

ਮਾਨਸਾ (ਸਾਰਾ ਯਹਾ,ਬਲਜੀਤ ਸ਼ਰਮਾ),14 ਜੁਲਾਈ : ਮਾਨਸਾ ਨੂੰ ਆਮ ਲੋਕਾਂ ਵਲੋਂ ਬੈਕਵਰਡ ਕਿਹਾ ਜਾਂਦਾ ਸੀ ਪਰ ਹੁਣ ਇਸ ਸ਼ਬਦ ਨੂੰ ਮਾਨਸਾ ਦੇ ਹੋਣਹਾਰ ਬੱਚਿਆਂ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਸ਼ਬਦ ਹੁਣ ਸਾਡੇ ਤੇ ਲਾਗੂ ਨਹੀਂ ਹੁੰਦਾ ਕਿਉਂਕਿ ਕੋਈ ਵੀ ਖੇਤਰ ਹੋਵੇ ਭਾਵੇਂ ਉਹ ਪੜ੍ਹਾਈ ਦਾ ਖੇਤਰ ਹੋਵੇ ਭਾਵੇਂ ਖੇਡਾਂ ਦਾ ਮਾਨਸਾ ਜਿਲ੍ਹਾ ਅੱਗੇ ਹੀ ਰਿਹਾ ਹੈ ਮਾਨਸਾ ਦੀ ਭੂਮੀ ਸਪੁੱਤਰੀ ਸੁਖਦਰਸ਼ਨ ਕੁਮਾਰ ਅਤੇ ਰੇਖਾ ਬਾਂਸਲ ਨੇ ਸਾਇੰਸ ਓਲੰਪੀਅਡ ਫਾਂਊਡੇਸ਼ਨ ਦੁਆਰਾ ਕਰਵਾਏ ਗਏ ਇੰਟਰਨੈਸ਼ਨਲ ਜਨਰਲ ਗਿਆਨ (GK) ਓਲੰਪੀਅਡ ਵਿੱਚੋ ਪੰਜਾਬ ਅਤੇ ਚੰਡੀਗੜ੍ਹ ਜ਼ੋਨ ਚੋ ਪਹਿਲਾ(1) ਸਥਾਨ ਅਤੇ 5 ਵਾਂ ਅੰਤਰਰਾਸ਼ਟਰੀ ਸਥਾਨ ਹਾਸਿਲ ਕੀਤਾ ਹੈ।
ਭੂਮੀ ਨੂੰ ਗੋਲਡ ਮੈਡਲ ਅਤੇ 5 ਹਜ਼ਾਰ ਰੁਪੈ ਦਾ ਚੈਕ ਦੇਕੇ ਸਨਮਾਨਿਤ ਕੀਤਾ ਗਿਆ। ਭੂਮੀ ਦਾ ਸੁਪਨਾ ਹੈ ਕਿ ਉਹ ਡਾਕਟਰ ਬਣਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹੈ।























