ਹਥਿਆਰਬੰਦ ਲੁਟੇਰਿਆਂ ਨੇ ਸਾਢੇ 13 ਲੱਖ ਰੂਪੈ ਲੁੱਟੇ

0
182

ਮਾਨਸਾ, 11 ਜੁਲਾਈ(ਸਾਰਾ ਯਹਾ,(ਬਲਜੀਤ ਸ਼ਰਮਾ) )-ਸ਼ਹਿਰ ਦੇ ਰਮਨ ਸਿਨੇਮਾ ਰੋਡ ਤੇ ਕਾਰ ਸਵਾਰ 3 ਹਥਿਆਰਬੰਦ ਲੁਟੇਰਿਆਂ ਨੇ 2  ਮੋਟਰ ਸਾਇਕਲ ਸਵਾਰਾਂ ਤੋਂ 13 ਲੱਖ 50 ਹਜ਼ਾਰ  ਰੂਪੈ ਦੀ ਲੁੱਟ ਕਰਨ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਥਾਣਾ ਸਿਟੀ–2 ਮਾਨਸਾ ਦੇ ਮੁੱਖ ਅਫ਼ਸਰ ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਕਰੀਬ ਸਾਢੇ 3 ਵਜੇ ਰਮਨ ਸਿਨੇਮਾ ਰੋਡ ‘ਤੇ ਸਥਿਤ ਭਾਰਤ ਫਾਇਨਾਂਸ ਕੰਪਨੀ ਦਾ ਮੈਨੇਜ਼ਰ ਬਲਕਰਨ ਸਿੰਘ ਅਤੇ ਮੁਲਾਜ਼ਮ ਹਰਮੀਤ ਸਿੰਘ ਮੋਟਰਸਾਇਕਲ ‘ਤੇ ਸਵਾਰ ਹੋ ਕੇ ਐਕਸਿਸ ਬੈਂਕ ‘ਚ ਕਰੀਬ 13 ਲੱਖ 50 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਜਾ ਰਹੇ ਸਨ ਕਿ  ਸਵਿਫ਼ਟ ਕਾਰ ਸਵਾਰ, ਜਿਸ ‘ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ, ਵਿਅਕਤੀਆਂ ਨੇ ਕਾਰ ਅੱਗੇ ਲਗਾ ਕੇ ਮੋਟਰਸਾਇਕਲ ਸਵਾਰਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਕੋਲੋਂ ਨਗਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਕਾਰ ਸਵਾਰਾਂ ਦੇ ਖਿਲਾਫ਼ ਬਣਦੀ ਕਾਰਵਾਈ ਅਮਲ  ‘ਚ ਲਿਆਂਦੀ ਜਾ ਰਹੀ ਹੈ।

LEAVE A REPLY

Please enter your comment!
Please enter your name here