ਸ਼੍ਰੀ ਪ੍ਰਵੀਨ ਗੋਇਲ ਲਗਾਤਾਰ 11ਵੀ. ਬਾਰ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ (ਮੈਨੇਜਮੈਂਟ ਕਮੇਟੀ ) ਦੇ ਪ੍ਰਧਾਨ ਬਣੇ।

0
39

ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ (ਮੈਨੇਜਮੈਂਟ ਕਮੇਟੀ) ਦੀ ਸਲਾਨਾ ਬੈਠਕ ਸ਼੍ਰੀ ਦੇਸ ਰਾਜ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਲਾਨਾ ਚੋਣ ਤੇ ਸ਼੍ਰੀ ਰਾਮ ਲੀਲਾ ਖੇਡਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਸਭ ਤੋ ਪਹਿਲਾ ਵਿਜੇ ਕੁਮਾਰ ਕੈਸ਼ੀਅਰ ਨੇ ਸਲਾਨਾ ਖਰਚ ਦੀ ਰਿਪੋਰਟ ਪੜ੍ਹ ਕੇ ਸੁਣਾਈ ਜੋ ਸਰਵ ਸੰਮਤੀ ਨਾਲ ਪਰਵਾਨ ਕਰ ਲਈ ਗਈ ਮੀਟਿੰਗ ਵਿਚ ਪਿਛਲੀ ਕਮੇਟੀ ਦੀ ਚੰਗੀ ਕਾਰਗੁਜ਼ਾਰੀ ਦੇਖਦੇ ਹੋਏ ਉਸ ਨੂੰ ਹੀ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਵਿਚ ਸਰਪ੍ਰਸਤ ਸ਼੍ਰੀ ਦੇਸ ਰਾਜ ਜੀ, ਹੁਕਮ ਚੰਦ, ਕ੍ਰਿਸ਼ਨ ਬਾਂਸਲ, ਸਤਪਾਲ ਅਤਲਾ,ਚੇਅਰਮੈਨ ਅਸ਼ੋਕ ਗਰਗ, ਪ੍ਰਧਾਨ ਪ੍ਰਵੀਨ ਗੋਇਲ ,ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ ,ਪ੍ਰੇਮ ਜਿੰਦਲ ,ਜਨਰਲ ਸੈਕਟਰੀ ਭੀਮ ਸੈਨ ਹੈਪੀ,ਜੁਆਇੰਟ ਸੈਕਟਰੀ ਮਨੋਜ ਅਰੋੜਾ, ਕੈਸ਼ੀਅਰ ਵਿਜੇ ਕੁਮਾਰ, ਸਟੇਜ ਸਕੱਤਰ ਅਰੁਨ ਅਰੋੜਾ, ਪ੍ਰੈੱਸ ਸਕੱਤਰ ਬਲਜੀਤ ਸ਼ਰਮਾ ਜੀ ਸਰਵ ਸੰਮਤੀ ਨਾਲ ਚੁਣੇ ਗਏ ਮੀਟਿੰਗ ਵਿਚ ਸ਼੍ਰੀ ਵਿਜੇ ਕੈਸ਼ੀਅਰ ਜੀ ਨੂੰ ਕਲੱਬ ਦੀ ਬਿਲਡਿੰਗ ਦੀ ਦੇਖ ਰੇਖ ਲਈ ਬਿਲਡਿੰਗ ਇੰਨਚਾਰਜ ਲਗਾਇਆ ਗਿਆ ਕਲੱਬ ਦੇ ਪ੍ਰਧਾਨ ਨੇ ਦੱਸਿਆ ਕਿ ਮਿਤੀ 20-8-2019 ਦਿਨ ਮੰਗਲਵਾਰ ਰਾਤ 8-30 ਵੱਜੇ ਕਲੱਬ ਵਿਖੇ ਪ੍ਰਭੂ ਸ਼੍ਰੀ ਰਾਮ ਲੀਲਾ ਦੀ ਰਿਹਾਸਲ ਦੀ ਸ਼ੁਰੂਆਤ ਦਾ ਹਵਨ ਕੀਤਾ ਜਾਵੇਗਾ ।

LEAVE A REPLY

Please enter your comment!
Please enter your name here