383 ਏਕੜ ‘ਚ ਬਣੇਗੀ ਲੁਧਿਆਣਾ ਦੀ ਹਾਈਟੈੱਕ ਸਾਈਕਲ ਵੈਲੀ: ਸੁੰਦਰ ਸ਼ਾਮ ਅਰੋੜਾ

0
22

ਚੰਡੀਗੜ੍ਹ,(ਸਾਰਾ ਯਹਾ,(ਬਲਜੀਤ ਸ਼ਰਮਾ) 28 ਜੁਲਾਈ: ਸੂਬੇ ‘ਚ ਉਦਯੋਗ ਨੂੰ ਹੁਲਾਰਾ ਦੇਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਹਿੱਤ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਧਨਾਂਸ਼ੂ ਵਿਖੇ 383 ਏਕੜ ਰਕਬੇ ‘ਚ ਹਾਈਟੈੱਕ ਸਾਈਕਲ ਵੈਲੀ ਸਥਾਪਿਤ ਕੀਤੀ ਜਾ ਰਹੀ ਹੈ। ਇਸ ਪ੍ਰਾਜੈਕਟ ਲਈ ਲੋੜੀਂਦੀ ਕੁੱਲ 383 ਏਕੜ ਜ਼ਮੀਨ ਨੂੰ ਖ਼ਰੀਦਣ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਜਦਕਿ ਲੇਆਊਟ ਪਲਾਨ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਨੂੰ ਮੁਕੰਮਲ ਕਰਨ ‘ਚ ਅੰਦਾਜ਼ਨ 300 ਕਰੋੜ ਰੁਪਏ ਦੀ ਲਾਗਤ ਆਵੇਗੀ।

ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਅਤੇ ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਉਣ ਵਾਲੇ ਉਦਯੋਗ ਸਥਾਪਿਤ ਕਰਨ ਪ੍ਰਤੀ ਗੰਭੀਰਤਾ ਨਾਲ ਕਾਰਜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਲੁਧਿਆਣਾ ਵਿਖੇ ਬਣਾਈ ਜਾ ਰਹੀ ਹਾਈਟੈੱਕ ਸਾਈਕਲ ਵੈਲੀ ਲਈ ਵੱਖ-ਵੱਖ ਪ੍ਰਵਾਨਗੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਵਾਤਵਾਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਅਗਸਤ, 2018 ‘ਚ ਪ੍ਰਾਜੈਕਟ ਬਾਬਤ ਵਾਤਾਵਰਨ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਸੰਬਰ, 2018 ‘ਚ ਮੈਸ: ਹੀਰੋ ਸਾਇਕਜ਼ ਲਿਮਟਿਡ, ਲੁਧਿਆਣਾ ਨੂੰ ਮੁੱਖ ਯੂਨਿਟ ਸਥਾਪਤ ਕਰਨ ਲਈ 100 ਏਕੜ ਦਾ ਪਲਾਟ ਅਲਾਟ ਕਰਕੇ ਕਬਜ਼ਾ ਦੇ ਦਿੱਤਾ ਜਾ ਚੁੱਕਾ ਹੈ।

ਉਦਯੋਗ ਤੇ ਵਣਜ ਮੰਤਰੀ ਨੇ ਦੱਸਿਆ ਕਿ ਮੈਸ: ਹੀਰੋ ਸਾਇਕਜ਼ ਲਿਮਟਿਡ, ਲੂਧਿਆਣਾ ਵੱਲੋਂ ਅਪ੍ਰੈਲ, 2022 ਤੱਕ ਉਤਪਾਦਨ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਆਪਣੇ ਪਲਾਟ ਦੁਆਲੇ ਬਾਊਂਡਰੀ ਵਾਲ ਦਾ ਕੰਮ ਪਹਿਲਾਂ ਹੀ ਆਰੰਭਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪੀ.ਐਸ.ਟੀ.ਸੀ.ਐਲ ਵੱਲੋਂ 30 ਏਕੜ ਜ਼ਮੀਨ ‘ਤੇ 400 ਕਿੱਲੋ ਵਾਟ ਦਾ ਬਿਜਲੀ ਸਬ-ਸਟੇਸ਼ਨ ਉਸਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੀ.ਐਸ.ਟੀ.ਸੀ.ਐਲ ਨੂੰ ਬਿਜਲੀ ਸਬ-ਸਟੇਸ਼ਨ ਉਸਾਰਨ ਲਈ ਜ਼ਮੀਨ ਅਤੇ 9.45 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ ਹੈ।

ਸ੍ਰੀ ਅਰੋੜਾ ਨੇ ਦੱਸਿਆ ਕਿ ਸਾਈਕਲ ਵੈਲੀ ਨੂੰ 100 ਫੁੱਟ ਚੌੜੀ 4 ਮਾਰਗੀ, 8.5 ਕਿੱਲੋ ਮੀਟਰ ਲੰਬੀ ਬਾਹਰੀ ਸੜਕ ਉਸਾਰ ਕੇ ਚੰਡੀਗੜ੍ਹ-ਲੁਧਿਆਣਾ ਰਾਸ਼ਟਰੀ ਮਾਰਗ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਈਕਲ ਵੈਲੀ ਵਿਖੇ 2 ਮਾਰਗੀ ਅਤੇ 4 ਮਾਰਗੀ ਸੜਕਾਂ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਤਕਨੀਕੀ ਤੇ ਵਿੱਤੀ ਬੋਲੀਆਂ ਸਬੰਧੀ ਟੈਂਡਰ ਖੋਲ੍ਹ ਦਿੱਤੇ ਗਏ ਹਨ ਅਤੇ ਕੰਮ ਦੀ ਵੰਡ ਪ੍ਰਕਿਰਿਆ ਅਧੀਨ ਹੈ।

ਸ੍ਰੀ ਅਰੋੜਾ ਨੇ ਹੋਰ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਸਬੰਧੀ ਮੈਸ: ਆਈ.ਐਲ ਐਂਡ ਐਫ.ਐਸ ਨੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵੱਲੋਂ ਅੰਦਰੂਨੀ ਸੜਕਾਂ, ਬਾਊਂਡਰੀ ਵਾਲਜ਼ ਅਤੇ ਹੜ੍ਹਾਂ ਦੇ ਪਾਣੀ ਦੀ ਨਿਕਾਸੀ , ਜਲ ਸਪਲਾਈ ਨੈੱਟਵਰਕ, ਜਲ ਸੀਵਰੇਜ ਸਿਸਟਮ ਆਦਿ ਸੰਬੰਧੀ ਚੰਗੀ ਤਰ੍ਹਾਂ ਵਾਚੇ ਗਏ ਅਨੁਮਾਨ ਪੇਸ਼ ਕਰ ਦਿੱਤੇ ਹਨ ਅਤੇ ਇਸ ਸਾਰੇ ਅਨੁਮਾਨ ਪੀ.ਐਸ.ਆਈ.ਈ.ਸੀ.ਦੀ ਜਾਂਚ ਅਧੀਨ ਹਨ। ਉਨ੍ਹਾਂ ਦੱਸਿਆ ਕਿ ਹਾਈਟੈੱਕ ਸਾਈਕਲ ਵੈਲੀ ਵਿਖੇ ਮੁੱਢਲੀਆਂ ਢਾਂਚਾਗਤ ਸੁਵਿਧਾਵਾਂ ਮਾਰਚ 2021 ਤੱਕ ਮੁਕੰਮਲ ਕੀਤੇ ਜਾਣ ਦੀ ਆਸ ਹੈ।

LEAVE A REPLY

Please enter your comment!
Please enter your name here