

ਮਾਨਸਾ 13 ਜੁਲਾਈ ((ਸਾਰਾ ਯਹਾ,BPS):ਸਬ ਡਵੀਜਨ ਸਰਦੂਲਗੜ੍ਹ ਦੇ ਪਿੰਡ ਰੋੜਕੀ ਦੀ ਲੜਕੀ ਨੂੰ ਸਹੁਰੇ ਪਰਿਵਾਰ ਵੱਲੋ ਦਹੇਜ ਲਈ ਕੁੱਟਮਾਰ ਕਰਨ ਅਤੇ ਜਬਰਦਸ਼ਤੀ ਗਰਭਪਾਤ ਕਰਾਉਣ ਦਾ ਮਾਮਲਾ ਸਾਹਮਣੇਆਇਆ ਹੈ। ਇਸ ਸੰਬੰਧੀ ਪੀੜਤ ਲੜਕੀ ਨੇ ਸੋਨੀਕਾ ਉਰਫ ਸੋਨੀਆ ਪੁੱਤਰੀ ਭਗਵਾਨ ਦਾਸ ਵਾਸੀ ਰੋੜਕੀ ਨੇ ਸਰਦੂਲਗੜ੍ਹ ਪੁਲਿਸ ਨੂ ਬਿਆਨਾ ਵਿੱਚ ਕਿਹਾ ਹੈ ਕਿ ਉਹ ਪਿਛਲੇ ਤਿੰਨ ਸਾਲਾ ਤੋ ਦੀਪਕ ਜੈਨ ਪੁੱਤਰ ਨਰੇਸ਼ ਕੁਮਾਰ ਵਾਸੀ ਬੁਢਲਾਡਾ ਨਾਲ ਵਿਆਹੀ ਹੋਈ ਹੈ। ਵਿਆਹ ਤੋ ਬਾਅਦ ਉਸ ਦਾ ਪਤੀ ਦੀਪਕ ਜੈਨ, ਸਹੁਰਾ ਨਰੇਸ਼ ਕੁਮਾਰ, ਸੱਸ ਸ਼ੀਲਾ ਦੇਵੀ ਅਤੇ ਨੰਨਦਸਾਕਸੀ ਗਰਗ ਮੈਨੂੰ ਦਹੇਜ ਲਈ ਤੰਗ ਪਰੇਸ਼ਾਨ ਕਰਨ ਲੱਗ ਪਏ ਅਤੇ ਸਾਡੇ ਘਰ ਵਿੱਚ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਅਤੇ ਇਸ ਸੰਬੰਧ ਵਿੱਚ ਮੇਰੇ ਪੇਕਿਆ ਨੇ ਸਮਝਾਇਆ ਵੀ ਪਰ ਇਹ ਨਹੀ ਸਮਝੇ ਮੇਰੇ ਇੱਕ ਲੜਕੀ ਪੈਦਾ ਹੋਈ। ਜਿਸ ਤੋ ਬਾਅਦ ਮੈਨੂੰ ਜਿਆਦਾ ਪਰੇਸ਼ਾਨ ਕੀਤਾ ਜਾਣ ਲੱਗਾ। ਮੈ ਸਹੁਰਿਆ ਤੋ ਤੰਗ ਅਕੇ ਆਪਣੇ ਪੇਕੇ ਆ ਗਈ ਪਰ ਫਿਰ ਪੰਚਾਇਤ ਨੇ ਰਾਜੀਨਾਵਾਂ ਕਰਵਾਕੇ ਮੈਨੂੰ ਸਹੁਰੇ ਘਰ ਭੇਜ ਦਿੱਤਾ। ਹੁਣ ਮੇਰੇ ਬੱਚਾ ਹੋਣ ਵਾਲਾ ਸੀ ਅਤੇ ਮੇਰੇ ਪਤੀ ਦੀਪਕ ਜੈਨ ਨੇ ਟੈਸਟ ਕਰਵਾਕੇ ਬੱਚਾ ਗਿਰਵਾਉਣ ਲਲ ਜਬਰਦਸਤੀ ਦਵਾਈ ਦੇ ਦਿੱਤੀ। 29 ਜੂਨ ਨੂੰ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਨਾਲ ਕੁੱਟਮਾr ਕੀਤੀ ਤੇ ਮੈਨੂੰ ਹੋਲੀ ਚਿਲਡਰਨ ਅਤੇ ਮੈਟਰਨਿਟੀ ਹਸਪਤਾਲਬਠਿੰਡਾ ਲੈ ਗਏ ਮੈ ਉਸ ਵੇਲੇ ਹੋਸ਼ ਵਿੱਚ ਨਹੀ ਸੀ। ਮੈਨੂੰ ਬਾਅਦ ਵਿੱਚ ਪਤਾਚੱਲਿਆ ਕਿ ਮੇਰੇ ਸਹੁਰੇ ਪਰਿਵਾਰ ਵੱਲੋ ਮੇਰੀ ਮਰਜ਼ੀ ਤੋ ਵਗੈਰ ਮੇਰਾ ਗਰਭਪਾਤ ਕਰਵਾ ਦਿੱਤਾ।ਫਿਰ ਮੇਰਾ ਸਹੁਰਾ ਪਰਿਵਾਰ ਮੈਨੂੰ ਤੇ ਮੇਰੀ ਬੇਟੀ ਨੂੰ ਮੇਰੇ ਪੇਕੇ ਘਰ ਰੋੜਕੀ ਵਿਖੇ ਛੱਡਗਏ।ਸਾਡੇ ਵੱਲੋਂ ਕੀਤੀ ਗਈ ਸ਼ਿਕਾਇਤ ਤੇ ਸਰਦੂਲਗੜ੍ਹ ਪੁਲਿਸ ਨੇ ਬੇਸ਼ੱਕ ਉਕਤ ਵਿਅਕਤੀਆਂ ਦੇ ਖਿਲਾਫ਼ ਬਣਦੀ ਕਾਨੂੰਨੀ ਬਾਈ ਕਾਰਵਾਈ ਤਾਂ ਕਰ ਦਿੱਤੀ ਹੈ ਪਰ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਪਾਈ ਅਤੇ ਨਾ ਹੀ ਮੇਰਾ ਮੈਡੀਕਲ ਕਰਵਾਇਆ ਗਿਆ ਹੈ । ਅਸੀਂ ਐਸਐਸਪੀ ਮਾਨਸਾ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕਰਦੇ ਹਾਂ ਕਿ ਉਕਤ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਜੇਲ ਭੇਜਿਆ ਜਾਵੇ ਅਤੇ ਇਸ ਮਾਮਲੇ ਵਿਚ ਕੁਤਾਹੀ ਵਰਤਣ ਵਾਲੇ ਪੁਲਿਸ ਅਫ਼ਸਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।ਇਸ ਸੰਬੰਧੀ ਥਾਣਾ ਮੁੱਖੀ ਸਰਦੂਲਗੜ੍ਹ ਸੰਦੀਪ ਭਾਟੀ ਦਾ ਕਹਿਣਾ ਹੈ ਕਿ ਪੁਲਿਸ ਨੇ ਪੀੜਤ ਲੜਕੀ ਸੋਨਿਕਾ ਉਰਫ ਸੋਨੀਆ ਦੇ ਪਤੀ ਦੀਪਕ ਜੈਨ, ਸਹੁਰਾ ਨਰੇਸ਼ ਕੁਮਾਰ, ਸੱਸ ਸ਼ੀਲਾ ਦੇਵੀ ਵਾਸੀਆਨ ਨੇੜੇ ਸ਼ਿਵ ਗੋਲਮੰਦਿਰ ਚੋੜੀ ਗਲੀ ਬੁਢਲਾਡਾ ਅਤੇ ਸ਼ਾਕਸੀ ਗਰਗ ਪੁੱਤਰੀ ਨਰੇਸ਼ ਕੁਮਾਰ ਹਾਲ ਪਤਨੀ ਸ਼ਾਮ ਲਾਲ ਗਰਗ ਵਾਸੀ ਰਤੀਆਂ ਤੇ ਖਿਲਾਫ 498-ਏ, 313, 323 ਅਤੇ ਧਾਰਾ 34 ਤਹਿਤ ਮਾਮਲਾ ਦਰਜ ਕਰ ਦਿਤਾ ਹੈ।ਸਰਦੂਲਗੜ੍ਹ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾ ਮੈਡੀਕਲ ਬਾਰੇ ਗੱਲ ਕਰਦਿਆਂ ਕਿਹਾ ਕਿ ਪੁਲਸ ਸਿਰਫ ਬਲਾਤਕਾਰ ਕੇਸਾਂ ਦੇ ਵਿੱਚ ਹੀ ਮੈਡੀਕਲ ਕਰਵਾਉਂਦੀ ਹੈ।























