ਲਾਵਾਰਿਸ ਪਸ਼ੂਆਂ ਨੂੰ ਲੈ ਕੇ….13 ਸਤੰਬਰ ਨੂੰ ਮਾਨਸਾ ਬੰਦ ਤੇ ਭੁੱਖ ਹੜਤਾਲ ਰੱਖਣ ਦਾ ਐਲਾਨ…!!

0
335

ਮਾਨਸਾ,11 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) : ਬੀਤੀ ਕੱਲ ਸ਼ਹਿਰ ਦੇ ਅੰਡਰਬ੍ਰਿਜ ਲਾਗੇ ਲਾਵਾਰਿਸ ਪਸ਼ੂਆਂ ਕਾਰਨ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਸ਼ਹਿਰੀਆਂ ਦਾ ਰੋਸ ਵਧ ਗਿਆ ਹੈ। ਇਸ ਸੰਬੰਧੀ ਸ਼ਹਿਰੀਆਂ ਨੇ ਮੰਗਲਵਾਰ ਨੂੰ ਇਕ ਲਕਸ਼ਮੀ ਨਾਰਾਇਣ ਮੰਦਰ ਚ ਇਕ ਮੀਟਿੰਗ ਕਰਕੇ 13 ਸਤੰਬਰ ਨੁੰ ਮਾਨਸਾ ਬੰਦ ਦਾ ਸੱਦਾ ਦਿੱਤਾ ਹੈ। ਸ਼ਹਿਰੀਆਂ ਦਾ ਕਹਿਣਾ ਹੈ ਕਿ ਜੇਕਰ ਲਾਵਾਰਿਸ ਪਸ਼ੂਆਂ ਦਾ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਆਉਂਦੇ 48 ਘੰਟਿਆਂ ਚ ਕੋਈ ਬੰਦੋਬਸਤ ਨਾ ਕੀਤਾ ਤਾਂ ਉਹ ਮਾਨਸਾ ਬੰਦ ਦੌਰਾਨ ਸਰਕਾਰ ਦੇ ਖਿਲਾਫ ਧਰਨਾ ਮੁਜਾਹਰਾ ਕਰਨਗੇ।ਉਨਾਂ ਦਾ ਰੋਸ ਹੈ ਕਿ ਸਰਕਾਰ ਲੋਕਾਂ ਤੋਂ ਕਿਸੇ ਨਾ ਕਿਸੇ ਰੂਪ ਵਿਚ ਗਊ ਰੱਖਿਆ ਲਈ ਟੈਕਸ ਦੀ ਵਸੂਲੀ ਕਰ ਰਹੀ ਹੈ,ਪਰ ਸ਼ਹਿਰ ਦੀਆਂ ਸੜਕਾਂ ਦੇ ਇੰਨਾਂ ਪਸ਼ੂਆਂ ਦੀ ਗਿਣਤੀ ਵਧਣਾ ਜਾਰੀ ਹੈ,ਜਿਸ ਬਾਰੇ ਫਿਕਰਮੰਦੀ ਤਾਂ ਦੂਰ ਸਰਕਾਰ ਦਾ ਕੋਈ ਧਿਆਨ ਹੀ ਨਹੀਂ ਹੈ।

ਇਸ ਸੰਬੰਧੀ ਸ਼ਹਿਰ ਦੇ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ, ਸੈਕਟਰੀ ਮਨਜੀਤ ਸਦਿਉੜਾ, ਗੁਰਲਾਭ ਸਿੰਘ ਮਾਹਲ ਪ੍ਰਧਾਨ ਬਹੁਮੰਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ  ਅਤੇ ਡਾ. ਜਨਕ ਰਾਜ ਸਿੰਗਲਾ ਮੈਂਬਰ ਆਈ.ਐਮ.ਏ. ਵੱਲੋਂ ਮਾਨਸਾ ਸ਼ਹਿਰ ਦੇ ਵਿੱਚ ਅਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ, ਜਿਸ ਕਾਰਨ ਪਿਛਲੇ ਦਿਨਾਂ ਵਿੱਚ 4 ਤੋਂ ਵੱਧ ਮੌਤਾਂ ਇਕੱਲੇ ਮਾਨਸਾ ਸ਼ਹਿਰ ਵਿੱਚ ਹੋ ਚੁੱਕੀਆਂ ਹਨ, ਦੇ ਮੁੱਦੇ ‘ਤੇ ਮਾਨਸਾ ਸ਼ਹਿਰ ਦੀਆਂ ਸਾਰੀਆਂ ਲੋਕ ਹਿਤੈਸ਼ੀ ਜਥੇਬੰਦੀਆਂ ਦਾ ਸਮੂਹਿਕ ਇਕੱਠ ਸ਼ਹਿਰ ਦੇ ਲਕਸ਼ਮੀ ਨਰਾਇਣ ਮੰਦਿਰ ਵਿੱਚ ਹੋਇਆ। ਇਸ ਇਕੱਠ ਵਿੱਚ ਮਾਨਸਾ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਭਾਰੀ ਗਿਣਤੀ  ਵਿੱਚ ਭਾਗ ਲਿਆ ਅਤੇ ਮਾਨਸਾ ਸ਼ਹਿਰ ਦਾ ਇਹ ਅੱਜ ਤੱਕ ਦਾ ਕਿਸੇ ਜਨਤਕ ਮਸਲੇ ‘ਤੇ ਹੋਇਆ ਸਭ ਤੋਂ ਵੱਡਾ ਜਨਤਕ ਇਕੱਠ ਸੀ। ਸਭ ਤੋਂ ਪਹਿਲਾਂ ਇਸ ਇਕੱਠ ਵਿੱਚ ਪਿਛਲੇ ਦਿਨੀਂ ਅਵਾਰਾ ਪਸ਼ੂਆਂ ਕਾਰਨ ਹਾਦਸਿਆਂ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ।

      ਇਸ ਬਾਰੇ ਜਾਣਕਾਰੀ ਦਿੰਦਿਆਂ ਮੁਨੀਸ਼ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ 13 ਸਤੰਬਰ (ਸ਼ੁੱਕਰਵਾਰ) ਨੂੰ ਮਾਨਸਾ ਸ਼ਹਿਰ ਨੂੰ ਮੁਕੰਮਲ ਬੰਦ ਰੱਖਕੇ ਸ਼ਹਿਰ ਦੀਆਂ ਸਾਰੀਆਂ ਵਪਾਰਕ ਅਤੇ ਲੋਕ ਹਿਤੈਸ਼ੀ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਇੰਨ੍ਹਾਂ ਜਥੇਬੰਦੀਆਂ ਦੇ ਆਗੂ ਅਤੇ ਸ਼ਹਿਰੀ ਵਾਸੀ ਸਵੇਰੇ 10 ਵਜੇ ਤੋਂ ਭੁੱਖ ਹੜਤਾਲ ਉÎੱਪਰ ਬੈਠਣਗੇ। ਇਸ ਮੌਕੇ ਇਕੱਠ ਵਲੋਂ ਸਰਵਸੰਮਤੀ ਨਾਲ ਇਹ ਵੀ ਪਾਸ ਕੀਤਾ ਗਿਆ ਕਿ ਜੇਕਰ ਇਹ ਮਸਲਾ 12 ਸਤੰਬਰ ਤੱਕ ਹੱਲ ਨਾ ਕੀਤਾ ਗਿਆ ਤਾਂ ਸਰਕਾਰ ਦੇ ਮੰਤਰੀਆਂ ਤੇ ਨੁਮਾਇੰਦਿਆਂ ਮਾਨਸਾ ਸ਼ਹਿਰ ਵਿੱਚ ਆਵੇਗਾ ਤਾਂ ਉਸਦਾ ਬਾਈਕਾਟ ਕੀਤਾ ਜਾਵੇਗਾ।  ਇਸ ਮੀਟਿੰਗ ਵਿੱਚ ਸਮੂਹ ਸ਼ਹਿਰ ਵਾਸੀਆਂ ਵੱਲੋਂ ਪੰਜਾਬ ਸਰਕਾਰ, ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਮਾਨਸਾ ਸ਼ਹਿਰ ਵਿਚੋਂ 48 ਘੰਟਿਆਂ ਅੰਦਰ ਅੰਦਰ ਅਵਾਰਾ ਪਸ਼ੂ ਚੁੱਕਣ ਦਾ ਅਲਟੀਮੇਟਮ ਦਿੱਤਾ ਗਿਆ। ਇਸ ਤੋਂ ਇਲਾਵਾ ਅਮਰੀਕਨ ਨਸਲ ਦੇ ਪਸ਼ੂਆਂ ਦੀ ਖਰੀਦੋ-ਫਰੋਖਤ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੇ ਜਾਣ ਦੀ ਮੰਗ ਕੀਤੀ ਗਈ। ਇਸਦੇ ਨਾਲ ਇਹ ਵੀ ਮੰਗ ਕੀਤੀ ਗਈ ਕਿ ਗਊਸ਼ਾਲਾਵਾਂ ਦੀਆਂ ਥਾਵਾਂ ਨੂੰ ਕੇਵਲ ਗਉੂਆਂ ਰੱਖਣ ਲਈ ਹੀ ਵਰਤਿਆ ਜਾਵੇ ਨਾ ਕਿ ਵਪਾਰਕ ਮਕਸਦ ਲਈ ਵਰਤਿਆ ਜਾਵੇ। ਇਸ ਤੋਂ ਇਲਾਵਾ ਮਾਨਸਾ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਵਲੋਂ ਜੋ ਗਊ ਸੈਸ ਵਸੂਲਿਆ ਜਾ ਰਿਹਾ ਹੈ, ਉਹ ਰਕਮ ਗਊਆਂ ਦੇ ਹਿੱਤਾਂ ਲਈ ਰਿਲੀਜ਼ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਸਿੱਧੂ ਪ੍ਰਧਾਨ ਮਾਨਸਾ ਬਾਰ ਐਸੋਸੀਏਸ਼ਨ, ਸੁਰੇਸ਼ ਨੰਦਗੜ੍ਹੀਆ ਪ੍ਰਧਾਨ ਕਰਿਆਨਾ ਯੂਨੀਅਨ, ਪ੍ਰੇਮ ਅਰੋੜਾ, ਸੂਰਜ ਛਾਬੜਾ, ਸੁਮੀਰ ਛਾਬੜਾ, ਸੰਜੀਵ ਪਿੰਕਾ  ਹਰਵਿੰਦਰ ਮਾਨਸ਼ਾਹੀਆ, ਸੰਜੀਵ ਕੁਮਾਰ ਐਡਵੋਕੇਟ, ਡਾ. ਸੁਨੀਤ ਜਿੰਦਲ, ਪ੍ਰਸ਼ੋਤਮ ਜਿੰਦਲ, ਵਿਜੈ ਸਿੰਗਲਾ, ਮੱਘਰ ਮੱਲ ਖਿਆਲਾ, ਬਲਵਿੰਦਰ ਬਾਂਸਲ, ਬਿੱਟੂ ਆਰੇ ਵਾਲੇ, ਗਊਸ਼ਾਲਾ ਐਸੋਸੀਏਸ਼ਨ ਦੇ ਪ੍ਰਧਾਨ ਕੁਮਾਰ ਗੌਰਵ ਗਾਂਧੀ, ਕ੍ਰਿਸ਼ਨ ਚੌਹਾਨ, ਮਨਦੀਪ ਗੋਰਾ ਪ੍ਰਧਾਨ ਨਗਰ ਕੌਂਸਲ, ਧਰਮਵੀਰ ਵਾਲੀਆਂ ਐਡਵੋਕੇਟ ਪ੍ਰਸ਼ੋਤਮ ਬਾਂਸਲ ਪ੍ਰਧਾਨ ਅਗਰਵਾਲ ਸਭਾ ਪੰਜਾਬ ਇਕਾਈ ਮਾਨਸਾ ,ਪ੍ਰੇਮ ਅੱਗਰਵਾਲ, ਬਲਵਿੰਦਰ ਕਾਕਾ ਸਾਬਕਾ ਪ੍ਰਧਾਨ ਨਗਰ ਕੌਂਸਲ, ਕਾ. ਰਾਜਵਿੰਦਰ ਰਾਣਾ, ਕਾ. ਜਸਬੀਰ ਕੌਰ ਨੱਤ,

ਰਾਜਿੰਦਰ ਕੌਰ ਢਿੱਲੋਂ, ਦਵਿੰਦਰ ਕੌਰ, ਧਰਮ ਪਾਲ, ਪ੍ਰਵੀਨ ਟੋਨੀ, ਬਲਜੀਤ ਸੇਠੀ, ਕਾਕਾ ਬੀਪੀਐਲ, ਬਿਕਰਮਜੀਤ ਸਿੰਘ ਟੈਕਸਲਾ ਵਾਲੇ, ਸਹਿਜਪਾਲ ਸਿੰਘ ਐਡਵੋਕੇਟ, ਬਲਵੀਰ ਸਿੰਘ ਪ੍ਰਧਾਨ, ਪਰਮਿੰਦਰ ਸਿੰਘ ਖੋਖਰ, ਬਿੱਕਰ ਸਿੰਘ ਮੰਘਾਣੀਆਂ, ਜਤਿੰਦਰ ਆਗਰਾ, ਬਲਕਰਨ ਬਲੀ  ਆਦਿ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। 

LEAVE A REPLY

Please enter your comment!
Please enter your name here