ਈਦ ਮੌਕੇ ਹੋਰ ਵਧਿਆ ਭਾਰਤ-ਪਾਕਿ ਤਣਾਅ, ਪਾਕਿ ਰੇਂਜਰਸ ਨੇ BSF ਕੋਲੋਂ ਨਹੀਂ ਲਈ ਮਠਿਆਈ

0
30

ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ ਜੰਮੂ ਕਸ਼ਮੀਰ ਸੂਬੇ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬੁਖਲਾਇਆ ਪਾਕਿਸਤਾਨ ਹੁਣ ਇਸ ਨੂੰ ਸ਼ੁਭ ਦਿਹਾੜਿਆਂ ਮੌਕੇ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ‘ਤੇ ਹੋਣ ਵਾਲੀਆਂ ਪਰੰਪਰਾਵਾਂ ਦੀਆਂ ਤੰਦਾਂ ਵੀ ਤੋੜਨ ਵਿੱਚ ਲੱਗ ਪਿਆ ਹੈ। ਪਾਕਿਸਤਾਨੀ ਰੇਂਜਰਸ ਨੇ ਪਿਛਲੇ ਲੰਮੇ ਸਮੇਂ ਤੋਂ ਦੋਵਾਂ ਦੇਸ਼ਾਂ ਵਿੱਚ ਚੱਲਦੀ ਆ ਰਹੀ ਪਰੰਪਰਾ ਨੂੰ ਤੋੜਦਿਆਂ ਅੱਜ ਬੀਐਸਐਫ ਕੋਲੋਂ ਮਠਿਆਈ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ।

ਦੋਵਾਂ ਦੇਸ਼ਾਂ ਵਿਚਾਲੇ ਈਦ, ਦੀਵਾਲੀ ਅਤੇ ਆਜ਼ਾਦੀ ਦਿਹਾੜਿਆਂ ਮੌਕੇ ਮਠਿਆਈ ਦੇਣ ਦੀ ਪਰੰਪਰਾ ਚੱਲਦੀ ਆ ਰਹੀ ਸੀ ਪਰ ਪਾਕਿਸਤਾਨ ਬੁਖਲਾਹਟ ਦੇ ਵਿੱਚ ਹੋਣ ਕਰਕੇ ਹੁਣ ਇਸ ਵਾਰ ਭਾਰਤ ਤੋਂ ਮਠਿਆਈ ਲੈਣ ਲਈ ਕੰਨੀਂ ਕਤਰਾ ਰਿਹਾ ਹੈ। ਬੀਐਸਐਫ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੇ ਰੇਂਜਰਾਂ ਵੱਲੋਂ ਬੀਤੀ ਰਾਤ ਬੀਐਸਐਫ ਨੂੰ ਇਸ ਗੱਲ ਦੀ ਜਾਣਕਾਰੀ ਦੇ ਦਿੱਤੀ ਸੀ ਕਿ ਉਹ ਇਸ ਵਾਰ ਮਠਿਆਈ ਨਹੀਂ ਲੈਣਗੇ।

ਹਾਲਾਂਕਿ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਸਰਕਾਰ ਵੱਲੋਂ ਬੀਐਸਐਫ ਨੇ ਇਸ ਦੀ ਪੂਰੀ ਤਿਆਰੀ ਕੀਤੀ ਸੀ ਹੁਣ ਬੀਐਸਐਫ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਜੇ ਪਾਕਿਸਤਾਨ ਵੱਲੋਂ ਮਠਿਆਈ ਦਿੱਤੀ ਜਾਂਦੀ ਹੈ ਤਾਂ ਉਹ ਇਸ ਨੂੰ ਜ਼ਰੂਰ ਸਵੀਕਾਰ ਕਰਨਗੇ ਕਿਉਂਕਿ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਅਜਿਹਾ ਕੋਈ ਹੁਕਮ ਨਹੀਂ।

LEAVE A REPLY

Please enter your comment!
Please enter your name here