

ਮਾਨਸਾ 28 ਜੁਲਾਈ(ਸਾਰਾ ਯਹਾ,(ਬਲਜੀਤ ਸ਼ਰਮਾ) : ਨਿਰਵੈਰ ਕਲੱਬ ਮਾਨਸਾ ਅਤੇ ਦੀਪਿਕਾ ਮੈਟਰਨਿਟੀ ਹਸਪਤਾਲ ਦੇ ਸਹਿਯੋਗ ਨਾਲ
ਠੂਠਿਆਂਵਾਲੀ ਰੋਡ, ਵਾਰਡ ਨੰ. 1 ਧਰਮਸ਼ਾਲਾ ਵਿਖੇ ਫਰੀ ਚੈਕਅੱਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਉੱਘੇ
ਸਮਾਜ ਸੇਵਿਕ ਡਾ. ਮਾਨਵ ਜਿੰਦਲ (ਹੱਡੀਆਂ ਅਤੇ ਜੋੜਾਂ ਦੇ ਮਾਹਿਰ) ਅਤੇ ਉਨ੍ਹਾਂ ਦੇ ਨਾਲ ਡਾ. ਦੀਪਿਕਾ ਜਿੰਦਲ (ਔਰਤਾਂ
ਦੇ ਰੋਗਾਂ ਅਤੇ ਅਪਰੇਸ਼ਨ ਦੇ ਮਾਹਿਰ) ਪਹੁੰਚੇ। ਇਸ ਮੌਕੇ ਤੇ ਡਾ. ਮਾਨਵ ਜਿੰਦਲ ਨੇ ਹੱਡੀਆਂ ਦੇ ਜੋੜਾਂ ਤੋਂ ਪੀੜਤ ਫਰੀ
ਚੈਕਅੱਪ ਕੀਤਾ। ਇਸਦੇ ਨਾਲ ਡਾ. ਦੀਪਿਕਾ ਜਿੰਦਲ ਨੇ ਔਰਤਾਂ ਦੇ ਗੁਪਤ ਰੋਗਾਂ ਦਾ ਫਰੀ ਚੈਕਅੱਪ ਕੀਤਾ ਅਤੇ ਕੈਂਪ ਵਿੱਚ
ਪੀੜਤ ਮਰੀਜਾਂ ਨੂੰ ਮੁਫਤ ਦਵਾਈਆ ਵੰਡੀਆਂ ਗਈਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਲਾਭ ਸਿੰਘ ਤੇ ਕਲੱਬ ਦੇ ਇੰਚਾਰਜ
ਅੰਮ੍ਰਿਤਪਾਲ ਕੌਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਕੈਂਪ ਵਿੱਚ ਲਗਭਗ 186 ਮਰੀਜਾਂ ਨੇ ਚੈਕਅੱਪ ਕਰਵਾਇਆ
ਜਿਸ ਵਿੱਚ 67 ਮਰੀਜ ਹੱਡੀਆਂ ਤੇ ਜੋੜਾਂ ਦੇ ਪਾਏ ਗਏ। ਇਸ ਤੋਂ ਇਲਾਵਾ ਔਰਤਾਂ ਦੇ ਰੋਗਾਂ ਦੇ ਮਰੀਜਾਂ ਦਾ ਚੈਕਅੱਪ
ਕੀਤਾ ਗਿਆ। ਪ੍ਰਧਾਨ ਵੱਲੋਂ ਕਿਹਾ ਗਿਆ ਕਿ ਕਲੱਬ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਕੈਂਪ ਲੱਗਦੇ ਰਹਿਣਗੇ। ਇਸ ਮੌਕੇ ਉਪ
ਪ੍ਰਧਾਨ ਨਰੰਗ ਸਿੰਘ, ਸਕੱਤਰ ਗੁਰਪ੍ਰੀਤ ਸਿੰਘ, ਚੇਅਰਮੈਨ ਮਨਜੀਤ ਸਿੰਘ, ਪ੍ਰਬੰਧਕ ਹਰਜਿੰਦਰ ਸਿੰਘ, ਪ੍ਰੈਸ ਸਕੱਤਰ
ਗੁਰਵਿੰਦਰ ਸਿੰਘ (ਗਿੰਨੀ), ਖਜਾਨਚੀ ਰਣਜੀਤ ਸਿੰਘ, ਮੈਂਬਰ ਜਸਵੰਤ ਸਿੰਘ, ਰਣਵੀਰ ਸਿੰਘ (ਬੱਬੂ), ਕੁਲਵਿੰਦਰ ਸਿੰਘ,
ਮੱਖਣ ਸਿੰਘ, ਗੁਰਚਰਨਜੀਤ ਸਿੰਘ, ਨਿਰਮਲ ਸਿੰਘ, ਅਵਤਾਰ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜਰ ਸਨ।























