ਭਾਖੜਾ ‘ਚੋਂ ਮਿਲੀ ਬੱਚੇ ਦੀ ਲਾਸ਼

0
1

ਪਟਿਆਲਾ: ਨਰਵਾਣਾ ਕੋਲੋਂ ਵਹਿੰਦੀ ਭਾਖੜਾ ਨਹਿਰ ਵਿੱਚੋਂ ਬੱਚੇ ਦੀ ਲਾਸ਼ ਮਿਲੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਲਾਸ਼ ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਖੇੜੀ ਗੰਢਿਆਂ ਤੋਂ ਲਾਪਤਾ ਹੋਏ ਦੋ ਸਕੇ ਭਰਾਵਾਂ ਵਿੱਚੋਂ ਇੱਕ ਦੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਨਰਵਾਣਾ ਸੈਂਟਰ ਦੇ ਸਰਾਲਾ ਹੈੱਡ ਤੋਂ ਅੱਜ ਸਵੇਰੇ ਇਹ ਲਾਸ਼ ਮਿਲੀ ਹੈ। ਲਾਸ਼ ਦੀ ਹਾਲਤ ਕਾਫੀ ਖ਼ਰਾਬ ਹੋ ਚੁੱਕੀ ਹੈ, ਜਿਸ ਕਾਰਨ ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਪਰ ਪਟਿਆਲਾ ਪੁਲਿਸ ਖੇੜੀ ਗੰਢਿਆਂ ਤੋਂ ਲਾਪਤਾ ਹੋਏ ਬੱਚਿਆਂ ਦੇ ਮਾਪਿਆਂ ਨੂੰ ਸ਼ਨਾਖ਼ਤ ਕਰਵਾਉਣ ਲਈ ਲੈ ਕੇ ਜਾਏਗੀ।

ਹਾਲਾਂਕਿ, ਜੇਕਰ ਸ਼ਨਾਖ਼ਤ ਨਹੀਂ ਹੁੰਦੀ ਤਾਂ ਹੋਰ ਵਿਗਿਆਨਕ ਤਰੀਕਿਆਂ ਜਿਵੇਂ ਡੀਐਨਏ ਟੈਸਟ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜ ਦਿਨ ਪਹਿਲਾਂ ਖੇੜੀ ਗੰਢਿਆਂ ਪਿੰਡ ਦੇ ਦੋ ਬੱਚੇ ਹਸਨਦੀਪ ਸਿੰਘ (6 ਸਾਲ) ਤੇ ਜਸ਼ਨਦੀਪ ਸਿੰਘ (10 ਸਾਲ) ਸ਼ਾਮ ਸਮੇਂ ਗਾਇਬ ਹੋ ਗਏ ਸਨ। ਦੋਵਾਂ ਦੀ ਭਾਲ ਵਿੱਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਵਿਰੋਧ ਵਿੱਚ ਪਿੰਡ ਵਾਲਿਆਂ ਨੇ ਦੋ ਦਿਨ ਤਕ ਪਟਿਆਲਾ-ਚੰਡੀਗੜ੍ਹ ਕੌਮੀ ਮਾਰਗ ਵੀ ਜਾਮ ਕਰ ਦਿੱਤਾ ਸੀ।

LEAVE A REPLY

Please enter your comment!
Please enter your name here