ਸੜਕਾਂ ਦੀ ਦੁਰਦਸ਼ਾ ਨੂੰ ਲੈ ਕੇ ਐੱਸ. ਡੀ. ਐੱਮ. ਵਲੋਂ ਸੰਮਨ ਜਾਰੀ

0
2

ਹੁਸ਼ਿਆਰਪੁਰ, (ਸਾਰਾ ਯਹਾ )- ਹੁਸ਼ਿਆਰਪੁਰ ਤੇ ਇਸਦੇ ਆਸ-ਪਾਸ ਦੇ ਇਲਾਕਿਆਂ ਦੀਆਂ ਸੜਕਾਂ ਦੀ ਦੁਰਦਸ਼ਾ ਨੂੰ ਲੈ ਕੇ ਐੱਸ. ਡੀ. ਐੱਮ. ਹੁਸ਼ਿਆਰਪੁਰ ਜਤਿੰਦਰ ਜੋਰਵਾਲ ਨੇ ਨਗਰ ਨਿਗਮ ਕਮਿਸ਼ਨਰ, ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਹਾਈਵੇ ਅਥਾਰਟੀ, ਐਕਸੀਅਨ ਸੈਂਟਰਲ ਵਰਕਸ ਡਵੀਜ਼ਨ, ਐਕਸੀਅਨ ਪ੍ਰੋਵੈਂਸ਼ੀਅਲ ਡਵੀਜ਼ਨ, ਐੱਸ. ਡੀ. ਓ. ਮੰਡੀ ਬੋਰਡ ਅਤੇ ਟੋਲ ਕੰਪਨੀ ਨੰਗਲ ਸ਼ਹੀਦਾਂ ਤੇ ਲਾਚੋਵਾਲ ਨੂੰ ਸੰਮਨ ਕੀਤੇ ਹਨ।
PunjabKesari
ਐੱਸ. ਡੀ. ਐੱਮ. ਵੱਲੋਂ 133 ਸੀ. ਆਰ. ਪੀ. ਸੀ. ਤਹਿਤ ਜਾਰੀ ਕੰਡੀਸ਼ਨਲ ਆਰਡਰਾਂ ਅਨੁਸਾਰ 10 ਦਿਨ ‘ਚ ਵਿਵਸਥਾ ਦਰੁਸਤ ਕਰਨ ਦੇ ਆਦੇਸ਼ ਦਿੱਤੇ ਹਨ। ਸੰਮਨ ਆਰਡਰਾਂ ‘ਚ ਜ਼ਿਕਰ ਕੀਤਾ ਗਿਆ ਹੈ ਕਿ ਚੰਡੀਗੜ੍ਹ ਰੋਡ, ਫਗਵਾੜਾ ਰੋਡ, ਜਲੰਧਰ ਰੋਡ, ਚਿੰਤਪੁਰਨੀ ਰੋਡ, ਊਨਾ ਰੋਡ ਤੇ ਨਗਰ ਨਿਗਮ ਦੇ ਅਧੀਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਲੋਕਾਂ ਨੂੰ  ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
PunjabKesari
ਸੜਕਾਂ ਦੀ ਖਸਤਾ ਹਾਲਤ ਹੋਣ ਕਰਕੇ ਰੋਜ਼ਾਨਾ ਸੜਕ ਹਾਦਸੇ ਵੀ ਹੋ ਰਹੇ ਹਨ। ਸੜਕਾਂ ਦੀ ਅਜਿਹੀ ਹਾਲਤ ਨੂੰ ਧਿਆਨ ‘ਚ ਰੱਖਦਿਆਂ ਸਬ-ਡਵੀਜ਼ਨਲ ਮੈਜਿਸਟਰੇਟ ਵੱਲੋਂ ਇਹ ਸੰਮਨ ਜਾਰੀ ਕੀਤੇ ਗਏ ਹਨ।


 

LEAVE A REPLY

Please enter your comment!
Please enter your name here