‘ਜਲ ਸ਼ਕਤੀ ਅਭਿਆਨ’ ਮਾਨਸਾ ਜ਼ਿਲ•ੇ ਵਿਚ ਧਰਤੀ ਹੇਠਲੇ ਪਾਣੀ ਦੀ ਸੰਭਾਲ ਤੇ ਹੋਵੇਗਾ ਕੇਂਦਰਤ ਅੰਜਲੀ ਭਾਵੜਾ

0
53

ਮਾਨਸਾ,(ਸਾਰਾ ਯਹਾ,ਬਲਜੀਤ ਸ਼ਰਮਾ 8 ਜੁਲਾਈ ਪਾਣੀ ਦੇ ਸੋਮਿਆਂ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਭਾਰਤ ਸਰਕਾਰ ਵੱਲੋਂ ‘ਜਲ ਸ਼ਕਤੀ ਅਭਿਆਨ’ ਦੀ ਅੱਜ ਜ਼ਿਲ•ਾ ਮਾਨਸਾ ਵਿਚ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਅੱਜ ਸਥਾਨਕ ਬੱਚਤ ਭਵਨ ਵਿਚ ਬੈਠਕ ਦੀ ਪ੍ਰਧਾਨਗੀ ਕਰਦਿਆਂ ਭਾਰਤ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਐਡੀਸ਼ਨਲ ਸਕੱਤਰ ਸ੍ਰੀਮਤੀ ਅੰਜਲੀ ਭਾਵੜਾ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣਾ ਅਤੇ ਪਾਣੀ ਦੀ ਗੁਣਵਤਾ ਬਣਾਈ ਰੱਖਣਾ ਹੈ।
ਮਾਨਸਾ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ, ਸ੍ਰੀ ਕੇਕੇ ਝੈਲ ਡਿਪਟੀ ਸਕੱਤਰ, ਸਮਾਜਿਕ ਨਿਆਂ ਮੰਤਰਾਲਾ ਅਤੇ ਸ੍ਰੀ ਹਰਬੀਰ ਸਿੰਘ, ਸੀਨਿਅਰ ਵਿਗਿਆਨੀ ਕੇਂਦਰੀ ਭੂਮੀ ਅਤੇ ਮੈਟੀਰੀਅਲ ਖੋਜ ਕੇਂਦਰ ਵੀ ਇਸ ਬੈਠਕ ਵਿਚ ਵਿਸੇਸ ਤੌਰ ਤੇ ਹਾਜਰ ਸਨ। 
ਸ੍ਰੀਮਤੀ ਅੰਜਲੀ ਭਾਵੜਾ ਨੇ ਇਸ ਮੌਕੇ ਇਸ ਪ੍ਰੋਜੈਕਟ ਦੀਆਂ ਵਿਸੇਸ਼ਤਾਵਾਂ ਅਤੇ ਪ੍ਰੋਜੈਕਟ ਦੇ ਟੀਚਿਆਂ ਦੀ ਪ੍ਰਾਪਤੀ ਲਈ ਨਿਰਧਾਰਤ ਸਮਾਂਹੱਦ ਦਾ ਜਿਕਰ ਕਰਦਿਆਂ ਕਿਹਾ ਕਿ ਸਾਡਾ ਉਦੇਸ਼ ਪਾਣੀ ਦੀ ਹਰੇਕ ਬੂੰਦ ਦੀ ਬੱਚਤ ਕਰਨਾ ਹੋਣਾ ਚਾਹੀਦਾ ਹੈ। ਉਨ•ਾਂ ਨੇ ਕਿਹਾ ਕਿ ਇਸ ਤਹਿਤ ਮੀਂਹਾਂ ਦੇ ਪਾਣੀ ਦੀ ਸੰਭਾਲ, ਪ੍ਰੰਪਰਾਗਤ ਪਾਣੀ ਸ਼੍ਰੋਤਾਂ ਦੀ ਪੂਨਰਸੁਰਜੀਤੀ, ਪਾਣੀ ਸੰਭਾਲ ਵਾਲੇ ਤਲਾਬਾਂ, ਛੱਪੜਾਂ ਦੀ ਮੁਰੰਮਤ ਅਤੇ ਨਵੇਂ ਪੌਦੇ ਲਗਾਉਣੇ ਇਸ ਪ੍ਰੋਜੈਕਟ ਦੇ ਮੁੱਖ ਅਧਾਰ ਸੰਤਭ ਹਨ। ਉਨ•ਾਂ ਨੇ ਜ਼ਿਲ•ੇ ਵਿਚ ਪਾਣੀ ਦੀ ਸੰਭਾਲ ਅਤੇ ਜੰਗਲਾਤ ਹੇਠ ਰਕਬਾ ਵਧਾਉਣ ਸੰਬੰਧੀ ਜ਼ਿਲ•ੇ ਵਿਚ ਚੱਲ ਰਹੇ ਸਾਰੇ ਪ੍ਰੋਜੈਕਟਾਂ ਦੀ ਸਮੀਖਿਆ ਵੀ ਕੀਤੀ। 
ਏ.ਡੀ.ਸੀ. (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ ਨੇ ਇਸ ਸੰਬੰਧੀ ਜ਼ਿਲ•ਾ ਮਾਨਸਾ ਦੀ ਰਿਪੋਟ ਪੇਸ਼ ਕਰਦਿਆਂ ਜ਼ਿਲ•ੇ ਦੇ ਦੌਰੇ ਤੇ ਆਈ ਭਾਰਤ ਸਰਕਾਰ ਦੀ ਟੀਮ ਨੂੰ ਦੱਸਿਆ ਕਿ ਜ਼ਿਲ•ੇ ਦੇ 53 ਸਕੂਲਾਂ ਵਿਚ ਸ਼ੋਕ ਪਿੱਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਸਾਲ 2018 19 ਦੌਰਾਨ ਜ਼ਿਲ•ੇ ਵਿਚ 74000 ਪੌਦੇ ਲਗਾਏ ਗਏ ਹਨ। ਇਸੇ ਤਰਾਂ 38 ਪਿੰਡਾਂ ਵਿਚ ਬੇਕਾਰ ਪਈ ਜਮੀਨ ਤੇ ਪਾਰਕ ਵਿਕਸਤ ਕੀਤੇ ਗਏ ਹਨ। ਇਸੇ ਤਰਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਮਹੱਤਵਪੂਰਨ ਥਾਂਵਾਂ ਤੇ ਕੰਧ ਚਿੱਤਰਕਾਰੀ ਵੀ ਕੀਤੀ ਗਈ ਹੈ ਅਤੇ ਸਿੰਚਾਈ ਲਈ ਵਰਤੀਆਂ ਜਾਂਦੀਆਂ ਕੱਸੀਆਂ ਤੇ ਖਾਲਿਆਂ ਦੀ ਸਫਾਈ ਕੀਤੀ ਗਈ ਹੈ। 
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਸਾਰੇ ਵਿਭਾਗ ਦਿੱਤੇ ਗਏ ਟੀੱਿਚਆਂ ਦੀ 15 ਸਤੰਬਰ 2019 ਤੱਕ ਪ੍ਰਾਪਤੀ ਯਕੀਨੀ ਬਣਾਉਣ। ਇਸ ਸਬੰਧੀ ਵਿਭਾਗਾਂ ਦੀ ਪ੍ਰਗਤੀ ਦੀ ਜ਼ਿਲ•ਾ ਪੱਧਰ ਤੇ ਹਰ ਹਫਤੇ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਬਿਨ•ਾਂ ਭਾਰਤ ਸਰਕਾਰ ਦੀ ਟੀਮ ਵੀ ਲਗਾਤਾਰ ਦੌਰੇ ਕਰਕੇ ਪ੍ਰੋਜੈਕਟ ਦੀ ਸਮੀਖਿਆ ਕਰਦੀ ਰਹੇਗੀ। ਉਨ•ਾਂ ਨੇ ਸਭ ਨੂੰ ਆਪਣੀਆਂ ਅਗਲੀਆਂ ਪੀੜ•ੀਆਂ ਵਾਸਤੇ ਪਾਣੀ ਬਚਾਉਣ ਲਈ ਸੁਹਿਰਦ ਯਤਨ ਕਰਨ ਦਾ ਸੱਦਾ ਦਿੱਤਾ। 
ਇਸ ਮੌਕੇ ਮਾਨਸਾ ਦੇ ਐਸ.ਡੀ.ਐਮ. ਸ੍ਰੀ ਅਭੀਜੀਤ ਕਪਲਿਸ, ਬੁੱਢਲਾਡਾ ਦੇ ਐਸਡੀਐਮ ਸ੍ਰੀ ਅਦਿੱਦਿਆ ਡਚਲਵਾਲ, ਸਰਦੂਲਗੜ• ਦੇ ਐਸਡੀਐਮ ਸ੍ਰੀ ਲਤੀਫ ਅਹਿਮਦ, ਡੀਡੀਪੀਓ ਸ੍ਰੀ ਦਿਨੇਸ਼ ਵਸੀਸ਼ਟ ਤੋਂ ਇਲਾਵਾ ਜੰਗਲਾਤ, ਸਿੰਚਾਈ, ਵਾਟਰ ਸਪਲਾਈ ਤੇ ਸੈਨੀਟੇਸ਼ਨ, ਮਗਨਰੇਗਾ, ਡ੍ਰੇਨਜ਼, ਪਸ਼ੂ ਪਾਲਣ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਾਜਰ ਸਨ। ਬੈਠਕ ਉਪਰੰਤ ਭਾਰਤ ਸਰਕਾਰ ਵੱਲੋਂ ਆਈ ਟੀਮ ਨੇ ਪਿੰਡ ਕੋਟੜਾ ਕਲਾਂ ਵਿਖੇ ਨਵੇ ਸਿੰਚਾਈ ਚੈਨਲ, ਜ਼ਮੀਨੀ ਵਿਕਾਸ ਅਤੇ ਸਿੰਚਾਈ ਪਾਈਪ ਲਾਈਨ ਦਾ ਜਾਇਜ਼ਾ ਲਿਆ। ਇਸ ਤਰ•ਾਂ ਪਿੰਡ ਭੈਣੀ ਬਾਘਾ ਵਿਖੇ ਛੱਪੜ ਦੀ ਮੁਰੰਮਤ, ਪਾਰਕ ਅਤੇ ਵਣ ਵਿਭਾਗ ਦੀ ਨਰਸਰੀ ਦਾ ਦੌਰਾ ਕੀਤਾ। ਟੀਮ ਵੱਲੋਂ ਪਿੰਡ ਖੋਖਰ ਕਲਾਂ ਵਿਖੇ ਰੀਚਾਰਜ ਖੂਹ, ਪਾਰਕ ਅਤੇ ਝੀਲ ਅਤੇ ਪਿੰਡ ਅਸਪਾਲ ਕੋਠੇ ਵਿਖੇ ਬਣੇ ਸੋਕ ਪਿੱਟ, ਸਕੂਲਾਂ ਅਤੇ ਨਿੱਜੀ ਤੌਰ ‘ਤੇ ਬਣਾਏ ਗਏ ਸੋਕ ਪਿੱਟਾਂ ਦਾ ਦੌਰਾ ਕੀਤਾ। ਇਸੇ ਤਰ•ਾਂ ਪਿੰਡ ਮੂਸਾ ਵਿਖੇ ਸੀ.ਐਸ.ਆਰ. ਦੇ ਸੋਕ ਪਿੱਟ ਅਤੇ ਪਾਰਕ ਦਾ ਦੌਰਾ ਕੀਤਾ ਗਿਆ। 

LEAVE A REPLY

Please enter your comment!
Please enter your name here