

ਸਰਦੂਲਗੜ੍ਹ(ਸਾਰਾ ਯਹਾ,BPS):- 7 ਜੁਲਾਈ ਸਥਾਨਕ ਸ਼ਹਿਰ ਵਿਖੇ ਦੇ ਕੁਝ ਉੱਦਮੀ ਨੌਜਵਾਨਾਂ ਦੁਆਰਾ ਚਲਾਇਆ ਜਾ ਰਿਹਾ ਵੀਟ ਗ੍ਰਾਸ ਗਰੁੱਪ ਵੱਲੋਂ ਲਾਲਾ ਚਰੰਜੀਲਾਲ ਧਰਮਸ਼ਾਲਾ ਵਿਖੇ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਨਾਲ ਲੜਨ ਪ੍ਰਤੀ ਜਾਗਰੂਕ ਸੈਮੀਨਾਰ ਕਰਵਾਇਆ ਗਿਆ। ਕੈਂਸਰ ਤੋਂ ਜ਼ਿੰਦਗੀ ਤੋਂ ਜੰਗ ਜਿੱਤ ਚੁੱਕੇ ਸੈਮੀਨਾਰ ‘ਚ ਵਿਸ਼ੇਸ਼ ਤੌਰ ਤੇ ਪੁੱਜੇ ਪ੍ਰੋਫੈਸਰ ਕੇ.ਕੇ. ਸ਼ਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵੀਟ ਗ੍ਰਾਸ ਵਿਟਾਮਿਨਾਂ ਦਾ ਭੰਡਾਰ ਹੈ, ਇਸ ਵਿੱਚ ਭਾਰੀ ਮਾਤਰਾ ਵਿੱਚ ਕਲੋਰੋਫਿਲ ਹੁੰਦਾ ਹੈ। ਜੋ ਆਪਣੇ ਸਰੀਰ ਦੀ ਅੰਦਰਲੀ ਸਫਾਈ ਅਤੇ ਸੈੱਲਾਂ ਦੀ ਮੁਰੰਮਤ ਕਰਦਾ ਹੈ। ਉਨ੍ਹਾਂ ਕਿਹਾ ਕਿ ਬੁਲੰਦ ਹੌਸਲੇ, ਗਿਆਨ, ਵੀਟ ਗ੍ਰਾਸ ਅਤੇ ਹੋਰ ਦੇਸੀ ਨੁਸਖਿਆਂ ਰਾਹੀਂ ਕੈਂਸਰ ਅਤੇ ਹੋਰ ਬਿਮਾਰੀਆਂ ਨੂੰ ਹਰਾਇਆ ਜਾ ਸਕਦਾ ਹੈ। ਸੈਮੀਨਾਰ ਉਪਰੰਤ ਪਹੁੰਚੇ ਹਾਜ਼ਰੀਨਾਂ ਨੂੰ ਪੌਦੇ ਵੰਡੇ ਗਏ। ਇਸ ਮੌਕੇ ਜੱਗਾ ਬਰਾੜ, ਪ੍ਰਦੀਪ ਗਰਗ, ਪ੍ਰਦੀਪ ਮਹਿਤਾ, ਡਾ. ਬਿੱਕਰਜੀਤ ਸਾਧੂਵਾਲਾ, ਭਾਰਤ ਕਰੰਡੀ, ਪ੍ਰਮੋਦ ਗਰਗ, ਮੁਨੀਸ਼ ਗਰਗ, ਸੰਜੀਵ ਸਿੰਗਲਾ, ਬਲਜਿੰਦਰ ਗਿੱਲ ਕਾਕਾ, ਬੂਟਾ ਗਿੱਲ, ਕੇਵਲ ਸਿੰਘ, ਗਗਨ ਭੁੱਲਰ, ਕਾਲਾ ਭੁੱਲਰ, ਵਿਨੋਦ ਕੁਮਾਰ, ਅੰਮ੍ਰਿਤ ਸ਼ਰਮਾ, ਅਮਨ, ਧਰਮਿੰਦਰ ਸਿੰਘ, ਰਸ਼ਪਾਲ ਸਿੰਘ ਆਦਿ ਹਾਜ਼ਰ ਸਨ।Attachments area























