ਭਾਰਤੀ ਫੁੱਟਬਾਲਰ ਗੁਰਪ੍ਰੀਤ ਸੰਧੂ ਨੂੰ ਮਿਲੇਗਾ ਅਰਜਨ ਅਵਾਰਡ

0
32

ਮਾਨਸਾ  19 ਅਗਸਤ(ਬਪਸ):ਭਾਰਤੀ ਫੁਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸੰਧੂ ਨੂੰ  ਭਾਰਤ ਸਰਕਾਰ ਵੱਲੋਂ ਅਰਜੁਨ ਐਵਾਰਡ ਦਿੱਤਾ ਜਾ ਰਿਹਾ ਹੈ। ਗੁਰਪ੍ਰੀਤ ਨੇ ਭਾਰਤ ਵੱਲੋਂ ਫੁਟਬਾਲ ਖੇਡਦਿਆਂ ਨਵੇਂ ਕੀਰਤੀਮਾਨ ਦਰਜ ਕੀਤੇ ਹਨ। ਉਸ ਵੱਲੋਂ ਨਿਭਾਈਆਂ ਗਈਆਂ ਖੇਡ ਜਗਤ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਉਸ ਨੂੰ 28 ਅਗਸਤ ਨੂੰ ਅਰਜਨ ਐਵਾਰਡ ਦਿੱਤਾ ਜਾ ਰਿਹਾ ਹੈ। ਗੁਰਪ੍ਰੀਤ ਸੰਧੂ ਨੂੰ ਅਰਜਨ ਅਵਾਰਡ ਮਿਲਣ ਦਾ ਪਤਾ ਲੱਗਦਿਆਂ ਹੀ ਸ਼ਹਿਰ ਸਰਦੂਲਗੜ੍ਹ ਅਤੇ ਪੂਰੇ ਜ਼ਿਲ੍ਹੇ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਬੇਸ਼ੱਕ ਗੁਰਪ੍ਰੀਤ ਸੰਧੂ ਆਪਣੇ ਮਾਤਾ ਪਿਤਾ ਨਾਲ ਮੁਹਾਲੀ ਵਿਖੇ ਰਹਿ ਰਿਹਾ ਹੈ ਪਰ ਉਸ ਦਾ ਜ਼ਮੀਨ -ਜਾਇਦਾਦ ਅਤੇ ਬਾਕੀ ਪਰਿਵਾਰ ਸਰਦੂਲਗੜ੍ਹ ਵਿਖੇ ਹੀ ਰਹਿ ਰਿਹਾ ਹੈ। ਉਹ ਆਪਣੇ ਮਾਤਾ ਹਰਜੀਤ ਕੌਰ ਡੀਐੱਸਪੀ ਚੰਡੀਗੜ੍ਹ, ਪਿਤਾ ਤਜਿੰਦਰ ਸਿੰਘ ਐਸਪੀ ਜਗਰਾਓਂ ਅਤੇ ਦਾਦਾ ਮੱਘਰ ਸਿੰਘ ਕਨੇਡਾ ਨਾਲ ਆਪਣੇ ਦੂਸਰੇ ਪਰਿਵਾਰਕ ਮੈਂਬਰ ਕੈਪਟਨ ਗੁਲਜ਼ਾਰ ਸਿੰਘ ਸੰਧੂ, ਜਗਜੀਤ ਸਿੰਘ ਸੰਧੂ, ਅਤੇ  ਸਰਜੀਤ ਸਿੰਘ ਸੰਧੂ ਆਦਿ ਪਰਿਵਾਰਕ ਮੈਂਬਰਾਂ ਨੂੰ ਸਮੇਂ ਸਮੇਂ ਸਿਰ ਮਿਲਣ ਆਂਉਂਦੇ ਰਹਿੰਦੇ ਹਨ। ਗੁਰਪ੍ਰੀਤ ਸੰਧੂ ਨੂੰ ਅਰਜੁਨ ਐਵਾਰਡ ਮਿਲਣ ਤੇ ਉਸ ਦੇ ਪਰਿਵਾਰਕ ਮੈਂਬਰ ਗੁਰਜਿੰਦਰ ਸਿੰਘ’ ਪ੍ਰੋ. ਗਗਨਪ੍ਰੀਤ ਸਿੰਘ ਅਤੇ ਸ਼ਹਿਰ ਵਾਸੀ  ਮਾਲਵਾ ਕਾਲਜ ਦੇ ਚੇਅਰਮੈਨ ਜਤਿੰਦਰ ਸੋਢੀ , ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਦੀਪ ਢਿੱਲੋਂ , ਪ੍ਰੇਮ ਕੁਮਾਰ , ਪਵਨ ਜੈਨ ਭਾਜਪਾ ਅਾਗੂ,  ਕਾਂਗਰਸੀ ਆਗੂ ਚਰਨਜੀਤ ਬਰਾੜ, ਸਮਾਜ ਸੇਵੀ ਪ੍ਰਦੀਪ ਕੁਮਾਰ ਕਾਕਾ ਉੱਪਲ  ਅਾਦਿ ਨੇ ਸੰਧੂ ਪਰਵਾਰ ਨਾਲ ਖੁਸ਼ੀ ਸਾਂਝੀ ਕੀਤੀ ਤੇ ਵਧਾਈ ਦਿੱਤੀ ਅਤੇ ਅੱਗੇ ਆਉਣ ਵਾਲੇ ਦਿਨਾਂ ਚੋ ਇਸ ਤੋਂ ਵੀ ਵੱਧ ਉਚਾਈਆਂ ਤੇ ਜਾਣ ਦਾ ਅਸ਼ੀਰਵਾਦ ਦਿੱਤਾ।

LEAVE A REPLY

Please enter your comment!
Please enter your name here