ਪਰਾਲੀ ਨਾ ਸਾੜਨ ਦਾ ਲਿਆ ਅਹਿਦ: ਮਾਨਸਾ ਦੇ ਕਿਸਾਨਾਂ ਨੇ ਪਰਾਲੀ ਨੂੰ ਬਿਨਾ ਜਲਾਏ ਇਸ ਦਾ ਪ੍ਰਬੰਧਨ ਕਰਨ ਦੀ ਬਣਾਈ ਵਿਊਂਤ

0
27

ਮਾਨਸਾ, 05 ਅਗਸਤ(ਸਾਰਾ ਯਹਾ,(ਬਲਜੀਤ ਸ਼ਰਮਾ) : ਪਿੰਡ ਮੂਲੇਵਾਲਾ ਦਾ ਕਿਸਾਨ ਸ੍ਰੀ ਦਰਬਾਰਾ ਸਿੰਘ ਅਤੇ ਪਿੰਡ ਘਰਾਂਗਣਾ ਦਾ ਕਿਸਾਨ ਸ੍ਰੀ ਨਿਰਮਲ ਸਿੰਘ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਮਿਸਾਲ ਹਨ ਜੋ ਕਿ ਪਿਛਲੇ 4 ਤੋਂ 5 ਸਾਲਾਂ ਤੋਂ ਪਰਾਲੀ ਨੂੰ ਬਿਨਾਂ ਸਾੜੇ ਇਸ ਦਾ ਪ੍ਰਬੰਧਨ ਕਰ ਰਹੇ ਹਨ।
    ਖੇਤੀਬਾੜੀ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਦਿਆਂ ਇਨ੍ਹਾਂ ਕਿਸਾਨਾਂ ਨੇ ਖੇਤੀ ਤੇ ਆਉਣ ਵਾਲਾ ਆਪਣਾ ਖ਼ਰਚ ਘਟਾਇਆ ਹੈ ਅਤੇ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਬਹਾਲ ਕੀਤੀ ਹੈ।
    ਮੂਲੇਵਾਲਾ ਦਾ ਕਿਸਾਨ ਸ੍ਰੀ ਦਰਬਾਰਾ ਸਿੰਘ 29 ਏਕੜ ਜ਼ਮੀਨ ਵਿਚ ਖੇਤੀ ਕਰ ਰਿਹਾ ਹੈ ਅਤੇ ਉਸ ਨੇ 2015 ਤੋਂ ਲੈ ਕੇ ਹੁਣ ਤੱਕ ਪਰਾਲੀ ਨੂੰ ਅੱਗ ਨਹੀਂ ਲਗਾਈ। ਖੇਤੀਬਾੜੀ ਵਿਕਾਸ ਅਫ਼ਸਰ ਸ੍ਰੀ ਹਰਵਿੰਦਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਝੋਨੇ ਤੇ ਘੱਟ ਤੋਂ ਘੱਟ ਕੀਟਨਾਸ਼ਕ ਦਵਾਈਆਂ ਦੀ ਵਰਤੋ ਕਰਨ ਲਈ ਪ੍ਰੇਰਿਤ ਕੀਤਾ।
    ਹੈਪੀ ਸੀਡਰ ਨਾਲ ਝੋਨੇ ਦੀ ਬਿਜਾਈ ਕਰਨ ਤੋਂ ਪਹਿਲਾਂ ਸ੍ਰੀ ਦਰਬਾਰਾ ਸਿੰਘ ਨੇ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਲਈ ਖੇਤੀਬਾੜੀ ਦੇ ਹੋਰ ਉਪਕਰਣਾਂ ਦੀ ਵਰਤੋ ਕੀਤੀ। 2014-15 ਵਿਚ ਉਸ ਨੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਬੇਲਰ ਦਾ ਉਪਯੋਗ ਕੀਤਾ। 2016-17 ਵਿਚ ਉਸ ਨੇ ਜ਼ੀਰੋ ਡਰਿੱਲ ਮਸ਼ੀਨ ਅਤੇ ਰੋਟਾਵੇਟਰ ਦੀ ਵਰਤੋ ਕੀਤੀ।
    ਉਸ ਨੇ ਦੱਸਿਆ ਕਿ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰਦੇ ਹੋਏ ਉਸ ਨੇ ਪ੍ਰਤੀ ਸਾਲ 70 ਹਜ਼ਾਰ ਰੁਪਏ ਦੀ ਬੱਚਤ ਕੀਤੀ ਹੈ। ਇਸ ਬੱਚਤ ਨਾਲ ਉਸ ਨੇ ਪਿਛਲੇ ਸਾਲ ਹੈਪੀ ਸੀਡਰ ਦੀ ਖ਼ਰੀਦ ਕੀਤੀ। ਉਸ ਨੇ ਦੱਸਿਆ ਕਿ ਪਿਛਲੇ ਸੀਜ਼ਨ ਝੋਨੇ ਲਈ ਹੈਪੀ ਸੀਡਰ ਦੀ ਵਰਤੋਂ ਕਰਦਿਆਂ ਉਸ ਨੇ ਵੇਖਿਆ ਕਿ ਉਸ ਦੀ ਫਸਲ ਦੇ ਝਾੜ ਵਿਚ ਵਾਧਾ ਹੋਇਆ ਹੈ। ਉਸ ਨੇ ਬਿਨਾਂ ਕਿਸੇ ਕੀਟਨਾਸ਼ਕ ਦੀ ਵਰਤੋਂ ਕਰਦਿਆਂ 2120 ਟਨ ਕਣਕ ਦਾ ਝਾੜ ਪ੍ਰਾਪਤ ਕੀਤਾ। ਜਿੱਥੇ ਇਕ ਪਾਸੇ ਉਸ ਨੇ ਆਪਣੀ ਲਾਗਤ ਬਚਾਈ ਹੈ ਉੱਥੇ ਹੀ ਸਿਹਤਮੰਦ ਫਸਲ ਵੀ ਪੈਦਾ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਨੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਨਾ ਕਰਦੇ ਹੋਏ ਲੇਬਰ ਖ਼ਰਚ ਵੀ ਬਚਾਇਆ ਹੈ।
    ਆਪਣੀ 29 ਏਕੜ ਦੀ ਜ਼ਮੀਨ ਵਿਚ ਹੈਪੀ ਸੀਡਰ ਦੀ ਵਰਤੋਂ ਕਰਨ ਤੋਂ ਇਲਾਵਾ ਇਸ ਸਾਲ ਉਸ ਦੁਆਰਾ ਸਾਥੀ ਕਿਸਾਨਾਂ ਦੀ 30 ਤੋਂ 35 ਏਕੜ ਜ਼ਮੀਨ ਵਿਚ ਵੀ 1000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਹੈਪੀ ਸੀਡਰ ਨਾਲ ਬਿਜਾਈ ਕੀਤੀ ਹੈ। ੳਸ ਨੇ ਦੱਸਿਆ ਕਿ ਝੋਨੇ ਦੀ ਕਾਸ਼ਤ ਲਈ ਹੈਪੀ ਸੀਡਰ ਸਭ ਤੋਂ ਵਧੀਆਂ ਤਰੀਕਾ ਹੈ। ਇਹ ਤਕਨੀਕ ਕਿਸਾਨਾਂ ਲਈ ਨਵੀਂ ਹੈ ਅਤੇ ਕਿਸਾਨ ਕਾਸ਼ਤ ਦੇ ਕੁਝ ਹਫ਼ਤਿਆਂ ਬਾਅਦ ਵੀ ਝੋਨੇ ਦੇ ਕਰਚੇ ਵਿਖਾਈ ਨਾ ਦੇਣ ਤੇ ਨਿਰਾਸ਼ ਹੋ ਜਾਂਦੇ ਹਨ। ਪਰ ਹੈਪੀ ਸੀਡਰ ਝੋਨੇ ਦੀ ਬਿਜਾਈ ਧਰਤੀ ਵਿਚ ਡੂੰਘਾਈ ਨਾਲ ਕਰਦਾ ਹੈ ਜਿਸ ਉਪਰੰਤ ਝੋਨੇ ਦੇ ਕਰਚੇ 45 ਦਿਨ ਬਾਅਦ ਧਰਤੀ ਤੋਂ ਉਪਰ ਵਿਖਾਈ ਦੇਣ ਲੱਗਦੇ ਹਨ। ਹਾਲਾਂਕਿ ਪਰਾਲੀ ਨੂੰ ਖਾਦ ਵਿਚ ਰਲਾਉਣ ਅਤੇ ਕਿਸਾਨੀ ਮਿੱਤਰ ਜੀਵਾਂ ਨੂੰ ਜਿਊਂਦੇ ਰੱਖਣ ਵਿਚ ਕਿਸਾਨ ਚੋਖੀ ਕਮਾਈ ਕਰਦੇ ਹਨ। 
    ਇਸੇ ਤਰਾਂ ਪਿੰਡ ਘਰਾਂਗਣੇ ਦਾ ਕਿਸਾਨ ਸ੍ਰੀ ਨਿਰਮਲ ਸਿੰਘ ਜਿਸ ਕੋਲ 12 ਏਕੜ ਜ਼ਮੀਨ ਹੈ, ਉਹ 2014 ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ। ਉਸ ਲਈ ਵੀ ਹੈਪੀ ਸੀਡਰ ਉਧਾਰ ਲਿਆ ਗਿਆ ਸੀ ਅਤੇ ਬਾਅਦ ਵਿਚ ਉਸ ਨੇ ਆਪਣਾ ਹੈਪੀ ਸੀਡਰ ਖਰੀਦਿਆ। ਉਸ ਨੇ ਦੱਸਿਆ ਕਿ ਸਾਲ 2014 ਵਿਚ ਉਸ ਦੇ ਖੇਤ ਦੀ ਉਪਜਾਊ ਸ਼ਕਤੀ ਅਤੇ ਪਾਣੀ ਦੀ ਗੁਣਵੱਤਾ ਘੱਟ ਸੀ, ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੁਆਰਾ ਉਸ ਨੂੰ ਝੋਨੇ ਦੀ ਕਾਸ਼ਤ ਨਾ ਕਰਨ ਬਾਰੇ ਸਲਾਹ ਦਿੱਤੀ। ਉਸ ਨੇ ਦੱਸਿਆ ਕਿ ਹਾਲਾਂਕਿ ਉਸ ਨੇ ਝੋਨੇ ਦੀ ਕਾਸ਼ਤ ਜਾਰੀ ਰੱਖੀ ਪਰ ਇਸ ਨੂੰ ਸਾੜਨਾ ਬੰਦ ਕਰ ਦਿੱਤਾ। ਇਸ ਤਰਾਂ ਜ਼ਮੀਨ ਨੂੰ ਇਸ ਦਾ ਬਹੁਤ ਲਾਭ ਹੋਇਆ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਸੁਧਾਰ ਹੋਣ ਲੱਗਿਆ, ਜਿਸ ਨਾਲ ਲਾਗਤ ਖ਼ਰਚ ਵੀ ਘਟ ਗਿਆ ਅਤੇ ਪ੍ਰਤੀ ਏਕੜ ਝਾੜ ਵਿਚ ਵੀ ਵਾਧਾ ਹੋਇਆ। ਉਸ ਨੇ ਦੱਸਿਆ ਕਿ ਇਸ ਸਾਲ ਉਸ ਦੀ ਜ਼ਮੀਨ ਦੀ ਮਿੱਟੀ ਦੀ ਰਿਪੋਰਟ ਦੱਸਦੀ ਹੈ ਕਿ ਇਹ ਹਰ ਤਰਾਂ ਦੇ ਪੌਸ਼ਟਿਕ ਤੱਤ ਬਰਕਰਾਰ ਰੱਖਣ ਵਾਲੀ ਸਭ ਤੋਂ ਵਧੀਆ ਮਿੱਟੀ ਹੈ। ਉਸ ਨੂੰ ਪ੍ਰਤੀ ਏਕੜ 2.5 ਟਰਾਲੀਆਂ ਘਾਹ ਵੀ ਪ੍ਰਾਪਤ ਹੁੰਦਾ ਹੈ ਜੋ ਕਿ ਉਸ ਦੀ ਡੇਅਰੀ ਵਿਚ ਪਸ਼ੂਆਂ ਦੇ ਖਾਣ ਲਈ ਕੰਮ ਆਊਂਦਾ ਹੈ।
    ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੇਲ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣਾ ਯਕੀਨੀ ਬਣਾਉਣ, ਨਾ ਕੇਵਲ ਵਾਤਾਰਵਣ ਅਤੇ ਸਾਡੇ ਬੱਚਿਆਂ ਲਈ ਬਲਕਿ ਆਪਣੇ ਮੁਨਾਫ਼ੇ ਵਿਚ ਵਾਧਾ ਕਰਨ ਅਤੇ ਮਿੱਟੀ ਦੀ ਉਪਾਊ ਸ਼ਕਤੀ ਬਣਾਈ ਰੱਖਣ ਲਈ ਵੀ ਇਹ ਜਰੂਰੀ ਹੈ। 

LEAVE A REPLY

Please enter your comment!
Please enter your name here