ਹੱਡਾਰੋੜੀ ਦੇ ਵਿਰੋਧ ਵਿਚ ਪਿੰਡ ਵਾਸੀਆਂ ਦਾ ਇਕੱਠ ਕੀਤਾ

0
35

ਮਾਨਸਾ 10 ਜੁਲਾਈ(ਸਾਰਾ ਯਹਾ,(ਬਲਜੀਤ ਸ਼ਰਮਾ) :ਇਥੋ ਥੋੜ੍ਹੀ ਦੂਰ ਪਿੰਡ ਮਲਕਪੁਰ ਖਿਆਲਾਂ ਵਿਚ ਹੱਡਾਰੋੜੀ ਦੇ ਵਿਰੋਧ ਵਿਚ ਪਿੰਡ ਵਾਸੀਆਂ ਦਾ ਇਕੱਠ ਕੀਤਾ ਗਿਆ ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਜਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਬਲਾਕ ਪ੍ਰਧਾਨ ਬਲਵਿੰਦਰ ਸਰਮਾ ਖਿਆਲਾਂ ਨੇ ਦੱਸਿਆ ਕਿ ਮਾਨਸਾ ਸਹਿਰ ਵਿਚ ਮਰਨ ਵਾਲੇ ਪੁਸੂਆ ਨੂੰ ਮਲਕਪੁਰ ਖਿਆਲਾਂ ਦੀ ਜਮੀਨ ਵਿਚ ਸੁੱਟਿਆ ਜਾ ਰਿਹਾ ਹੈ ਜਿਸ ਨਾਲ ਲਵੇ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਕੰਮ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ ਲਵੇ ਘਰਾਂ ਤੱਕ ਬਦਬੂ ਆ ਰਹੀ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਹਰ ਪਿੰਡਾਂ ਸਹਿਰਾ ਵਿਚ ਪੰਚਾਇਤੀ ਜਮੀਨ ਵਿਚ ਕੱਟੀਆਂ ਜਾਣ ਹੱਡਾਰੋੜੀ ਨੂੰ ਚੁਕਾਉਣ ਲਈ ਪਹਿਲੀ ਕੜੀ ਵਜੋਂ ਸੰਕੇਤਕ ਧਰਨਾ 12 ਜੁਲਾਈ ਨੂੰ ਹੱਡਾਰੋੜੀ ਵੱਲ ਰਾਸਤੇ ਤੇ ਇੱਕ ਰੋਜ਼ਾ ਧਰਨਾ ਦਿੱਤਾ ਜਾਵੇਗਾ ਅਗਲਾ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ!ਇਸ ਘੋਲ ਦੀ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਹਮਾਇਤ ਕਰਨ ਦਾ ਐਲਾਨ ਕੀਤਾ ਕਿ ਬਾਰਾਂ ਜੁਲਾਈ ਦੇ ਦਿਤੈ ਜਾ ਰਹੇ ਧਰਨੇ ਵਿੱਚ ਵੱਧ ਤੋਂ ਵੱਧ ਸਮੂਲਤ ਕੀਤੀ ਜਾਵੇਗੀ ਹੋਰਨਾਂ ਤੋਂ ਇਲਾਵਾ ਮੱਖਣ ਸਿੰਘ ਭੈਣੀ ਬਾਘਾ ਬਲਵਿੰਦਰ ਸਿੰਘ ਭੋਲਾ ਨਿਹਾਲ ਸਿੰਘ ਸੰਘਰਸ਼ ਕਮੇਟੀ ਜਗਸੀਰ ਸਿੰਘ ਕਲਦੀਪ ਸਿੰਘ ਗੁਰਪ੍ਰੀਤ ਸਿੰਘ ਜੱਸਾ ਸਿੰਘ ਆਦਿ ਕਿਸਾਨ ਹਾਜ਼ਰ ਸਨ
ਜਾਰੀ

LEAVE A REPLY

Please enter your comment!
Please enter your name here