

ਮਾਨਸਾ ,16 ਅਗਸਤ (ਬਪਸ): ਪਿੰਡ ਭੰਮੇ ਖੁਰਦ ਵਿਖੇ ਨਸ਼ਾ ਵਿਰੋਧੀ ਮਿਸਾਲ ਮਾਰਚ ਕੱਢਿਆ ਗਿਆ। ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਭੰਮੇ ਨੇ ਦੱਸਿਆ ਕਿ ਲੋਕ ਭਲਾਈ ਕੱਲਬ ਵੱਲੋ ਸਮੂਹ ਪਿੰਡ ਵਾਸੀਆਂ, ਲੋਕਲ ਗੁਰਦੁਆਰਾ ਕਮੇਟੀ ਅਤੇ ਪੁਲਸ ਥਾਣਾ ਜੌੜਕੀਆ ਦੇ ਸਹਿਯੋਗ ਨਾਲ ਮਿਸਾਲ ਮਾਰਚ ਕੱਢਿਆ ਗਿਆ। ਇਸ ਮਾਰਚ ਦੌਰਾਨ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਆਪਣੇ ਹੱਥਾਂ ਵਿੱਚ ਜਗਦੀਆਂ ਮਿਸਾਲਾਂ ਅਤੇ ਨਸ਼ੇ ਵਿਰੋਧੀ ਤੱਖਤੀਆ ਫੜੀਆਂ ਹੋਈਆਂ ਸਨ। ਇਸ ਨਸ਼ਾ ਵਿਰੋਧੀ ਮਿਸਾਲ ਮਾਰਚ ਨੂੰ ਥਾਣਾ ਮੁਖੀ ਜੌੜਕੀਆ ਅਜੈ ਕੁਮਾਰ ਪਰੋਚਾ ਨੇ ਮਿਸਾਲਾਂ ਜਗਾਕੇ ਸੁਰੂ ਕੀਤਾ। ਉਨ੍ਹਾਂ ਇਸ ਮੌਕੇ ਸਮੂਹ ਪਿੰਡ ਵਾਸੀਆਂ ਨੂੰ ਨਸ਼ੇ ਦੇ ਬੁਰਾ ਪ੍ਰਭਾਵਾਂ ਅਤੇ ਇਸ ਦੇ ਖਾਤਮੇ ਲਈ ਵਿਸਥਾਰ ਨਾਲ ਵਿਚਾਰਾ ਕੀਤੀਆਂ। ਇਹ ਮਾਰਚ ਥਾਣਾ ਮੁਖੀ ਦੀ ਅਗਵਾਈ ਚ ਪਿੰਡ ਦੀਆਂ ਵੱਖ ਵੱਖ ਗਲੀਆਂ ਮੁਹੱਲਿਆਂ ਵਿਚ ਹੁੰਦਾ ਹੋਇਆਂ ਨਸ਼ਾ ਵਿਰੋਧੀ ਨਾਅਰੇ ਲਗਾਕੇ ਇਸ ਬੁਰਾਈ ਨੂੰ ਜੜ੍ਹੋਂ ਪੁੱਟਣ ਦਾ ਹੋਕਾ ਦਿੰਦਾ ਹੋਇਆਂ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆਂ। ਸਮੂਹ ਪਿੰਡ ਵਾਸੀਆਂ ਤੇ ਨੌਜਵਾਨਾਂ ਵਿੱਚ ਨਸ਼ੇ ਵਿਰੋਧੀ ਵਿੱਢੀ ਇਸ ਮੁਹਿੰਮ ਨੂੰ ਭਰਵਾਂ ਹੰਗਾਰਾ ਮਿਲਿਆ। ਉਨ੍ਹਾਂ ਪੂਰੇ ਉਤਸ਼ਾਹ ਨਾਲ ਪਿੰਡ ਵਿੱਚ ਕੈਂਡਲ ਮਾਰਚ ਕੱਢਿਆ।ਇਸ ਮੌਕੇ ਭੋਲਾ ਸਿੰਘ, ਜੀਤੀ ਸਿੰਘ, ਰਾਮਫਲ ਸਿੰਘ, ਪ੍ਰਤਾਪ ਸਿੰਘ, ਮਲਕੀਤ ਸਿੰਘ,ਮਿੱਠੂ ਸਿੰਘ, ਫਰਸਨ ਸਿੰਘ ਰਾਗੀ, ਜਸਵੰਤ ਸਿੰਘ , ਗੁਰਜੰਤ ਸਿੰਘ, ਸਮੂਹ ਪਿੰਡ ਵਾਸੀ, ਕਲੱਬ ਮੈਂਬਰ ਅਤੇ ਅਹੁਦੇਦਾਰ ਆਦਿ ਹਾਜ਼ਰ ਸਨ।ਕੈਪਸ਼ਨ: ਪਿੰਡ ਭੰਮੇ ਖੁਰਦ ਵਿਖੇ ਵਿਖੇ ਨਸ਼ਾ ਵਿਰੋਧੀ ਮਿਸਾਲ ਮਾਰਚ ਕੱਢਣ ਸਮੇਂ।
Attachments area























