

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਿੱਚ ਹੋਈ ਜੀਐਸਟੀ ਕੌਂਸਲ ਦੀ ਬੈਠਕ ਵਿੱਚ ਇਲੈਕਟ੍ਰਿਕ ਵਾਹਨਾਂ ‘ਤੇ ਜੀਐਸਟੀ ਨੂੰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ। ਇਲੈਕਟ੍ਰਿਕ ਵਾਹਨਾਂ ‘ਤੇ ਟੈਕਸ ਦੀ ਇਹ ਨਵੀਂ ਦਰ ਪਹਿਲੀ ਅਗਸਤ ਤੋਂ ਲਾਗੂ ਹੋਵੇਗੀ।
ਦੱਸ ਦੇਈਏ ਜੀਐਸਟੀ ਕੌਂਸਲ ਦੀ 36ਵੀਂ ਬੈਠਕ ਪਹਿਲਾਂ 25 ਜੁਲਾਈ ਨੂੰ ਦੁਪਹਿਰ ਸਾਡੇ ਤਿੰਨ ਵਜੇ ਹੋਣੀ ਤੈਅ ਹੋਈ ਸੀ, ਪਰ ਇਸ ਦਿਨ ਵਿੱਤ ਮੰਤਰੀ ਦੇ ਸੰਸਦ ਵਿੱਚ ਰੁਝੇਵਿਆਂ ਕਾਰਨ ਮੀਟਿੰਗ ਦੀ ਤਾਰੀਖ਼ ਨੂੰ ਬਦਲ ਦਿੱਤਾ ਗਿਆ ਸੀ।

Delhi: Union Finance Minister Nirmala Sitharaman holds GST Council meeting through video conferencing at Ministry of Finance. Minister of State (Finance) Anurag Thakur also present.
14511:17 am – 27 जुल॰ 2019Twitter Ads की जानकारी और गोपनीयता22 लोग इस बारे में बात कर रहे हैं
ਆਮ ਬਜਟ ਵਿੱਚ ਇਲੈਕਟ੍ਰਿਕ ਵਾਹਨ ਸੈਕਟਰ ਦੀ ਬਿਹਤਰੀ ਲਈ ਸਰਕਾਰ ਨੇ ਇਨਕਮ ਟੈਕਸ ਵਿੱਚ ਛੋਟ ਦੇਣ ਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਇਹ ਜੀਐਸਟੀ ਪਰਿਸ਼ਦ ਦੀ ਦੂਜੀ ਬੈਠਕ ਤੇ ਆਮ ਬਜਟ ਤੋਂ ਬਾਅਦ ਪਹਿਲੀ ਮੀਟਿੰਗ ਸੀ।























