ ਕਿਹਾ ਕਿ ਸਾਨੂੰ ਬਿਨਾ ਕਿਸੇ ਝਿਜ਼ਕ ਖੂਨਦਾਨ ਕਰਕੇ ਇਸ ਲਹਿਰ ਦੇ ਕਾਫਲੇ ਨੂੰ ਹੋਰ ਲੰਬਾ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਡਾਕਟਰਾਂ ਨੇ ਵੀ ਕੀਤਾ ਖੂਨਦਾਨ
ਇਸ ਕੈਂਪ ‘ਚ ਸਿਵਲ ਹਸਪਤਾਲ ਮਾਨਸਾ ਦੇ 2 ਡਾਕਟਰਾਂ ਡਾ. ਵਰੁਣ ਮਿੱਤਲ ਅਤੇ ਡਾ. ਸੁਨੀਲ ਬਾਂਸਲ ਨੇ ਬੜੇ ਉਤਸ਼ਾਹ ਨਾਲ ਸਵੈਇੱਛਤ ਖੂਨਦਾਨ ਕੀਤਾ। ਜਦਕਿ ਪੰਜਾਬ ਕੇਸਰੀ ਦੇ ਬਿਓਰੋ ਚੀਫ ਸੰਦੀਪ ਮਿੱਤਲ ਨੇ ਵੀ ਪਹਿਲੀ ਵਾਰ ਸਵੈਇੱਛਤ ਖੂਨਦਾਨ ਕਰਕੇ ਲਾਲਾ ਜੀ ਨੂੰ ਸੱਚੀ ਸ਼ਰਧਾਜ਼ਲੀ ਭੇਂਟ ਕੀਤੀ।
ਕਿਸ ਕਿਸ ਨੇ ਕੀਤਾ ਖੂਨਦਾਨ
ਕੈਂਪ ਦੌਰਾਨ ਸੰਜੀਵ ਪਿੰਕਾ, ਸਤਵਿੰਦਰ ਸੂਬਾ, ਸਤੀਸ਼ ਸਿੰਗਲਾ, ਨਰੇਸ਼ ਸ਼ਰਮਾ, ਹਰਪ੍ਰੀਤ ਚੌਹਾਨ, ਅਜੇ ਕੁਮਾਰ, ਅਨਿਲ ਸੇਠੀ, ਬਲਜਿੰਦਰ ਸਿੰਘ, ਬਲਰਾਮ ਸਿੰਘ, ਡਾ. ਸੁਨੀਲ ਬਾਂਸਲ, ਹਰਨਮਪ੍ਰੀਤ ਸਿੰਘ, ਜਸਵੀਰ ਸਿੰਘ, ਕ੍ਰਿਸ਼ਨ ਗਰਗ, ਕ੍ਰਿਸ਼ਨ ਸਿੰਘ ਮਿੱਤਲ, ਕੁਲਵੰਤ ਸਿੰਘ, ਕੁਲਵਿੰਦਰ ਸਿੰਘ, ਨਵਦੀਪ ਸਿੰਘ, ਪਰਮਪ੍ਰੀਤ ਸਿੰਘ ਪੱਪਨ, ਰਮਨ ਗੁਪਤਾ, ਡਾ. ਵਰੁਣ ਮਿੱਤਲ, ਬਲਵੀਰ ਸਿੰਘ ਅਗਰੋਈਆ, ਪ੍ਰੇਮ ਕਾਲਾ, ਸੋਹਣ ਲਾਲ, ਸੁੱਖਾ ਰਾਮ, ਸਿਕੰਦਰ ਸਿੰਘ, ਪੁਨੀਤ ਬਾਂਸਲ, ਸੰਦੀਪ ਕੁਮਾਰ, ਨਰਿੰਦਰ ਗਰਗ, ਬੀਨੂੰ ਗਰਗ, ਨਰੇਸ਼ ਬਿਰਲਾ, ਆਲਮ ਸਿੰਘ, ਤੇਜਿੰਦਰ ਸਿੰਘ, ਅਮਰਜੀਤ ਸਿੰਘ, ਬਾਵਾ ਸਿੰਘ, ਤੁਸ਼ਾਰ ਸਿੰਗਲਾ, ਸੁਖਵਿੰਦਰ ਸਿੰਘ, ਜੋਨੀ ਜਿੰਦਲ ਆਦਿ 52 ਖੂਨਦਾਨੀਆਂ ਨੇ ਸਵੈਇੱਛਤ ਖੂਨਦਾਨ ਕੀਤਾ।























