ਆਖ਼ਰ ਮੋਦੀ ਸਰਕਾਰ ਕਸ਼ਮੀਰ ਕਿਉਂ ਭੇਜ ਰਹੀ ਫੌਜ ਦੇ 10 ਹਜ਼ਾਰ ਜਵਾਨ ?

0
50

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਸ਼ਮੀਰ ਵਿੱਚ 10 ਹਜ਼ਾਰ ਸੁਰੱਖਿਆ ਬਲ ਭੇਜਣ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਅੱਤਵਾਦ ਵਿਰੋਧੀ ਅਭਿਆਨ ਤੇ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਲਿਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 25 ਜੁਲਾਈ ਨੂੰ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਆਰਮਡ ਪੁਲਿਸ ਫੋਰਸ (ਸੀਏਪੀਐਫ) ਦੀਆਂ 100 ਕੰਪਨੀਆਂ ਤੁਰੰਤ ਕਸ਼ਮੀਰ ਭੇਜੀਆਂ ਜਾਣ। ਦੱਸ ਦੇਈਏ ਇੱਕ ਸੀਏਪੀਐਫ ਵਿੱਚ 100 ਜਵਾਨ ਹੁੰਦੇ ਹਨ।

ਅਧਿਕਾਰੀ ਮੁਤਾਬਕ ਸੀਆਰਪੀਐਫ ਦੀਆਂ 50, ਐਸਐਸਬੀ ਦੀਆਂ 30, ਆਈਟੀਬੀਪੀ ਅਤੇ ਬੀਐਸਐਫ ਦੀਆਂ 10-10 ਕੰਪਨੀਆਂ ਨੂੰ ਵਾਦੀ ਵਿੱਚ ਏਅਰ ਲਿਫਟ ਦੇ ਨਾਲ ਰੇਲ ਤੋਂ ਰਵਾਨਾ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਘਾਟੀ ਵਿੱਚ ਪਹਿਲਾਂ ਤੋਂ ਹੀ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਮੌਜੂਦ ਹਨ।

Mehbooba Mufti@MehboobaMufti

Centre’s decision to deploy additional 10,000 troops to the valley has created fear psychosis amongst people. There is no dearth of security forces in Kashmir. J&K is a political problem which won’t be solved by military means. GOI needs to rethink & overhaul its policy.1,85711:31 am – 27 जुल॰ 2019Twitter Ads की जानकारी और गोपनीयता2,045 लोग इस बारे में बात कर रहे हैं

ਵਾਧੂ ਜਵਾਨਾਂ ਦੀ ਤਾਇਨਾਤੀ ਅਜਿਹੇ ਸਮੇਂ ਹੋਈ ਹੈ ਜਦੋਂ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਦੇ ਫੈਸਲੇ ‘ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਟਵੀਟ ਕੀਤਾ ਕਿ ਇਸ ਨਾਲ ਲੋਕਾਂ ਵਿੱਚ ਡਰ ਪੈਦਾ ਹੋ ਰਿਹਾ ਹੈ।

LEAVE A REPLY

Please enter your comment!
Please enter your name here