ਸਾਹਿਤ ਪੜ੍ਹਨ ਵਾਲੇ ਹੀ ਸਾਹਿਤ ਸਿਰਜਕ ਬਣਦੇ ਹਨ: ਅਜਾਇਬ ਸਿੰਘ

0
18

ਸੁੱਖਾ ਸਿੰਘ ਵਾਲਾ, ਬਠਿੰਡਾ, 03 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) : ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਸੁੱਖਾ ਸਿੰਘ ਵਾਲਾ ਵਿਖੇ ਸਕੂਲ ਮੁਖੀ ਸ੍ਰੀ ਅਜਾਇਬ ਸਿੰਘ ਦੀ ਅਗਵਾਈ ਹੇਠ ਪੁਸਤਕ ਲੰਗਰ ਲਗਾਇਆ ਗਿਆ। 
        ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸ੍ਰੀ ਅਜਾਇਬ ਸਿੰਘ ਨੇ ਦੱਸਿਆ ਕਿ ਬੱਚਿਆਂ ਦਾ ਝੁਕਾਅ ਸਾਹਿਤ ਵੱਲ ਕਰਨ ਦੇ ਮੱਦੇਨਜ਼ਰ ਅੱਜ ਇਹ ਪੁਸਤਕ ਲੰਗਰ ਲਗਾਇਆ ਗਿਆ ਹੈ।  ਉਨ੍ਹਾਂ ਕਿਹਾ ਕਿ ਸਾਹਿਤ ਪੜ੍ਹਨ ਵਾਲੇ ਹੀ ਸਾਹਿਤ ਸਿਰਜਕ ਬਣਦੇ ਹਨ, ਅਸੀਂ ਬੱਚਿਆਂ ਤੋਂ ਚੰਗੇ ਨਾਗਰਿਕ ਬਣਨ ਦੀ ਆਸ ਲੈ ਕੇ ਉਨ੍ਹਾਂ ਲਈ ਇਹ ਉਪਰਾਲਾ ਕੀਤਾ ਹੈ, ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਹੈ। 
       ਸਕੂਲ ਲਾਇਬ੍ਰੇਰੀ ਇੰਚਾਰਜ ਸ੍ਰੀ ਭੁਪਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਉਨ੍ਹਾਂ ਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਚੰਗੀਆਂ ਸਾਹਿਤਕ ਕਿਤਾਬਾਂ ਸਕੂਲੀ ਲਾਇਬ੍ਰੇਰੀ ਦਾ ਅੰਗ ਬਣਨ, ਜਿਸ ਲਈ ਉਹ ਯੋਗ ਯਤਨ ਕਰਦੇ ਰਹਿੰਦੇ ਹਨ।  ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਵਿਚ ਪਈਆਂ ਕਿਤਾਬਾਂ ਇਸ ਤਰਾਂ ਖੁੱਲੇ ਤੌਰ ਤੇ ਵਿਦਿਆਰਥੀਆਂ ਦੇ ਸਨਮੁੱਖ ਕਰਨਾ ਬਹੁਤ ਵਧੀਆ ਉਪਰਾਲਾ ਹੈ ਅਤੇ ਇਸ ਮੌਕੇ ਵਿਦਿਆਰਥੀਆਂ ਵੱਲੋਂ ਕਿਤਾਬਾਂ ਵਿਚ ਦਿਲਚਸਪੀ ਅਤੇ ਉਤਸ਼ਾਹ ਵੇਖਣ ਨੂੰ ਮਿਲਿਆ ਹੈ। 
       ਇਸ ਮੌਕੇ ਸਕੂਲ ਲਾਇਬ੍ਰੇਰੀ ਲਈ ਲੇਖਕ ਸੁਖਵਿੰਦਰ ਰਾਜ ਵੱਲੋਂ ਕੁਝ ਸਾਹਿਤਕ ਕਿਤਾਬਾਂ ਵੀ ਭੇਂਟ ਕੀਤੀਆਂ ਗਈਆਂ। 
      ਇਸ ਮੌਕੇ ਮੈਡਮ ਸ਼ੈਲਜਾ ਗੁਪਤਾ, ਮੈਡਮ ਸੰਦੀਪ ਕੌਰ, ਮੈਡਮ ਰਜਨੀ ਬਾਲਾ, ਮੈਡਮ ਪੂਜਾ ਗਰਗ, ਮੈਡਮ ਪ੍ਰੀਤੀ ਅਤੇ ਜਿਉਣ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here