

ਲੁਧਿਆਣਾ: ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ (PPCB) ਨੇ ਲੁਧਿਆਣਾ ਨਗਰ ਨਿਗਮ ਮੇਅਰ ਤੇ ਕਮਿਸ਼ਨਰ ਸਮੇਤ ਛੇ ਅਧਿਕਾਰੀਆਂ ਖ਼ਿਲਾਫ਼ ਅਪਰਾਧਿਕ ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਹਾਲਾਂਕਿ, ਸਭਨਾ ਨੇ ਅਦਾਲਤ ਤੋਂ ਜ਼ਮਾਨਤ ਹਾਸਲ ਕਰ ਲਈ ਹੈ ਪਰ ਬੋਰਡ ਨੇ ਕਾਫੀ ਜੁਅੱਰਤ ਵਾਲਾ ਕੰਮ ਕੀਤਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਪੀਪੀਸੀਬੀ ਨੇ ਲੁਧਿਆਣਾ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਤੇ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ ਸਮੇਤ ਛੇ ਅਧਿਕਾਰੀਆਂ ਖ਼ਿਲਾਫ਼ ਸੀਵਰੇਜ ਪਲਾਂਟ ਵਿੱਚ ਊਣਤਾਈਆਂ ਵਰਤਣ ਕਾਰਨ ਕੇਸ ਦਰਜ ਕਰਵਾ ਦਿੱਤਾ। ਬੋਰਡ ਨੇ ਨਗਰ ਨਿਗਮ ਅਧਿਕਾਰੀਆਂ ‘ਤੇ ਦੋਸ਼ ਲਾਇਆ ਹੈ ਕਿ ਉਹ ਜਮਾਲਪੁਰ ਸੀਵਰੇਜ ਟ੍ਰੀਟਮੈਂਟ ਪਲਾਂਟ ਵਿੱਚੋਂ ਪਾਣੀ ਨੂੰ ਬਗ਼ੈਰ ਸੋਧੇ ਬੁੱਢੇ ਨਾਲੇ ਵਿੱਚ ਸੁੱਟ ਰਹੇ ਹਨ।

The board had taken the plea that the civic body was releasing wastewater in Buddha Nullah without treating it properly, and despite several warnings, they did not act for improving the situation. https://twitter.com/ANI/status/1159359590053679104 …ANI✔@ANIPunjab Pollution Control Board files case against 4 Ludhiana Municipal Corp officers, incl Ludhiana Mayor BS Sandhu&Municipal Commissioner KP Brar,in connection with non-functional sewerage treatment plant of Jamalpur&operating Balloke sewerage treatment plant without its consent9812:34 pm – 8 अग॰ 2019Twitter Ads की जानकारी और गोपनीयता16 लोग इस बारे में बात कर रहे हैं
ਨਿਗਮ ਦੇ ਵਕੀਲ ਗੁਰਕਿਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਮੇਅਰ, ਕਮਿਸ਼ਨਰ ਤੇ ਬਾਕੀ ਅਧਿਕਾਰੀਆਂ ਨੂੰ ਜ਼ਮਾਨਤ ਮਿਲ ਗਈ ਹੈ। ਉਹ ਮਾਮਲੇ ਨੂੰ ਸੈਸ਼ਨ ਕੋਰਟ ਸਨਮੁਖ ਚੁੱਕਣਗੇ ਜਿਸ ਦੀ ਸੁਣਵਾਈ ਪੰਜ ਅਕਤੂਬਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਬੀਤੀ ਪਹਿਲੀ ਮਈ ਨੂੰ ਐਨਜੀਟੀ ਦੀ ਟੀਮ ਨੇ ਜਮਾਲਪੁਰ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਸੀ। ਇਸ ਦੌਰਾਨ ਸਾਹਮਣੇ ਆਇਆ ਸੀ ਕਿ ਪਲਾਂਟ ਬੰਦ ਹੈ ਤੇ ਗੰਦਾ ਪਾਣੀ ਸਿੱਧਾ ਹੀ ਬੁੱਢਾ ਨਾਲਾ ਵਿੱਚ ਜਾ ਰਿਹਾ ਹੈ। ਇਸ ਉਪਰੰਤ ਨਿਗਮ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।























