ਅਧਿਆਪਕਾਂ ਤੋਂ ਮੰਗਿਆ ਸਟੇਟ ਐਵਾਰਡ ਲਈ ਵੇਰਵਾ

0
16

ਮੁਹਾਲੀ: ਸਿੱਖਿਆ ਵਿਭਾਗ ਪੰਜਾਬ ਹਰ ਸਾਲ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ਼ ਨਿਵਾਜ਼ਦਾ ਹੈ। ਇਸ ਸਾਲ 121 ਉਮੀਦਵਾਰ ਇਸ ਐਵਾਰਡ ਲਈ ਨਾਮਜ਼ਦ ਕੀਤੇ ਗਏ ਹਨ। ਸਟੇਟ ਐਵਾਰਡ ਲਈ ਇਹ ਸਾਰੇ ਨੌਮੀਨੇਟਿਡ ਅਧਿਆਪਕ 28-31 ਅਗਸਤ ਤਕ ਆਪਣੇ ਕਾਰਜਾਂ ਦੇ ਵੇਰਵੇ ਪੇਸ਼ ਕਰ ਸਕਦੇ ਹਨ।

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦਫ਼ਤਰ ਡਾਇਰੈਕਟਰ ਐਸਸੀਈਆਰਟੀ ਪੰਜਾਬ ਵੱਲੋਂ ਜਾਰੀ ਪੱਤਰ ਮੁਤਾਬਕ ਅਧਿਆਪਕ ਸਟੇਟ ਐਵਾਰਡ-2019 ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੋਂ 20 ਅਗਸਤ ਤਕ ਅਧਿਆਪਕਾਂ ਦੀਆਂ ਨਾਮਜ਼ਦਗੀਆਂ ਮੰਗੀਆਂ ਗਈਆਂ ਸਨ। ਹੁਣ ਵਿਭਾਗ ਵੱਲੋਂ ਬਣਾਈ ਇੰਡੀਪੈਂਡੈਂਟ ਜਿਊਰੀ ਵੱਲੋਂ 28 ਤੋਂ 31 ਅਗਸਤ ਤਕ ਸਵੇਰੇ 9:30 ਵਜੇ ਵੱਖ-ਵੱਖ ਜ਼ਿਲ੍ਹਿਆਂ ਦੇ 121 ਨਾਮਜ਼ਦ ਉਮੀਦਵਾਰਾਂ ਦੀ ਦਫ਼ਤਰ ਪੰਜਾਬ ਸਟੇਟ ਰੈੱਡ ਕਰਾਸ ਭਵਨ ਸੈਕਟਰ-16, ਚੰਡੀਗੜ੍ਹ ਵਿਖੇ ਪ੍ਰੈਜ਼ੇਨਟੇਸ਼ਨ ਲਈ ਜਾਵੇਗੀ।

ਵਿਭਾਗ ਵੱਲੋਂ ਜਾਰੀ ਕੀਤੇ ਸ਼ਡਿਊਲ ਅਨੁਸਾਰ 28 ਅਗਸਤ ਨੂੰ ਲੁਧਿਆਣਾ, ਸਭਸ ਨਗਰ, ਸਅਸ ਨਗਰ, ਰੂਪਨਗਰ ਤੇ ਫਤਿਹਗੜ੍ਹ ਸਾਹਿਬ, 29 ਅਗਸਤ ਨੂੰ ਅੰਮ੍ਰਿਤਸਰ, ਫਾਜ਼ਿਲਕਾ, ਜਲੰਧਰ, ਮੋਗਾ ਤੇ ਬਠਿੰਡਾ ਜਦਕਿ 30 ਅਗਸਤ ਨੂੰ ਤਰਨ ਤਾਰਨ, ਹੁਸ਼ਿਆਰਪੁਰ ਪਟਿਆਲਾ, ਸੰਗਰੂਰ ਤੇ ਮਾਨਸਾ ਵਿੱਚ ਨਾਮਜ਼ਦ ਅਧਿਆਪਕਾਂ ਨੂੰ ਬੁਲਾਇਆ ਗਿਆ ਹੈ।

ਇਸੇ ਤਰ੍ਹਾਂ 31 ਅਗਸਤ ਨੂੰ ਫਿਰੋਜ਼ਪੁਰ, ਗੁਰਦਾਸਪੁਰ, ਕਪੂਰਥਲਾ, ਫਰੀਦਕੋਟ, ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ ਤੇ ਬਰਨਾਲਾ ਦੇ ਨਾਮਜ਼ਦ ਅਧਿਆਪਕ ਸਟੇਟ ਐਵਾਰਡ-2019 ਲਈ ਵੇਰਵੇ ਦੇ ਸਕਦੇ ਹਨ।

LEAVE A REPLY

Please enter your comment!
Please enter your name here