

ਮਾਨਸਾ 11 ਅਕਤੂਬਰ (ਸਾਰਾ ਯਹਾ,(ਬਲਜੀਤ ਸ਼ਰਮਾ) : ਨਿਰਵੈਰ ਕਲੱਬ (ਰਜਿ.) ਮਾਨਸਾ ਵੱਲੋਂ ਸਥਾਨ ਠੂਠਿਆਂਵਾਲੀ ਰੋਡ,
ਵਾਰਡ ਨੰ. 1 ਧਰਮਸ਼ਾਲਾ ਵਿਖੇ ਅਯੁਸ਼ਮਾਨ ਭਾਰਤ ਸਕੀਮ ਤੇ ਸਰਬੱਤ ਸਿਹਤ ਬੀਮਾ ਯੋਜਨਾ ਕੈਂਪ ਲਗਾਇਆ ਗਿਆ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਰਿਸ਼ੂ ਗੋਇਲ ਆਪਣੀ ਟੀਮ ਸੀ.ਐਸ.ਸੀ. ਮਾਨਸਾ ਵੱਲੋਂ ਲਾਭਪਾਤਰੀ ਨੂੰ ਜਾਣਕਾਰੀ ਦਿੰਦੇ
ਹੋਏ ਕਿਹਾ ਕਿ ਸਾਡੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਚਲਾਈ ਗਈ ਅਯੁਸ਼ਮਾਨ ਭਾਰਤ ਸਕੀਮ ਤੋਂ
ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਰਬੱਤ ਸਿਹਤ ਬੀਮਾ ਯੋਜਨਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲਾਭਪਾਤਰੀਆਂ
ਨੂੰ ਇਸ ਦੇ ਲਾਭ ਬਾਰੇ ਦੱਸਿਆ ਗਿਆ। ਇਸ ਮੌਕੇ ਤੇ ਕਾਰਡ ਅਪਲਾਈ ਕੀਤੇ ਗਏ ਜਿਸ ਦੀ ਸਰਕਾਰੀ ਫੀਸ 30/- ਪ੍ਰਤੀ
ਕਾਰਡ ਪ੍ਰਾਪਤ ਕੀਤੇ। ਇਸ ਮੌਕੇ ਹਾਜਰ ਰਹੇ ਵਾਰਡ ਨੰ. 1 ਦੇ ਐਮ.ਸੀ. ਵੱਲੋਂ ਸੰਬੋਧਨ ਕੀਤਾ ਗਿਆ। ਇਹ ਕੈਂਪ ਲਗਾਤਾਰ
ਅੱਗੇ ਵੀ ਜਾਰੀ ਰਹਿਣਗੇ। ਅਖਿਰ ਵਿੱਚ ਕਲੱਬ ਦੇ ਪ੍ਰਧਾਨ ਲਾਭ ਸਿੰਘ ਨੇ ਸਾਰੀ ਸੀ.ਐਸ.ਸੀ. ਆਈ ਹੋਈ ਟੀਮ ਦਾ ਬਹੁਤ
ਧੰਨਵਾਦ ਕੀਤਾ। ਇਸ ਮੌਕੇ ਹਾਜਰ ਮੈਂਬਰ ਜਸਵੰਤ ਸਿੰਘ, ਗੁਰਚਰਨ ਸਿੰਘ, ਮਨਜੀਤ ਸਿੰਘ, ਜਗਸੀਰ ਸਿੰਘ, ਮੱਖਣ ਸਿੰਘ,
ਨਿਰਮਲ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜਰ ਸਨ।























