-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਖੇਡ ਮੁਕਾਬਲੇ ਸ਼ੁਰੂ

0
14

ਮਾਨਸਾ, 29 ਜੁਲਾਈ  (ਸਾਰਾ ਯਹਾ,(ਬਲਜੀਤ ਸ਼ਰਮਾ) : ਖੇਡ ਵਿਭਾਗ ਪੰਜਾਬ ਵਲੋੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਉਤਸਵ ਨੂੰ ਸਮਰਪਿਤ ਸਾਲ 2019-20 ਦੇ ਸੈਸ਼ਨ ਦੌੌਰਾਨ ਜਿਲ੍ਹਾ ਪੱਧਰੀ ਕੰਪੀਟੀਸ਼ਨ ਅੰ-14 (ਲੜਕੇ/ਲੜਕੀਆਂ) ਅੱਜ ਤੋਂ ਸਥਾਨਕ ਮਲਟੀਪਰਪਜ਼ ਸਪੋਰਟਸ ਸਟੇਡੀਅਮ ਨਹਿਰੂ ਕਾਲਜ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਹਰਪਿੰਦਰ ਸਿੰਘ ਦੁਆਰਾ ਸ਼ੁਰੂ ਕਰਵਾਇਆ ਗਿਆ।
    ਟੂਰਨਾਮੈਂਟ ਦਾ ਉਦਘਾਟਨ ਸਕੱਤਰ ਵਾਲੀਬਾਲ ਐਸੋਸ਼ੀਏਸ਼ਨ ਮਾਨਸਾ (ਇੰਟਰਨੈਸ਼ਨਲ ਵਾਲੀਬਾਲ ਖਿਡਾਰੀ) ਸ੍ਰੀ ਗੁਰਦਰਸ਼ਨ ਸਿੰਘ ਅਤੇ ਸਹਾਇਕ ਡਾÎਇਰੈਕਟਰ ਯੁਵਕ ਸੇਵਾਵਾਂ ਸ੍ਰੀ ਰਘਬੀਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸ੍ਰੀ ਰਘਬੀਰ ਸਿੰਘ ਮਾਨ ਨੇ ਖਿਡਾਰੀਆਂ ਨੂੰ ਬੇਨਤੀ ਕੀਤੀ ਕਿ ਆਪਣੀ ਮਿਹਨਤ ਨਾਲ ਪ੍ਰਾਪਤ ਕੀਤੀ ਜਿੱਤ ਹੀ ਖੁਸ਼ੀ ਦਿੰਦੀ ਹੈ, ਹਾਰਾਂ ਤੋਂ ਸਿੱਖਿਆ ਲੈਂਦੇ ਹੋਏ ਗਲਤੀਆਂ ਨੂੰ ਸੁਧਾਰ ਕੇ ਅੱਗੇ ਵਧਿਆ ਜਾ ਸਕਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾਂ ਨਾਲ ਖੇਡਣ ਲਈ ਬੇਨਤੀ ਕੀਤੀ। 
    ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਲਗਭਗ 1200 ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿਚ ਅਥਲੈਟਿਕਸ, ਬਾਕਸਿੰਗ, ਬਾਸਕਟਬਾਲ, ਬੈਡਮਿੰਟਨ, ਕਬੱਡੀ (ਨੈਸ਼ਨਲ ਸਟਾਇਲ), ਫੁੱਟਬਾਲ, ਹੈਂਡਬਾਲ, ਜੂਡੋ, ਕੁਸ਼ਤੀ, ਵਾਲੀਬਾਲ ਅਤੇ ਖੋਹ-ਖੋਹ  ਖੇਡਾਂ ਸ਼ਾਮਲ ਹਨ। 


    ਇਸ ਮੌਕੇ ਦਫਤਰ ਦਾ ਸਮੂਹ ਸਟਾਫ- ਸ੍ਰੀ ਮਨਪ੍ਰੀਤ ਸਿੰਘ ਸੀਨੀਅਰ ਸਹਾਇਕ, ਮਿਸ ਸੰਦੀਪ ਕੌਰ ਸਟੈਨੋ, ਕੈਪ.ਗੁਲਜਾਰ ਸਿੰਘ ਬਾਸਕਟਬਾਲ ਕੋਚ, ਸ੍ਰੀ ਸੰਗਰਾਮਜੀਤ ਸਿੰਘ ਫੁੱਟਬਾਲ ਕੋਚ, ਸ੍ਰੀ ਗੁਰਪਾਲ ਸਿੰਘ ਅਥਲੈਟਿਕਸ ਕੋਚ, ਸ੍ਰੀ ਦੀਦਾਰ ਸਿੰਘ ਬਾਕਸਿੰਗ ਕੋਚ, ਸ੍ਰੀ ਗੁਰਮੀਤ ਸਿੰਘ ਅਥਲੈਟਿਕਸ ਕੋਚ, ਸ੍ਰੀ ਸ਼ਾਹਬਾਜ ਸਿੰਘ ਕੁਸ਼ਤੀ ਕੋਚ, ਸ੍ਰੀ ਗੁਰਪ੍ਰੀਤ ਸਿੰਘ ਵਾਲੀਬਾਲ ਕੋਚ, ਸ੍ਰੀਮਤੀ ਸ਼ਾਲੂ ਜੂਡੋ ਕੋਚ ਅਤੇ ਸ੍ਰੀ ਬਲਦੇਵ ਸਿੰਘ ਮੌਜੂਦ ਸਨ। 
ਅੱਜ ਦੇ ਨਤੀਜੇ-

LEAVE A REPLY

Please enter your comment!
Please enter your name here