ਨੈਸ਼ਨਲ ਖੇਡ ਕੇ ਆਈਆਂ ਖਿਡਾਰਨਾਂ ਦਾ ਕੀਤਾ ਸਨਮਾਨ

0
16

ਮਾਨਸਾ  28 ਜੁਲਾਈ (ਸਾਰਾ ਯਹਾ,(BPS) :ਨੈੱਟਬਾਲ ਟੀਮ ਦੀਆਂ ਨੈਸ਼ਨਲ ਖੇਡ ਕੇ ਆਈਆਂ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਨਾਹਰਾਂ ਦੀਆਂ  ਖਿਡਾਰਨਾਂ  ਨੂੰ  ਸਨਮਾਨਤ ਕੀਤਾ ਗਿਆ।ਨੈੱਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਵੱਲੋਂ ਨੈਸ਼ਨਲ ਪੱਧਰ ਦੇ ਮੁਕਾਬਲੇ ਪਿਛਲੇ ਦਿਨੀ ਰੋਹਤਕ ਵਿਖੇ  ਕਰਵਾਏ ਗਏ। ਮੁਕਾਬਲਿਆਂ ਦੌਰਾਨ ਸ੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ  ਨਾਹਰਾਂ  ਦੀਆਂ ਦੋ ਖਿਡਾਰਨਾਂ ਮੀਨਾਕਸ਼ੀ ਅਤੇ ਮਨੀਸ਼ਾ ਵੀ ਪੰਜਾਬ ਦੀ ਟੀਮ ਚ ਸਾਮਲ ਸਨ । ਪੰਜਾਬ ਟੀਮ ਦੀ ਕਪਤਾਨੀ ਮਿਨਾਕਸ਼ੀ  ਨੇ ਕਰਕੇ ਸਕੂਲ ਤੇ ਜ਼ਿਲੇ ਦਾ ਮਾਣ ਵਧਾਇਆ। ਇਨ੍ਹਾਂ ਮੁਕਾਬਲਿਆਂ ਵਿੱਚ  27 ਟੀਮਾਂ ਨੇ ਹਿੱਸਾ ਲਿਆ।ਜਿਸ ਵਿਚ ਪੰਜਾਬ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਵੱਲੋਂ ਇਨ੍ਹਾਂ ਦੋਵਾਂ ਖਿਡਾਰਨਾਂ ਦਾ ਸਨਮਾਨਿਤ ਕਰਨ ਲਈ ਇੱਕ ਸ਼ਾਨਦਾਰ ਪ੍ਰੋਗਰਾਮ ਰੱਖਿਆ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਹਰੀ ਓਮ ਕੌਸ਼ਿਕ ਨੈਸ਼ਨਲ ਸੈਕਟਰੀ ਨੈੱਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਖਿਡਾਰਨਾਂ ਨੂੰ ਸਨਮਾਨਿਤ ਕਰਨ ਮੌਕੇ ਕਿਹਾ ਕਿ ਦੋਵੇਂ ਲੜਕੀਆਂ ਦੀ ਇਸ ਪ੍ਰਾਪਤੀ ਲਈ ਉਨ੍ਹਾਂ ਵੱਲੋਂ ਅਤੇ ਕੋਚ ਸਾਹਿਬਾਨਾਂ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਦਾ ਨਤੀਜਾ ਹੈ। ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸਾਰੇ ਮਹਿਮਾਨਾਂ ਦਾ ਸਕੂਲ ਪ੍ਰਧਾਨ ਮੁਖਤਿਆਰ ਸਿੰਘ ਤੇ ਮੈਨੇਜਿੰਗ ਡਾਇਰੈਕਟਰ ਰਾਜਵੀਰ ਸਿੰਘ  ਨੇ ਧੰਨਵਾਦ ਕੀਤਾ। ਸਕੂਲ ਦੇ ਪ੍ਰਿੰਸੀਪਲ ਮਿਥਲੇਸ਼ ਕੁਮਾਰ ਨੇ ਬੋਲਦਿਆ  ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਸਕੂਲ ਚ ਚੰਗੀ ਸਿੱਖਿਆ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਵਿਚ ਵੀ ਵੱਡੀਆਂ ਮੱਲਾਂ ਮਾਰਨ ਲਈ ਤਿਆਰ ਕਰ ਰਹੇ ਹਨ ਜੋ ਦੇਸ਼ ਦਾ ਭਵਿੱਖ ਹਨ।ਸਕੂਲ ਦੀਆਂ ਹੋਣਹਾਰ ਖਿਡਾਰਨਾਂ ਨੂੰ ਸਨਮਾਨਿਤ ਕਰਨ ਲਈ ਐਡਵੋਕੇਟ ਕਰਨ ਅਵਤਾਰ ਨੈੱਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਪੰਜਾਬ’ ਸਿਮਰਨਜੀਤ ਸਿੰਘ ਪੰਜਾਬ ਕੋਚ , ਸ਼ਸ਼ੀ ਸਲਾਰੀਆ ਜਨਰਲ ਸੈਕਟਰੀ ਪਠਾਨਕੋਟ, ਮਮਤਾ ਜੋਸ਼ੀ ਨੈਸ਼ਨਲ ਟੀਮ ਕੋਚ, ਹਰਪ੍ਰੀਤ ਸਿੰਘ ਨੈਸ਼ਨਲ ਟੀਮ ਮੈਨੇਜਰ, ਕੈਪਟਨ ਗੁਲਜ਼ਾਰ ਸਿੰਘ ਬਾਸਕਿਟਬਾਲ ਨੈਸ਼ਨਲ ਖਿਡਾਰੀ ਅਤੇ ਕੋਚ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਗੁਰਲਾਲ ਸਿੰਘ ਸੋਨੀ ਮਾਸਟਰ ਦੇਵੀ ਲਾਲ ਗੁਰਪ੍ਰੀਤ ਸਿੰਘ ਸਮੂਹ ਵਿਦਿਆਰਥੀ ਅਤੇ ਸਟਾਫ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here