ਲਾਂਘੇ ਨੂੰ ਲੈਕੇ ਭਲਕੇ ਫਿਰ ਹੋਏਗੀ ਭਾਰਤ-ਪਾਕਿਸਤਾਨ ਦੀ ਮੀਟਿੰਗ

0
0

ਨਵੀਂ ਦਿੱਲੀ: ਕਰਤਾਰਪੁਰ ਲਾਂਘੇ ਦੀ ਰੂਪਰੇਖਾ ਨੂੰ ਜਲਦੀ ਅੱਗੇ ਵਧਾਉਣ ਲਈ 4 ਸਤੰਬਰ, ਯਾਨੀ ਭਲਕੇ ਬੁੱਧਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਮੀਟਿੰਗ ਹੋਏਗੀ। ਇਸ ਵਾਰ ਬੈਠਕ ਭਾਰਤ ਵੱਲੋਂ ਅਟਾਰੀ ‘ਚ 10:30 ਵਜੇ ਹੋਵੇਗੀ। ਇਸ ਬੈਠਕ ਤੋਂ ਬਾਅਦ ਭਾਰਤ, ਪਾਕਿਸਤਾਨ ‘ਚ ਕੌਰੀਡੋਰ ‘ਤੇ ਤਕਨੀਕੀ ਗੱਲਬਾਤ 5ਵੇਂ ਦੌਰ ‘ਚ ਪਹੁੰਚਣ ਦੀ ਉਮੀਦ ਹੈ।

ਪਿਛਲੇ ਹਫਤੇ ਨਵੀਂ ਦਿੱਲੀ ਨੇ ਇਸ ਮੁਲਾਕਾਤ ਦਾ ਪ੍ਰਸਤਾਵ ਦਿੱਤਾ ਸੀ। ਇਸ ਪੰਜਵਾਂ ਮੌਕਾ ਹੈ ਜਦੋਂ ਭਾਰਤ ਤੇ ਪਾਕਿਸਤਾਨ ਇਸ ਅਹਿਮ ਪ੍ਰੋਜੈਕਟ ‘ਤੇ ਚਰਚਾ ਲਈ ਮਿਲਣਗੇ, ਜਿਸ ਨਾਲ ਲੱਖਾਂ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਗੁਰਦੁਆਰਾ ਜਾਣ ਦਾ ਮੌਕਾ ਮਿਲੇਗਾ। ਪਹਿਲੇ ਗੇੜ ਦੀ ਬੈਠਕ ਅਟਾਰੀ ‘ਚ ਅਤੇ ਫੇਰ ਦੂਜੀ ਵਾਰ ਦੋਵੇਂ ਦੇਸ਼ ਦੇ ਅਧਿਕਾਰੀ 14 ਜੁਲਾਈ ਨੂੰ ਵਾਹਗਾ ‘ਚ ਮਿਲੇ ਸੀ। ਇਸ ‘ਚ ਇਸਲਾਮਾਬਾਦ ਨੇ ਰਾਵੀ ਨਦੀ ‘ਤੇ ਪੁਲ ਬਣਨ ਦੀ ਸਹਿਮਤੀ ਦਿੱਤੀ ਸੀ।

ਮੁਲਾਕਾਤ ਦੌਰਾਨ ਪਾਕਿਸਤਾਨ ਨੂੰ ਹਰ ਰੋਜ਼ 5000 ਸ਼ਰਧਾਲੂਆਂ ਦੇ ਜਾਣ ‘ਤੇ ਵੀਜ਼ਾ ਮੁਕਤ ਯਾਤਰਾ ਦੀ ਸੁਵਿਧਾ ਦੇਣ ਦੀ ਭਾਰਤੀ ਮੰਗ ਨੂੰ ਸਵੀਕਾਰ ਕੀਤਾ। ਭਾਰਤ ਨੇ ਵਾਘਾ ‘ਚ ਹੋਈ ਬੈਠਕ ‘ਚ ਖਾਲਿਸਤਸਨੀ ਸਮਰਥਕਾਂ ‘ਤੇ ਡੋਜਿਅਰ ਵੀ ਪਾਕਿ ਨੂੰ ਸੋਂਪਿਆ ਸੀ। ਭਾਰਤ ਤੇ ਪਾਕਿਸਤਾਨ ਦੋਵਾਂ ਵੱਲੋਂ ਕਰਤਾਰਪੁਰ ਕੌਰੀਡੋਰ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਦੋਵਾਂ ਦੇਸ਼ਾਂ ਦੇ ਅਧਿਕਾਰੀ ਲਗਾਤਾਰ ਇਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ।

ਨਵਬੰਰ 2018 ‘ਚ ਭਾਰਤ-ਪਾਕਿਸਤਾਨ ਨੇ ਕਰਤਾਰਪੁਰ ‘ਚ ਗੁਰੂਧੁਆਰਾ ਦਰਬਾਰ ਸਾਹਿਬ ਤੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ‘ਚ ਡੇਰਾ ਬਾਬਾ ਨਾਨਕ ਨੂੰ ਜੋੜਣ ਵਾਲੇ ਸਿੱਧੇ ਰੋਡ ਦਾ ਐਲਾਨ ਕੀਤਾ ਸੀ। ਡੇਰਾ ਬਾਬਾ ਨਾਨਕ ਤੋਂ ਇਸ ਦੀ ਦੂਰੀ ਮਹਿਜ਼ ਚਾਰ ਕਿਲੋਮੀਟਰ ਹੈ।

LEAVE A REPLY

Please enter your comment!
Please enter your name here