

ਮਾਨਸਾ ਸ਼ਹਿਰ ਚ ਕੂੜੇ ਦੇ ਲੱਗੇ ਡੰਪਾਂ ਨੂੰ ਵਧਣ ਤੋਂ ਰੋਕਣ ਦੇ ਮਕਸਦ ਨਾਲ ਪ੍ਸ਼ਾਸ਼ਨ ਵਲੋਂ 3ਡੀ ਪੋ੍ਜੈਕਟ ਸ਼ੁਰੂ ਕੀਤਾ ਹੈ ਇਹ ਜਾਣਕਾਰੀ ਸਾਂਝੀ ਕਰਦਿਆਂ ਮਾਨਸਾ ਸਾਰਇਕਲ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਪੋ੍ਜੈਕਟ ਤਹਿਤ ਸ਼ਹਿਰ ਦੇ ਘਰਾਂ ਚੋ ਗਿੱਲਾ ਅਤੇ ਸੁੱਕਾ ਕੂੜਾ ਅੱਲਗ ਅੱਲਗ ਕਰਵਾ ਕੇ ਲਿਜਾਇਆ ਜਾਂਦਾ ਹੈ ਅਤੇ ਇਸ ਕੂੜੇ ਨੂੰ ਲਿਜਾਣ ਲਈ ਰੇਹੜੀਆਂ ਵਿੱਚ ਵੀ ਵੱਖਰੇ ਵੱਖਰੇ ਚੈਂਬਰ ਹਨ। ਇਹ ਰੇਹੜੀਆਂ ਸ਼ਹਿਰ ਚ ਬਣੇ ਵੱਖ ਵੱਖ ਐਮ.ਆਰ.ਐਫ.ਸੈੱਡਾਂ ਤੱਕ.ਕੂੜਾ ਪਹੁੰਚਾਉਂਦੀਆਂ ਹਨ ਜਿੱਥੇ ਇਹ ਕੂੜਾ ਉੱਥੇ ਤਇਨਾਤ ਮੁਲਾਜਮਾਂ ਵਲੋਂ ਬਰੀਕੀ ਨਾਲ ਅਲੱਗ ਅਲੱਗ ਕੀਤਾ ਜਾਂਦਾ ਹੈ ਅਤੇ ਜੋ ਮਿਟੀਰੀਅਲ ਵੇਚਣਯੋਗ ਹੁੰਦਾਂ ਹੈ ਉਸਨੂੰ ਵੇਚ ਦਿੱਤਾ ਜਾਂਦਾ ਹੈ ਗਊਵੰਸ਼ ਦੇ ਖਾਣਯੋਗ ਵਸਤਾਂ ਗਊਸ਼ਾਲਾ ਭੇਜੀਆਂ ਜਾਂਦੀਆਂ ਹਨ ਅਤੇ ਬਾਕੀ ਗਿੱਲਾ ਸਮਾਨ ਨੂੰ ਡਿਕੰਪੋਸ ਕਰਕੇ ਖਾਦ ਤਿਆਰ ਹੁੰਦੀ ਹੈ। ਇਸ ਤਰਾਂ ਸਾਰਾ ਕੂੜਾ ਇਸੇ ਥਾਂ ਤੇ ਖਤਮ ਹੋ ਜਾਂਦਾ ਹੈ।ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਡਾ: ਟੀ.ਪੀ.ਐਸ.ਰੇਖੀ ਦੀ ਅਗਵਾਈ ਹੇਠ ਮਾਨਸਾ ਤੋਂ ਕੋਟਲੱਲੂ ਖਿਆਲਾ ਤੱਕ ਸਾਇਕਲਿੰਗ ਉਪਰੰਤ ਐਸ.ਡੀ.ਐਮ. ਦਫਤਰ ਮਾਨਸਾ ਦੇ ਨਜਦੀਕ ਬਣੇ ਐਮ.ਆਰ.ਐਫ.ਸੈੱਡ ਦੇਖਿਆ। ਡਾ:ਰੇਖੀ ਨੇ ਕਿਹਾ ਕਿ ਮਾਨਯੋਗ ਐਸ.ਡੀ.ਐਮ. ਸਾਹਿਬ ਵਲੋਂ ਅਪਣੇ ਦਫਤਰ ਦੇ ਨਜਦੀਕ ਇਹ ਸ਼ੈੱਡ ਬਣਾ ਕੇ ਲੋਕਾਂ ਨੂੰ ਸਫਾਈ ਪ੍ਤੀ ਸੁਚੇਤ ਰਹਿਣ ਦਾ ਵਧੀਆ ਸੰਦੇਸ਼ ਦਿੱਤਾ ਹੈ ਉਹਨਾਂ ਕਿਹਾ ਕਿ ਇਸ ਤਰਾਂ ਨਾਲ ਘਰਾਂ ਵਿੱਚੋ ਵੱਖ ਕਰਕੇ ਦਿੱਤਾ ਕੂੜਾ ਕਿਸੇ ਵੀ ਤਰਾਂ ਦੀਆਂ ਬੀਮਾਰੀਆਂ ਦੇ ਨਾ ਫੈਲਣ ਵਿੱਚ ਮੱਦਦ ਕਰਦਾ ਹੈ ਕਿਉਕਿ ਇਸ ਕੂੜੇ ਨੂੰ ਉਸੇ ਦਿਨ ਸਾਫ ਕਰਕੇ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਹਰੇਕ ਸ਼ਹਿਰੀ ਨੂੰ ਮਾਨਸਾ ਨੂੰ ਸਾਫ ਰੱਖਣ ਵਿੱਚ ਪ੍ਸ਼ਾਸ਼ਨ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਚ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਮਾਨਸਾ ਸਾਫ ਸੁੱਥਰਾ ਅਤੇ ਬੀਮਾਰੀ ਮੁਕਤ ਸ਼ਹਿਰ ਬਣ ਸਕੇ।ਇਸ ਮੌਕੇ ਡਾ: ਵਰੁਣ ਮਿੱਤਲ,ਰਮਨ ਗੁਪਤਾ,ਨਰਿੰਦਰ ਗੁਪਤਾ,ਸੁਰਿੰਦਰ ਬਾਂਸਲ,ਸੋਹਣ ਲਾਲ,ਪ੍ਮੋਦ ਬਾਗਲਾ,ਬਿੰਨੂ ਗਰਗ,ਸੰਜੀਵ ਕੁਮਾਰ,ਰਵਿੰਦਰ ਧਾਲੀਵਾਲ,ਬਿੱਟੂ ਕੁਮਾਰ,ਵਿਕਾਸ ਗੁਪਤਾ ਸਮੇਤ ਮੈਂਬਰ ਹਾਜਰ ਸਨ।























