ਔਰਤ ਦੀਆਂ ਵਾਲੀਆਂ ਖੋਹਣ ਵਾਲਿਆਂ ਖਿਲਾਫ ਮਾਮਲਾ ਦਰਜ

0
4

ਭੀਖੀ, 8 ਜੂਨ (ਸਾਰਾ ਯਹਾ )- ਸਥਾਨਕ ਸ਼ਹਿਰ ਦੇ ਰਾਮ ਲੀਲ੍ਹਾ ਗਰਾਊਂਡ ਨੇੜੇ ਇੱਕ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਖੋਹਣ ਮਾਮਲੇ ਵਿੱਚ ਭੀਖੀ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਸਰਬਜੀਤ ਕੌਰ ਪਤਨੀ ਲਖਵੀਰ ਸਿੰਘ ਵਾਸੀ ਧਲੇਵਾਂ ਨੇ ਦੱਸਿਆ ਸੀ ਕਿ ਉਹ ਆਪਣੇ ਰਿਸ਼ਤੇਦਾਰ ਦੇ ਘਰ ਰਾਮਲੀਲ੍ਹਾ ਗਰਾਊਂਡ ਕੋਲ ਪੈਦਲ ਜਾ ਰਹੀ ਸੀ ਤਾਂ ਦੋ ਮੋਟਰਸਾਇਕਲ ਸਵਾਰ ਉਸ ਕੋਲ ਆ ਕੇ ਰੁਕੇ ਅਤੇ ਉਸਦੇ ਕੰਨਾਂ ਦੀਆਂ ਵਾਲੀਆਂ ਪੁੱਟ ਕੇ ਫਰਾਰ ਹੋ ਗਏ। ਭੀਖੀ ਪੁਲਸ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਲਵਇਸ਼ਮੀਤ ਸਿੰਘ ਉਰਫ ਲੱਡੂ ਪੁੱਤਰ ਸਵਰਨ ਸਿੰਘ ਵਾਸੀ ਧੀਰ ਵਾਲੀ ਗਲੀ ਮਾਨਸਾ ਅਤੇ ਹਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰ:17 ਮੌੜ ਮੰਡੀ ਦੇ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏ.ਐੱਸ.ਆਈ.ਰਾਜਪਾਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।


EDITED BY : SARA YAHA | | Last Updated :8 June 2018

LEAVE A REPLY

Please enter your comment!
Please enter your name here