

ਜੰਮੂ-ਕਸ਼ਮੀਰ ਤੋਂ ਧਾਰਾ 370 ਤੇ ਧਾਰਾ 35ਏ ਹਟਣ ਤੋਂ ਬਾਅਦ ਜਿੱਥੇ ਦੇਸ਼ ਭਰ ਵਿੱਚ ਬੀਜੇਪੀ ਵਰਕਰ ਖੁਸ਼ੀ ਮਨਾ ਰਹੇ ਹਨ, ਉੱਥੇ ਬਠਿੰਡਾ ਵਿੱਚ ਵੀ ਖ਼ੁਸ਼ੀ ਮਨਾਈ ਗਈ।

2
ਇਸ ਦੇ ਚੱਲਦਿਆਂ ਬਠਿੰਡਾ ਵਾਸੀਆਂ ਵੱਲੋਂ ਲੱਡੂ ਵੰਡ ਕੇ ਤੇ ਹੱਥਾਂ ਵਿੱਚ ਤਿਰੰਗਾ ਫੜ ਕੇ ਭਾਰਤ ਮਾਤਾ ਦੇ ਨਾਅਰੇ ਲਾਏ ਗਏ।

3
ਇਸ ਦੌਰਾਨ ਢੋਲ ‘ਤੇ ਭੰਗੜਾ ਵੀ ਪਾਇਆ ਗਿਆ।

4
ਬਠਿੰਡਾ ਦੇ ਪਰਸ ਰਾਮ ਨਗਰ ਚੌਕ ਸਥਿਤ ਸ਼ਹਿਰ ਵਾਸੀਆਂ ਵੱਲੋਂ ਢੋਲ ਉੱਤੇ ਭੰਗੜਾ ਪਾਇਆ ਗਿਆ।

5
ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਾਬਕਾ ਐਮਸੀ ਵਿਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਬਹੁਤ ਖੁਸ਼ੀ ਹੋਈ ਹੈ। ਅਸਲੀ ਆਜ਼ਾਦੀ ਤਾਂ ਅੱਜ ਮਿਲੀ ਹੈ। ਇਸ ਨਾਲ ਅੱਤਵਾਦ ਨੂੰ ਨੱਥ ਪਏਗੀ।

6























