ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਕੀਤੀ ਗਈ ਸੀਵਰੇਜ਼ ਟਰੀਟਮੈਂਟ ਪਲਾਂਟ ਦੀ ਅਚਨਚੇਤ ਚੈਕਿੰਗ

0
4

ਮਾਨਸਾ, 30 ਮਈ (ਹੀਰਾ ਸਿੰਘ ਮਿੱਤਲ ) : ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਵਾਤਾਵਰਣ ਇੰਜੀਨੀਅਰ, ਸ਼੍ਰੀ ਕਰੁਨੇਸ਼ ਗਰਗ  ਵੱਲੋਂ ਮਾਨਸਾ ਦੇ ਚੱਲ ਰਹੇ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਮੰਗਲਵਾਰ ਨੂੰ ਅਚਨਚੇਤ ਦੌਰਾ ਕੀਤਾ ਗਿਆ।  ਸੀਵਰੇਜ਼ ਟਰੀਟਮੈਂਟ ਪਲਾਂਟ ਉਪਰ ਪਹੁੰਚਣ ਉਪਰੰਤ ਉਨ੍ਹਾਂ ਦੁਆਰਾ ਵੇਖਿਆ ਗਿਆ ਕਿ ਪਲਾਂਟ ਤਾਂ ਚੱਲ ਰਿਹਾ ਸੀ, ਪਰ ਇਸ ਦੁਆਰਾ ਕੀਤੀ ਜਾ ਰਹੀ ਗੰਦੇ ਪਾਣੀ ਦੀ ਸਫਾਈ ਸਹੀ ਢੰਗ ਨਾਲ ਨਹੀਂ ਹੋ ਰਹੀ ਸੀ। ਇਸ ਦੌਰਾਨ ਐਸ.ਟੀ.ਪੀ. ਨੂੰ ਚਲਾਉਣ ਵਾਲੀ ਕੰਪਨੀ ਥਰਮੈਕਸ ਪ੍ਰਾਈਵੇਟ ਲਿਮਿਟਡ ਦੇ ਇੰਜੀਨੀਅਰ ਸ਼੍ਰੀ ਸੰਦੀਪ ਕੁਮਾਰ ਅਤੇ  ਸ਼੍ਰੀ ਕਰੁਨੇਸ਼ ਗਰਗ ਦੁਆਰਾ ਐਸ.ਟੀ.ਪੀ. ਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ। ਮੀਂਹ ਦੀ ਰੁੱਤ ਵਿਚ ਇਹ ਛੱਪੜ ਓਵਰਫਲੋ ਹੋ ਕੇ  ਕੋਈ ਨੁਕਸਾਨ ਨਾ ਕਰੇ ਇਸ ਲਈ ਐਸ.ਟੀ.ਪੀ. ਦੇ ਨਾਲ ਬਣੇ ਗੰਦੇ ਪਾਣੀ ਦੇ ਛੱਪੜ ਦਾ ਸਹੀ ਡਿਸਪੋਜ਼ਲ ਕਰਨ ਲਈ ਨਾਲ ਲੱਗਦੇ ਖੇਤਾਂ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਹਾ ਗਿਆ। ਇਸ ਮੌਕੇ ਕੰਪਨੀ ਥਰਮੈਕਸ ਦੇ ਅਧਿਕਾਰੀਆਂ ਵੱਲੋਂ ਦੇਖਿਆ ਗਿਆ ਕਿ ਐਸ.ਟੀ.ਪੀ. ਮੈਨਟੈਨਸ ਤੋਂ ਬਾਅਦ ਹੁਣੇ ਹੀ ਚਲਾਇਆ ਗਿਆ ਹੈ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਇਹ ਆਪਣੇ ਸਹੀ ਨਤੀਜੇ ਦੇਣ ਲੱਗ ਪਾਵੇਗਾ।
ਇਸ ਉਪਰੰਤ ਉਹਨਾਂ ਦੁਆਰਾ ਸ਼ਹਿਰ ਦੇ ਕੂੜਾ ਕਰਕਟ ਡੰਪ ਦਾ ਵੀ ਦੌਰਾ ਕੀਤਾ ਗਿਆ ਅਤੇ ਬੋਰਡ ਦੇ ਐਸ.ਡੀ.ਓ. ਸ਼੍ਰੀ ਰਵੀ ਪਾਲ ਨੂੰ ਨਿਰਦੇਸ਼ ਦਿੱਤੇ ਕਿ ਡੰਪ ਸਾਈਟ ਉਪਰ ਪਾਈਆਂ ਕਮੀਆਂ ਨੁੰ ਦੂਰ ਕਰਨ ਲਈ ਮਿਊਸੀਪਲ ਕਮੇਟੀ ਮਾਨਸਾ ਨਾਲ ਸੰਪਰਕ ਕੀਤਾ ਜਾਵੇ। ਉਪਰੋਕਤ ਟੀਮ ਵੱਲੋਂ ਮਾਨਸਾ ਸ਼ਹਿਰ ਦੇ ਛੱਪੜ ਦੀ ਹੋ ਰਹੀ ਸਫਾਈ ਦਾ ਵੀ ਦੌਰਾ ਕੀਤਾ ਗਿਆ ਜਿੱਥੇ ਛੱਪੜ ਵਿੱਚੋਂ ਪਾਣੀ ਅਤੇ ਮਿੱਟੀ ਕੱਢਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਉਹਨਾਂ ਵੱਲੋਹਦਾਇਤ ਕੀਤੀ ਗਈ ਕਿ ਛੱਪੜ ਦੇ ਆਲੇ-ਦੁਆਲੇ ਤੋਂ ਜਲਦੀ ਕੂੜਾ ਹਟਾ ਕੇ ਛੱਪੜ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਅਤੇ ਲੈਂਡ ਸਕੇਪਿੰਗ ਦਾ ਕੰਮ ਇਸ ਤਰ੍ਹਾਂ ਕੀਤਾ ਜਾਵੇ ਕਿ ਮਾਨਸਾ ਸ਼ਹਿਰ ਦੇ ਲੋਕਾਂ ਲਈ ਇਹ ਛੱਪੜ ਸੈਰਗਾਹ੍ਹ ਬਣ ਜਾਵੇ।
ਇਸ ਸਮੇਂ ਉਹਨਾਂ ਨਾਲ ਸ਼੍ਰੀ ਤਜਿੰਦਰ ਕੁਮਾਰ ਸੀਨੀਅਰ ਵਾਤਾਵਰਣ ਇੰਜੀਨੀਅਰ, ਸ਼੍ਰੀ ਪਰਮਜੀਤ ਸਿੰਘ ਵਾਤਾਵਰਣ ਇੰਜੀਨੀਅਰ, ਸ਼੍ਰੀ ਰਮਨਦੀਪ ਸਿੰਘ ਜੇ.ਈ. ਪੰਜਾਬ ਵਾਟਰ ਸਪਲਾਈ ਸੀਵਰੇਜ਼ ਬੋਰਡ ਵੀ ਮੌਜੂਦ ਸਨ।


EDITED BY : SARA YAHA | | Last Updated :30  May 2018

LEAVE A REPLY

Please enter your comment!
Please enter your name here