ਕਿਸਾਨ ਯੂਨੀਅਨ ਏਕਤਾ ਡਕੌਦਾਂ ਨੇ ਕਿਸਾਨ ਦੀ ਕੁਰਕੀ ਰੁਕਵਾਈ

0
18

ਮਾਨਸਾ 30 ਅਗਸਤ (ਸਾਰਾ ਯਹਾ,(ਹੀਰਾ ਮਿੱਤਲ) : ਇਥੋ ਨੇੜਲੇ ਪਿੰਡ ਖਿਲਣ ਦੇ ਕਿਸਾਨ ਗੁਰਦੇਵ ਸਿੰਘ ਦੀ ਨਿਲਾਮੀ ਮਾਨਸਾ ਮੰਡੀ ਦੇ ਆੜ੍ਹਤੀਏ ਬਿ੍ਜ ਲਾਲ ਵੱਲੋਂ ਚਾਰ ਲੱਖ ਪੈਤੀ ਹਜ਼ਾਰ ਸੌਲਾ ਰੁਪਏ ਵਿਚ ਦੋ ਏਕੜ ਜਮੀਨ ਦੀ ਨਿਲਾਮੀ ਅੱਜ ਮਾਨਸਾ ਤਹਿਸੀਲ ਵਿੱਚ ਕਰਾਉਣੀ ਸੀ ਪਰ ਇਸ ਦਾ ਪਤਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਨੂੰ ਲੱਗਾ ਤਾਂ ਬਲਾਕ ਪ੍ਰਧਾਨ ਬਲਵਿੰਦਰ ਖਿਆਲਾਂ ਦੀ ਅਗਵਾਈ ਵਿਚ ਕਿਸਾਨ ਵਰਕਰ ਤਹਿਸੀਲ ਵਿੱਚ ਇਕੱਠੇ ਹੋਏ ਤੇ ਨਆਰੇਬਾਜੀ ਕੀਤੀ ਜਿਸ ਦਾ ਵਿਰੋਧ ਸਦਕਾ ਉਪਰੋਕਤ ਕਿਸਾਨ ਦੀ ਨਿਲਾਮੀ ਨਹੀਂ ਹੋਈ ਅਤੇ ਅੜਤੀਏ ਨੂੰ ਬੇਰੰਗ ਮੁੜਨਾ ਪਿਆ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੋਟਾਂ ਵੇਲੇ ਕੀਤੇ ਵਾਅਦੇ ਪੂਰੇ ਨਹੀਂ ਕੀਤੀ ਕਿਹਾ ਸੀ ਕਿ ਸਰਕਾਰ ਆਉਣ ਤੇ ਕਿਸਾਨਾਂ ਦੀ ਕਰਜਾ ਕੁਰਕੀ ਖ਼ਤਮ ਫ਼ਸਲ ਦੀ ਪੂਰੀ ਰਕਮ ਜੋ ਸਰਸਰ ਗਲਤ ਨਿਕਲੇ ਹਨ ਬੈਕਾ ਅਤੇ ਅੜਤੀਏ ਕਿਸਾਨਾਂ ਨੂੰ ਕਰਜੇ ਬਦਲੇ ਖੱਜਲ ਖੁਆਰ ਕਰ ਰਹੇ ਕਿਸਾਨ ਜੱਥੇਬੰਦੀ ਨੂੰ ਪ੍ਰਣ ਕੀਤਾ ਕਿ ਕਿਸੇ ਵੀ ਕਿਸਾਨ ਦੀ ਜਮੀਨ ਜਾ ਘਰ ਦੀ ਨਿਲਾਮੀ ਕਰਜੇ ਬਦਲੇ ਨਹੀਂ ਹੋਣ ਦਿੱਤੀ ਜਾਵੇਗੀ ਭਾਵੇਂ ਕਿਨੀ ਵੀ ਕੁਰਬਾਨੀ ਕਰਨੀ ਪਵੇ ਨਿਲਾਮੀ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਬਲਾਕ ਪੈ੍ਸ ਸਕੱਤਰ ਇਕਬਾਲ ਸਿੰਘ ਮਾਨਸਾ ਹਰਦੇਵ ਸਿੰਘ ਰਾਠੀ ਗੁਰਪ੍ਰੀਤ ਸਿੰਘ ਹੈਪੀ ਮਲਕਪੁਰ ਮਲਕੀਤ ਸਿੰਘ ਮਲਕਪੁਰ ਸਿੰਦਰ ਸਿੰਘ ਖਿਆਲਾਂ ਗੁਰਜੰਟ ਸਿੰਘ ਖਿਆਲਾਂ ਅਵਤਾਰ ਸਿੰਘ ਭੈਣੀ ਬਾਘਾ ਜਸਵਿੰਦਰ ਸਿੰਘ ਖਿਲਣ
ਜਾਰੀ

LEAVE A REPLY

Please enter your comment!
Please enter your name here