

ਮਾਨਸਾ (ਸਾਰਾ ਯਹਾ) ਬਲਜੀਤ ਸ਼ਰਮਾ 2/8/19 ਮਾਨਸਾ ਵਿਚ ਖੂਨ ਦਾਨੀਆ ਵਲੋਂ ਸਿਵਲ ਹਸਪਤਾਲ ਮਾਨਸਾ ਆਏ ਐਕਸੀਡੈਂਟ ਮਾਮਲੇ ਵਿਚ ਮਰੀਜ਼ ਸੁਰਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮਲਕਪੁਰ ਭਾਖੜਾ ਜਿਸ ਦਾ ਭੀਖੀ ਤੋ ਮੋਟਰਸਾਈਕਲ ਤੇ ਆਉਦੇ ਐਕਸੀਡੈਂਟ ਹੋ ਗਿਆ ਸੀ ਅਤੇ ਉਸ ਦੇ ਕਾਫੀ ਸੱਟਾਂ ਸੀ ਅਤੇ ਉਸ ਨੂੰ ਖੂਨ ਦੀ ਜਰੂਰਤ ਸੀ ਅਤੇ ਮਾਨਸਾ ਦੇ ਸਰਵ ਭਲਾਈ ਕਲੱਬ ਦੇ ਮੈਂਬਰਾਂ ਵਲੋਂ ਸਿਵਲ ਹਸਪਤਾਲ ਮਾਨਸਾ ਵਿਖੇ ਖੂਨਦਾਨ ਦਿੱਤਾ ਗਿਆ ਅਤੇ ਇਸ ਕਲੱਬ ਦੇ ਮੈਂਬਰਾਂ ਦਵਿੰਦਰ ਕੁਮਾਰ ਅਤੇ ਮਨਦੀ੫ ਸਿੰਘ ਵਲੋਂ ਦੋ ਖੂਨ ਦੀਆਂ ਬੋਤਲਾਂ ਦੇ ਕੇ ਮਰੀਜ਼ ਦੀ ਜਾਨ ਬਚਾਈ ਅਤੇ ਇਸ ਨੋਜਵਾਨ ਜਿਸ ਦਾ ਐਕਸੀਡੈਂਟ ਹੋ ਗਿਆ ਸੀ ਉਸ ਦੀ ਉਮਰ 18ਕੁ ਸਾਲ ਦੀ ਹੈ ਅਤੇ ਕਲੱਬ ਦੇ ਮੈਂਬਰਾਂ ਨੂੰ ਜਦੋਂ ਪਤਾ ਲੱਗਿਆ ਤੇ ਉਨ੍ਹਾਂ ਨੇ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਦਾਖਲ ਮਰੀਜ਼ ਨੂੰ ਖੂਨ ਦੀ ਲੋੜ ਸੀ ਅਤੇ ਉਸ ਨੂੰ ਆਪਣਾ ਖੂਨ ਦਿੱਤਾ ਇਸ ਕਲੱਬ ਦੇ ਮੈਂਬਰਾਂ ਵਲੋਂ

ਜਿਥੇ ਹੋਰ ਸਮਾਜ ਭਲਾਈ ਦੇ ਕੰਮ ਕੀਤੇ ਜਾਦੇ ਹਨ ਉਥੇ ਲੋੜੀਂਦੇ ਮਰੀਜ਼ਾਂ ਨੂੰ ਇਲਾਜ ਲਈ ਦਵਾਈਆਂ ਦਾ ਪ੍ਰਬੰਧ ਕੀਤਾ ਜਾਦਾ ਹੈ ਖੂਨ ਦਾਨ ਲਈ ਵੀ ਮੈਬਰ ਤਿਆਰ ਰਹਿੰਦੇ ਹਨ ਅਤੇ ਸਿਵਲ ਹਸਪਤਾਲ ਵਿਚ ਖੂਨ ਦਾਨ ਵਾਲੇ ਹਰਦੇਵ ਸਿੰਘ, ਸੁਰਿੰਦਰ ਕੁਮਾਰ, ਵਿਪਨ ਕੁਮਾਰ, ਗਗਨ ਜਿੰਦਲ ਸ਼ੈਲੀ ਜਿੰਦਲ ਕਲੱਬ ਦੇ ਮੈਂਬਰ ਹਜਾਰ ਸਨ























