ਮਿੰਨੀ ਕਹਾਣੀ- ਇੱਕ ਚੂਲੀ ਪਾਣੀ

0
109

ਮਿੰਨੀ ਕਹਾਣੀ- ਇੱਕ ਚੂਲੀ ਪਾਣੀਸਰਕਾਰੀ ਨੌਕਰੀ ਤੇ ਰਿਟਾਇਰ ਹੋਣ ਤੋਂ ਬਾਅਦ ਗੁਰਮੀਤ ਸਿੰਘ ਟਾਇਮ ਪਾਸ ਕਰਨ ਲਈ ਖੇਤ ਜਾਣ ਲੱਗ ਪਿਆ। ਦੋ ਦਿਨਾਂ  ਨੂੰ ਝੋਨੇ ਦੀ ਪਨੀਰੀ ਲਗਾਉਣੀ ਸ਼ੁਰੂ ਕਰਨੀ ਸੀ, ਬਿਜਲੀ ਵੀ ਅਜੇ ਪੂਰੀ ਨਹੀਂ ਸੀ ਆਉਣ ਲੱਗੀ। ਬਾਹਰ ਗਰਮੀ ਜ਼ਿਆਦਾ ਹੋਣ ਕਰਕੇ ਮੋਟਰ ਵਾਲੇ ਕੋਠੇ ਵਿੱਚ ਪਏ ਮੰਜੇ ਤੇ ਹੀ ਲੇਟ ਗਿਆ ਤੇ ਅੱਖ ਲੱਗ ਗਈ। ਸੁਪਨੇ ਵਿੱਚ ਗੁਰਮੀਤ ਸਿੰਘ ਦਾ ਦੋਹਤਾ ਹਰਸ਼ਨ ਖੇਤ ਵੱਲ ਨੂੰ ਭੱਜਿਆ ਆ ਰਿਹਾ ਹੈ ਤੇ ਕੋਲ ਆ ਕਿ ਕਹਿੰਦਾ ਨਾਨਾ ਜੀ ਬਿਜਲੀ ਤਾਂ ਆ ਗਈ ਪਰ ਪਿੰਡ ਦੇ ਕਿਸੇ ਵੀ ਬੋਰ ਵਿਚੋਂ ਪਾਣੀ ਨੀ ਆ ਰਿਹਾ। ਗੁਰਮੀਤ ਸਿੰਘ ਹਰਸ਼ਨ ਨੂੰ ਕਹਿੰਦਾ ਚੱਲ ਪੁੱਤਰ ਪਿੰਡ ਚੱਲ ਕੇ ਦੇਖਦੇ ਹਾਂ। ਪਿੰਡ ਪਹੁੰਚੇ ਤਾਂ ਹਾਹਾਕਾਰ ਮੱਚੀ ਪਈ, ਘਰਾਂ ਵਿੱਚ ਕੀਤੇ ਬੋਰਾਂ ਵਿਚੋਂ ਵੀ ਪਾਣੀ ਨੀ ਆ ਰਿਹਾ ਸੀ। ਘਰ ਆ ਕੇ ਆਪਣੀ ਬੇਟੀ ਨੂੰ ਕਹਿੰਦਾ ਸੁੱਖੀ ਪੁੱਤ ਆਪਣੀ ਮੋਟਰ ਚੱਲਦੀ ਹੈ ਕਿ ਨਾ, ਅੱਗੋਂ ਨਿਰਾਸ਼ਾ ਭਰਿਆ ਨਾ ਵਿੱਚ ਜਵਾਬ ਮਿਲਿਆ। ਸਿਰ ਫੜ ਕੇ ਵੇਹੜੇ ਵਿੱਚ ਪਏ ਮੰਜੇ ਤੇ ਬੈਠ ਗਿਆ, ਪੁੱਤਰ ਸੁੱਖੀ ਚੱਕਰ ਜਾ ਆ ਗਿਆ ਜਰਾ ਪਾਣੀ ਤਾਂ ਦੇਈ ਪੀਣ ਨੂੰ, ਪਾਪਾ ਜੀ ਪਾਣੀ ਤਾਂ ਹੈ ਨੀ ਆਹਾ ਚੂਲੀ ਕੂ ਪਾਣੀ ਪਿਆ ਐ ਗਿਲਾਸ ਵਿੱਚ ਛੋਟੇ ਮੁੰਡੇ ਨੇ ਛੱਡਿਆ ਸੀ। ਐਨੇ ਵਿੱਚ ਸਾਹੋ ਸਾਹ ਹੋਏ ਦੀ ਅੱਖ ਖੁੱਲ ਗਈ, ਪਸੀਨੋ ਪਸੀਨੀ ਹੋਏ ਨੇ ਕੋਲ ਪਏ ਘੜੇ ਵਿਚੋਂ ਪਾਣੀ ਪੀਤਾ ਤੇ ਮਨ ਵਿੱਚ ਸਲਾਹਾਂ ਕਰਦਾ ਘਰ ਨੂੰ ਤੁਰ ਪਿਆ ਕਿ ਇਸ ਬਾਰ ਝੋਨਾ ਨੀ ਬੀਜਣਾ ਚਾਹੇ ਜਮੀਨ ਖਾਲੀ ਰਹਿ ਜੇ।

LEAVE A REPLY

Please enter your comment!
Please enter your name here