

ਬੁਡਲਾਡਾ 27 ਮਈ(ਸਾਰਾ ਯਹਾ,(ਬਲਜੀਤ ਸ਼ਰਮਾ) ਸੰਜੀਵਨੀ ਵੈਲਫੇਅਰ ਸੁਸਾਇਟੀ ਬੁਢਲਾਡਾ ਅਧੀਨ ਹੋਮ ਨਰਸਿੰਗ ਕੇਅਰ ਦਾ ਕੋਰਸ ਕਰ ਰਹੀਆ ਲੜਕੀਆਂ ਨੂੰ ਮੈਡੀਕਲ ਲੈਬਰੋਟਰੀ ਬਾਰੇ
ਜਾਣਕਾਰੀ ਦੇਣ ਲਈ ਇਕ ਰੋਜਾ ਕੈਂਪ ਲਾਇਆ ਗਿਆ । ਸੰਜੀਵਨੀ ਵੈਲਫੇਅਰ ਸੁਸਾਇਟੀ ਦੇ ਚੇਅਰਮੈਂਨ ਬਲਦੇਵ ਰਾਜ ਕੱਕੜ ਨੇ ਇਸ ਬਾਰੇ
ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਕੈਂਪ ਦੌਰਾਨ ਜਗਤ ਲੋਬਰੋਟਰੀ ਬੁਢਲਾਡਾ ਵੱਲੋਂ ਆਏ ਮਨੋਜ ਕੁਮਾਰ ਨੇ ਵੱਖ ਵੱਖ ਤਰਾਂ ਦੇ ਮੈਡੀਕਲ
ਟੈਸਟਾਂ ਤੇ ਇਹਨਾ ਦੇ ਕਰਨ ਦੀ ਵਿੱਧੀ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਸੰਜੀਵਨੀ ਸੁਸਾਇਰੀ ਵੱਲੋਂ ਗਰੀਬ ਘਰਾਂ
ਦੀ ਲੜਕੀਆ ਦੀ ਮਦਦ ਲਈ ਇਹ ਕੋਰਸ ਇਸ ਲਈ ਸ਼ੁਰੂ ਕੀਤਾ ਗਿਆ ਕਿ ਉਹ ਟ੍ਰੇਨਿੰਗ ਤੋਂ ਬਾਦ ਬਾ-ਰੁਜ਼ਗਾਰ ਹੋ ਸਕਣ। ਇਸ ਸਮੇ ਬਾਲ
ਭਲਾਈ ਕਮੇਟੀ ਦੇ ਪ੍ਰਧਾਨ ਬਾਬੂ ਸਿੰਘ ਸੁਸਾਇਟੀ ਦੇ ਪ੍ਰੋਜੇਕਟ ਡਾਇਰੈਕਟਰ ਨਿਰੰਜਣ ਬੋਹਾ ਤੇ ਡਾਕਟਰ ਆਸ਼ਾ ਨੰਦ ਆਦਿ ਵੀ ਹਾਜਰ ਸਨ























