ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਦਾ ਸਮਾਰਟ ਸਕੂਲ ਵਜੋਂ ਉਦਘਾਟਨ

0
42

ਮਾਨਸਾ, 15 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇੇ ਅੱਜ ਸਰਕਾਰੀ ਹਾਈ ਸਕੂਲ ਪਿੰਡ ਗੁਰਨੇ ਕਲਾਂ ਦਾ ਸਮਾਰਟ ਸਕੂਲ ਵਜੋਂ ਉਦਘਾਟਨ ਕੀਤਾ।

    ਉਦਘਾਟਨ ਸਮਾਰੋਹ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਸਕੂਲ ਨੂੰ ਸਮਾਰਟ ਸਕੂਲ ਵਜੋਂ ਤਬਦੀਲ ਕਰਨ ਵਿੱਚ ਪਿੰਡ ਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ 14 ਲੱਖ ਰੁਪਿਆ ਇਕੱਠਾ ਕਰਕੇ ਸਕੂਲ ਉੱਤੇ ਲਗਾਇਆ ਗਿਆ ਹੈ। ਇਹ ਸਕੂਲ ਅੰਗਰੇਜ਼ੀ ਮਾਧਿਅਮ ‘ਚ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਂਦਾ ਹੈ।

    ਉਨ੍ਹਾਂ ਇਸ ਕੰਮ ਲਈ ਪਿੰਡ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਿੰਡ ਸਮਾਜਿਕ ਤੌਰ ਤੇ ਚੰਗੇ ਉਪਰਾਲੇ ਕਰਨ ਵਾਲਿਆਂ ਦਾ ਇੱਕ ਬਹੁਤ ਵਧੀਆ ਨਮੂਨਾ ਹੈ। ਇਸ ਮੌਕੇ ਉਨ੍ਹਾਂ ਪਿੰਡ ਨੰਬਰਦਾਰ ਅੰਮ੍ਰਿਤਪਾਲ ਅਤੇ ਸਰਪੰਚ ਜਗਤਾਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ।

    ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰਾਜਵੰਤ ਕੌਰ ਨੇ ਦੱਸਿਆ ਕਿ ਪਿੰਡ ‘ਚ ਬੱਚਿਆਂ ਨੂੰ ਪੜ੍ਹਾਈ ਦਿਲਚਸਪ ਬਣਾਉਣ ਲਈ ਇੱਕ ਵੱਡਾ ਪ੍ਰੋਜੈਕਟ ਦਿੱਤਾ ਗਿਆ ਹੈ ਜਿਸ ਉੱਤੇ ਵੱਖ ਵੱਖ  ਕਲਾਸਾਂ ਦਾ ਸਿਲੇਬਸ ਬਹੁਤ ਹੀ ਰਚਨਾਤਮਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਇਸ ਨੂੰ ਸਮਝਣਾ ਆਸਾਨ ਹੋਵੇ। ਇਸ ਤੋਂ ਇਲਾਵਾ ਸਕੂਲ ‘ਚ ਮਸ਼ਹੂਰ ਗਣਿਤ ਦੇ ਮਾਹਰ ਸ੍ਰੀ ਰਾਮਾਨੁਜਮ ਦੇ ਨਾਮ ਤੇ ਰਾਮਾਨੁਜਮ ਐਜੂਕੇਸ਼ਨ ਪਾਰਕ ਵੀ ਵਿਕਸਿਤ ਕੀਤਾ ਗਿਆ ਹੈ। ਇਸ ਸਕੂਲ ਦੀ ਹਰੇਕ ਜਮਾਤ ਨੂੰ ਵੱਖ ਵੱਖ ਰੰਗਾਂ ਨਾਲ ਸਜਾਇਆ ਗਿਆ ਹੈ ਅਤੇ ਬੱਚਿਆਂ ਦੇ ਸਿਲੇਬਸ ‘ਚ ਇਸਤੇਮਾਲ ਹੋਣ ਵਾਲੇ ਫਾਰਮੂਲੇ ਆਦਿ ਨੂੰ ਵੀ ਕੰਧਾਂ ਉੱਤੇ ਲਿਖਿਆ ਗਿਆ ਹੈ।

    ਸਕੂਲ ਦੇ ਮੁਖੀ ਸ੍ਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਚੰਗੇ ਬੁਨਿਆਦੀ ਢਾਂਚੇ ਦੇ ਨਾਲ ਨਾਲ ਸਕੂਲ ਵਿੱਚ ਵਿੱਦਿਅਕ ਯੋਗਤਾ ਤੇ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ। ਸਕੂਲ ਦੇ ਅਧਿਆਪਕਾਂ ਦੀ ਕੜੀ ਮਿਹਨਤ ਸਦਕਾ ਇਹ ਸਕੂਲ ਦੇ ਨੌਂ ਬੱਚੇ ਵੱਖ-ਵੱਖ ਕੌਮੀ ਪੱਧਰ ਦੀ ਪ੍ਰਤੀਯੋਗਿਤਾਵਾਂ ਪਾਸ ਕਰਕੇ ਵਜ਼ੀਫੇ ਲੈ ਰਹੇ ਹਨ। ਇਸ ਤੋਂ ਇਲਾਵਾ ਇਸ ਸਕੂਲ ਦੇ ਵਿਦਿਆਰਥੀਆਂ ਦਾ ਦਾਖਲਾ ਮੈਰੀਟੋਰੀਅਸ ਸਕੂਲ ਅਤੇ ਨਵੋਦਿਆ ਵਿਦਿਆਲੇ ‘ਚ ਵੀ ਹੋਇਆ ਹੈ।
    ਇਸ ਮੌਕੇ ਡਿਪਟੀ ਡੀ.ਈ.ਓ ਸ੍ਰੀ ਜਗਰੂਪ ਸਿੰਘ ਭਾਰਤੀ , ਡਿਪਟੀ ਡੀ.ਈ.ਓ ਐਲੀਮੈਂਟਰੀ ਸ੍ਰੀ ਗੁਰਲਾਭ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ
੍ਹ    ਆਜ਼ਾਦੀ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਨੇ ਪਿੰਡ ਬੁਰਜ ਰਾਠੀ ਵਿਖੇ ਕੀਤਾ ਨਵੇਂ ਵਾਟਰ ਵਰਕਸ ਦਾ ਉਦਘਾਟਨ

   ਅੱਜ 15 ਅਗਸਤ ਆਜ਼ਾਦੀ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਵੱਲੋਂ ਪਿੰਡ ਬੁਰਜ ਰਾਠੀ ਵਿਖੇ ਵਿਸ਼ਵ ਬੈਂਕ ਵੱਲੋਂ ਸਹਾਇਤਾ ਪ੍ਰਾਪਤ ਨਵੇਂ ਵਾਟਰ ਵਰਕਸ ਦਾ ਉਦਘਾਟਨ ਕੀਤਾ ਗਿਆ।\
    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਟਰ ਸਪਲਾਈ ਸਕੀਮ ਬੁਰਜ ਰਾਠੀ ਬਲਾਕ ਮਾਨਸਾ ਪਹਿਲਾਂ ਜਲ ਸਪਲਾਈ ਸਕੀਮ ਉੱਭਾ ਨਾਲ ਜੁੜੀ ਹੋਈ ਸੀ ਜੋ ਕਿ ਦੋ ਪਿੰਡਾਂ ਉੱਭਾ ਅਤੇ ਬੁਰਜ ਰਾਠੀ ਦੀ ਗਰੁੱਪ ਸਕੀਮ ਸੀ। ਹੁਣ ਸਰਕਾਰ ਵੱਲੋਂ ਨਵਾਂ ਵਾਟਰ ਵਰਕਸ ਬਣਾਇਆ ਗਿਆ ਹੈ ਜਿਸ ਦੀ ਲਾਗਤ ਇੱਕ ਕਰੋੜ ਦੇ ਲਗਭਗ ਹੈ। ਇਸ ਪਿੰਡ ਦੀ ਮੌਜੂਦਾ ਜਨਸੰਖਿਆ 3034 ਅਤੇ ਇਸ ਪਿੰਡ ਵਿੱਚ ਘਰਾਂ ਦੀ ਮੌਜੂਦਾ ਗਿਣਤੀ 570 ਹੈ। ਇਸ ਸਕੀਮ ਤਹਿਤ ਬਣਾਈ ਗਈ ਟੈਂਕੀ ਦੀ ਸਮਰੱਥਾ ਇੱਕ ਲੱਖ ਲੀਟਰ ਹੈ।
    ਉਨ੍ਹਾਂ ਦੱਸਿਆ ਕਿ ਇਸ ਨਵੇਂ ਬਣਾਏ ਗਏ ਵਾਟਰ ਵਰਕਸ ‘ਚ ਪਾਣੀ ਸਾਫ਼ ਕਰਨ ਲਈ ਕਲੋਰੀਨੇਸ਼ਨ ਪਲਾਂਟ, ਵੱਖ ਵੱਖ ਮਸ਼ੀਨਾਂ ਅਤੇ ਪੰਪ ਲਗਾਏ ਗਏ ਹਨ। ਪਾਣੀ ਪ੍ਰਾਪਤ ਕਰਨ ਲਈ ਵੀ ਦੋ ਸੌ ਪੰਜੱਤਰ ਮੀਟਰ ਲੰਬਾ ਇਨਲੈਟ ਚੈਨਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਹੀ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦੇ ਤਹਿਤ ਇਸ ਵਾਟਰ ਵਰਕਸ ਦਾ ਰੱਖ ਰਖਾਵ ਕਰਨਗੇ ਅਤੇ ਪਿੰਡ ਵਾਸੀਆਂ ਤੋਂ ਬਣਦੀ ਵਰਤੋਂ ਫੀਸ ਵੀ ਇਕੱਠੀ ਕਰਨਗੇ।


     ਇਸ ਮੌਕੇ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ ਇੱਕ ਸ੍ਰੀ ਜਸਜੀਤ ਸਿੰਘ ਗਿੱਲ, ਐਸ.ਡੀ.ਓ ਸ੍ਰੀ ਹਰਜੀਤ ਸਿੰਘ , ਜੇ.ਈ ਸ੍ਰੀ ਕਰਮਜੀਤ ਸਿੰਘ, ਪਿੰਡ ਦੇ ਸਰਪੰਚ ਡਾ. ਲਾਭ ਸਿੰਘ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। 

LEAVE A REPLY

Please enter your comment!
Please enter your name here