ਔਰਤ ਦੀ ਕੁੱਟਮਾਰ ; ਮਾਂ ਬੇਟੀ ਨਾਮਜਦ

0
1

ਮਾਨਸਾ, 5 ਜੂਨ (ਸਾਰਾ ਯਹਾ )-ਔਰਤ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਸਿਟੀ 2 ਦੀ ਪੁਲਸ ਨੇ ਇਕ ਮਾਂ ਅਤੇ ਬੇਟੀ ਖਿਲਾਫ਼ ਮਾਮਲਾ ਦਰਜ ਕੀਤਾ। ਉਥੇ ਹੀ ਹਮਲਾ ਦੀ ਸ਼ਿਕਾਰ ਔਰਤ ਨੂੰ ਸਿਵਲ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਥਾਣਾ ਸਿਟੀ 2 ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਵਾਰਡ ਨੰ. 8 ਦੀ ਸੁਨੀਧੀ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਗੁਆਂਢੀਆਂ ਨਾਲ ਹੋਈ ਤਕਰਾਰਬਾਜੀ ਤੋਂ ਬਾਅਦ ਮਾਂ ਬੇਟੀ ਵਲੋਂ ਉਸ ਤੇ ਹਮਲਾ ਕਰਕੇ ਉਸ ਨੂੰ ਜਖ਼ਮੀ ਕਰ ਦਿੱਤਾ ਗਿਆ। ਥਾਣਾ ਸਿਟੀ 2 ਦੇ ਸਹਾਇਕ ਥਾਣੇਦਾਰ ਲੱਖਾ ਸਿੰਘ ਨੇ ਦੱਸਿਆ ਕਿ ਸੁਨੀਧੀ ਦੀ ਸ਼ਿਕਾਇਤ ਤੇ ਨਿਰਮਲਾ ਰਾਣੀ ਅਤੇ ਪੂਨਮ ਖਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


EDITED BY : SARA YAHA | | Last Updated :5 June 2018

LEAVE A REPLY

Please enter your comment!
Please enter your name here