

ਨਵਾਂਸ਼ਹਿਰ: ਜ਼ਿਲਾ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਨਜ਼ਦੀਕੀ ਪਿੰਡ ਠਠਿਆਲਾ ਬੇਟ ਵਿਚ ਸਹੁਰੇ ਨੇ ਆਪਣੀ ਨੂੰਹ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਅਨੀਤਾ (25) ਦਾ ਵਿਆਹ ਕਮਲ ਰਾਣਾ ਨਾਲ 2016 ਵਿਚ ਹੋਇਆ ਸੀ। ਮ੍ਰਿਤਕ ਦਾ ਪਤੀ 9 ਮਹੀਨੇ ਪਹਿਲਾਂ ਵਿਦੇਸ਼ ਚਲਾ ਗਿਆ ਸੀ। ਬੀਤੀ ਰਾਤ ਅਨੀਤਾ ਦਾ ਆਪਣੇ ਸਹੁਰੇ ਰਤਨ ਸਿੰਘ (56) ਜੋ ਕਿ ਪਹਿਲਵਾਨ ਹੈ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਇਸ ਦੌਰਾਨ ਸਹੁਰੇ ਰਤਨ ਸਿੰਘ ਨੇ ਆਪਣੇ ਲਾਇਸੈਂਸੀ ਰਾਈਫਲ ਨਾਲ ਅਨੀਤਾ ‘ਤੇ ਗੋਲੀਆਂ ਦਾਗ ਦਿੱਤੀਆਂ।
ਇਕ ਗੋਲੀ ਅਨੀਤਾ ਦੇ ਮੂੰਹ ਅਤੇ ਦੂਸਰੀ ਛਾਤੀ ਵਿਚ ਲੱਗੀ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ‘ਤੇ ਸਹੁਰੇ ਰਤਨ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
EDITED BY : SARA YAHA | | Last Updated :30 May 2018























