

ਮਾਨਸਾ ੨6 ਜੂਨ(ਸਾਰਾ ਯਹਾ,ਬਲਜੀਤ ਸ਼ਰਮਾ) -ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਤਹਿਸੀਲ ਦਫ਼ਤਰ ਮਾਨਸਾ ਵਿੱਚ ਔਰਤਾਂ-ਮਰਦਾ ਲਈ ਬਣੇ ਪਖਾਨਿਆਂ ਦੀ ਹਾਲਤ ਬਹਤ ਲੰਬੇ ਸਮੇਂ ਤੋਂ ਗੰਦੀ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਹਿਸੀਲ ਦਫ਼ਤਰ ਵਿੱਚ ਕੰਮ ਕਰਵਾਉਣ ਸਬੰਧੀ ਆਏ ਸਮਾਜ ਸੇਵੀ ਜਗਦੇਵ ਸਿੰਘ ਮਾਨ ਅਤੇ ਹੋਰਨਾਂ ਲੋਕਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਕਾਰ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਪਖਾਨਿਆਂ ਦਾ ਬੁਰਾ ਹਾਲ ਹੈ, ਜਿਸ ਕਰਕੇ ਉਨ੍ਹਾਂ ਦੇ ਨਾਲ-ਨਾਲ ਔਰਤਾਂ ਨੂੰ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਾ ਬਣਦਾ ਹੈ ਕਿ ਸਰਕਾਰ ਵੱਲੋਂ ਲੱਖਾਂ ਰੁਪਏ ਲਾਗਤ ਨਾਲ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਪਖਾਨੇ ਦਾ ਬੁਰਾ ਹਾਲ ਹੈ, ਗੰਦਗੀ ਦੇ ਢੇਰ ਲੱਗੇ ਪਏ ਹਨ, ਸ਼ਰਾਬ ਦੀਆ ਬੋਤਲਾਂ ਆਦਿ ਨਸ਼ੇ ਦੀਆ ਪੁੜੀਆ ਦਾ ਢੇਰ ਲੱਗਿਆ ਪਿਆ ਹੈ ਅਤੇ ਟੂਟੀਆ ਵਿੱਚ ਪਾਣੀ ਹਰ ਵਰਕ ਚਿਊਦਾਂ ਰਹਿੰਦਾ ਹੈ। ਔਰਤਾਂ ਲਈ ਬਣਾਏ ਗਏ ਪਖਾਨਿਆਂ ਦੇ ਦਰਵਾਜ਼ੇ ਤੱਕ ਟੁੱਟੇ ਪਏ ਹਨ। ਪਰ ਹੈਰਾਨੀ ਵਾਲੀ ਗੱਲ ਇਹ ਕਿ ਰੋਜ਼ਾਨਾ ਦੀ ਤਰ੍ਹਾਂ ਤਹਿਸੀਲਦਾਰ ਇੱਥੇ ਗੁਜ਼ਰਦੇ ਹਨ, ਪਰ ਲੋਕਾਂ ਦੀ ਇਸ ਮੁਸ਼ਕਲ ਵੱਲ ਕੋਈ ਵੀ ਧਿਆਨ ਦਿੱਤਾ ਜਾਂਦਾ। ਲੋਕਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਪਖਾਨਿਆ ਦੀ ਸਫ਼ਾਈ ਕਰਵਾਏ ਜਾਵੇ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਪ੍ਰਸ਼ਾਨੀ ਦਾ ਸਾਹਮਣਾ ਨਾਂ ਕਰਨਾ ਪਵੇ। ਇਸ ਸਬੰਧੀ ਜਦ ਨਾਇਬ ਤਹਿਸੀਲਦਾਰ ਮਾਨਸਾ ਲਖਵੀਰ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ।























