

ਮਾਨਸਾ,(ਸਾਰਾ ਯਹਾ,(ਬਲਜੀਤ ਸ਼ਰਮਾ) 22 ਜੁਲਾਈ : ਈਕੋ ਵੀਲਜ਼ਰ ਮਾਨਸਾ ਵੱਲ੍ਹੋ ਅਪਣੀ ਤੀਸਰੀ ਮਹੀਨਾਵਾਰ ਸਾਇਕਲ ਰੈਲੀ ਰਾਹੀ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆ
ਵਰਗੀਆਂ ਲਾਹਨਤਾਂ ਦਾ ਤਿਆਗ ਕਰਕੇ ਸਿਹਤ ਬਣਾਉਣ ਲਈ ਅੱਗੇ ਆਉਣ , ਰੈਲੀ ਦੌਰਾਨ ਮਾਨਸਾ ਤੋਂ ਭਾਈ ਦੇਸਾ ਅਤੇ ਮੋੜ ਤੱਕ ਕਰਮਵਾਰ
30 ਕਿਲੋਮੀਟਰ,50 ਕਿਲੋਮੀਟਰ ਤੱਕ ਸਾਇਕਲ ਰੈਲੀ ਕਰਵਾਈ ਗਈ ,ਜਿਸ ਦੌਰਾਨ ਵੋਨਪ੍ਰੀਤ ਸਿੰਘ ਚਹਿਲ,ਰਾਜਵੀਰ ਸਿੰਘ
ਮਾਨਸ਼ਾਹੀਆਂ,ਹਰਜੀਤ ਸਿੰਘ ਕਣਕਵਾਲੀਆਂ,ਜਸਵਿੰਦਰ ਬਿੱਲਾ ਅਤੇ ਮੋਹਿਤ ਨੇ ਸੱਭ ਤੋ ਤੇਜ ਸਾਇਕਲ ਚਲਾਉਦਿਆ ਲੋੜੀਦੇ ਸਮੇਂ ਦੌਰਾਨ ਦੂਰੀ
ਤਹਿ ਕੀਤੀ।
ਇਸ ਸਾਇਕਲ ਰੈਲੀ ਦੌਰਾਨ ਇਸ ਵਾਰ ਬੁਢਲਾਡਾ ਸਾਇਕਲ ਗਰੁੱਪ ਨੇ ਭਾਗ ਲੈਦਿਆ ਕਿਹਾ ਕਿ ਉਹ ਭਵਿੱਖ ਚ ਵੀ ਅਜਿਹੀਆ ਸਾਈਕਲ
ਰੈਲੀਆਂ ਚ ਸ਼ਮੂਲੀਅਤ ਕਰਦਿਆਂ ਚੰਗੀ ਸਿਹਤ ਦਾ ਸਨੇਹਾ ਦੇਣ ਦੇ ਉਪਰਾਲੇ ਨੂੰ ਉਤਸ਼ਾਹਿਤ ਕਰਨਗੇ। ਰੈਲੀ ਦੌਰਾਨ ਉਘੇ ਡਾਕਟਰ
ਤੇਜਿੰਦਰਪਾਲ ਸਿੰਘ ਰੇਖੀ ਅਤੇ ਡਾ ਜਨਕ ਰਾਜ ਨੇ ਵਰਤਮਾਨ ਸਮੇਂ ਹਰ ਵਰਗ ਦੇ ਲੋਕਾਂ ਚ ਵਧ ਰਹੀਆਂ ਬਿਮਾਰੀਆਂ ਤੇ ਚਿੰਤਾ ਪ੍ਰਗਟ ਕਰਦਿਆਂ
ਸਭਨਾਂ ਲੋਕਾਂ ਨੂੰ ਸਾਇਕਲ ਰੈਲੀਆ ਅਤੇ ਸਵੇਰ ਦੀ ਸ਼ੈਰ ਕਰਨ ਦਾ ਸਨੇਹਾ ਦਿੱਤਾ ।
ਸੰਸਥਾ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਰੋਜ਼ਾਨਾ ਸਾਇਕਲ ਚਲਾਉਣ ਤੋ ਇਲਾਵਾ ਉਨ੍ਹਾਂ ਵੱਲ੍ਹੋ ਵੱਧ ਤੋ ਵੱਧ ਲੋਕਾਂ ਦੀ
ਸ਼ਮੂਲੀਅਤ ਕਰਵਾਉਣ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ,ਉਨ੍ਹਾ ਦੱਸਿਆ ਕਿ ਇਹ ਮਹੀਨਾਵਾਰ ਰੈਲੀ ਸੀਨੀਅਰ ਰਾਈਡਰ
ਅਮਨ ਔਲਖ ਦੇ ਪਿਤਾ ਲਖਵਿੰਦਰ ਸਿੰਘ ਔਲਖ ਨੂੰ ਸਮਰਪਿਤ ਕੀਤੀ ਗਈ ਅਤੇ ਬਾਅਦ ਚ ਨਿੱਕੀ ਚਾਟ ਭੰਡਾਰ ਤੋ ਸ਼ੁੱਧ ਬਰੇਕ ਫਾਸਟ ਵੀ ਕੀਤਾ
ਗਿਆ।























