ਹੁਣ ਡੀਸੀ ਦੇ ਹੱਥ ਆਈ ਵਿਕਾਸ ਪ੍ਰਾਜੈਕਟਾਂ ਦੀ ਕਮਾਨ, ਕੈਪਟਨ ਨੇ ਕੀਤਾ ਐਲਾਨ

0
122

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਡਿਪਟੀ ਕਮਿਸ਼ਨਰ ਆਪਣੇ ਇਲਾਕੇ ਵਿੱਚ 10 ਕਰੋੜ ਤਕ ਦੇ ਨਿਵੇਸ਼ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਸਕਦੇ ਹਨ। ਕੈਪਟਨ ਸਰਕਾਰ ਦਾ ਵਿਸ਼ਵਾਸ ਹੈ ਕਿ ਇਸ ਯੋਜਨਾ ਨਾਲ ਛੋਟੇ ਕਾਰੋਬਾਰੀਆਂ ਨੂੰ ਵੱਡਾ ਲਾਭ ਮਿਲੇਗਾ।
View image on Twitter

View image on Twitter

Capt.Amarinder Singh@capt_amarinder

In my effort to further boost ease of doing business in Punjab, I’ve empowered DCs to independently clear investment projects upto ₹10 crore. Discussed steps to strengthen jail security, incentives for drug-free villages & progress on development works for 550th Prakash Purab.2156:22 PM – Jul 12, 201958 people are talking about thisTwitter Ads info and privacy

ਮੁੱਖ ਮੰਤਰੀ ਨੇ ਡੀਸੀਜ਼ ਨਾਲ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਵੱਖ-ਵੱਖ ਪ੍ਰੋਗਰਾਮ ਤੇ ਪ੍ਰਾਜੈਕਟਾਂ ਨੂੰ ਡੀਸੀ ਪ੍ਰਵਾਨਗੀ ਦੇ ਸਕਦੇ ਹਨ, ਜਿਨ੍ਹਾਂ ਦੀ ਲਾਗਤ 10 ਕਰੋੜ ਤੋਂ ਵੱਧ ਨਾ ਹੋਵੇ। ਇਸ ਦੇ ਨਾਲ ਹੀ ਕੈਪਟਨ ਨੇ ਡੀਸੀਜ਼ ਨੂੰ ਵੱਖ-ਵੱਖ ਕਾਰਜਾਂ ਦੀ ਨਿਗਰਾਨੀ ਵੱਲ ਧਿਆਨ ਦੇਣ ਦੀ ਵੀ ਹਦਾਇਤ ਕੀਤੀ।

ਉਨ੍ਹਾਂ ਕਿਹਾ ਕਿ ਡੀਸੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਜਾਰੀ ਵੱਖ-ਵੱਖ ਵਿਕਾਸ ਕਾਰਜਾਂ ਦੀ ਨਜ਼ਰਸਾਨੀ ਕਰਨ। ਮੁੱਖ ਮੰਤਰੀ ਨੇ ਸਾਫ ਸਫਾਈ ਤੇ ਬਰਸਾਤਾਂ ਤੋਂ ਪਹਿਲਾਂ ਛੱਪੜਾਂ ਦੀ ਸਫਾਈ ਵੱਲ ਵੀ ਉਚੇਚਾ ਧਿਆਨ ਦੇਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਇਸ ਮੌਕੇ ਘਰੇਲੂ ਪੱਧਰ ‘ਤੇ ਗਿੱਲਾ ਤੇ ਸੁੱਕਾ ਕੂੜਾ ਵੱਖ ਕਰਨ ਤੇ ਉਸ ਦੀ ਚੁਕਾਈ ਤੇ ਨਿਬੇੜੇ ਲਈ ਵਿਸ਼ੇਸ਼ ਯੋਜਨਾ ਦਾ ਐਲਾਨ ਵੀ ਕੀਤਾ।

LEAVE A REPLY

Please enter your comment!
Please enter your name here