ਮਾਤਾ ਦੀਆਂ ਭੇਟਾ ਗਾਉਣ ਵਾਲੇ ਨਰਿੰਦਰ ਚੰਚਲ ਦੇ ਘਰ ਇਨਕਮ ਟੈਕਸ ਦਾ ਛਾਪਾ

0
3

ਅੰਮ੍ਰਿਤਸਰ: ਪ੍ਰਸਿੱਧ ਧਾਰਮਿਕ ਗਾਇਕ ਨਰਿੰਦਰ ਚੰਚਲ ਦੇ ਗੁਰੂ ਨਗਰੀ ਦੇ ਸ਼ਕਤੀ ਨਗਰ ਵਿੱਚ ਸਥਿਤ ਘਰ ਉਤੇ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ। ਇਨਕਮ ਟੈਕਸ ਡਿਪਾਰਟਮੈਂਟ ਦੀਆਂ ਤਿੰਨ ਟੀਮਾਂ ਨੇ ਤਕਰੀਬਨ ਅੱਠ ਘੰਟੇ ਤਕ ਚੰਚਲ ਦੇ ਘਰ ਦੀ ਛਾਣਬੀਣ ਕੀਤੀ।

ਆਮਦਨ ਕਰ ਵਿਭਾਗ ਦੀ ਇੱਕ ਟੀਮ ਜੰਮੂ, ਇੱਕ ਅੰਮ੍ਰਿਤਸਰ ਤੇ ਇੱਕ ਦਿੱਲੀ ਤੋਂ ਆਈ ਸੀ। ਤਿੰਨਾਂ ਟੀਮਾਂ ਨੇ ਮਿਲ ਕੇ ਪ੍ਰਸਿੱਧ ਭੇਟ ਗਾਇਕ ਨਰਿੰਦਰ ਚੰਚਲ ਕਈ ਰਿਸ਼ਤੇਦਾਰਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ।

ਸਾਰਾ ਯਹਾ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮਦਨ ਕਰ ਅਧਿਕਾਰੀਆਂ ਨੇ ਦੱਸਿਆ ਕਿ ਉਹ ਸਵੇਰ ਤੋਂ ਰੇਡ ਜਾਰੀ ਹੈ। ਅਧਿਕਾਰੀਆਂ ਨੇ ਨਰਿੰਦਰ ਚੰਚਲ ਦੇ ਘਰ ਤੋਂ ਹੋਈਆਂ ਬਰਾਮਦਗੀਆਂ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।


EDITED BY : SARA YAHA | | Last Updated :30  May 2018

LEAVE A REPLY

Please enter your comment!
Please enter your name here