

ਅੰਮ੍ਰਿਤਸਰ: ਜੰਡਿਆਲਾ ਗੁਰੂ ਦੇ ਅਸਲਾ ਡੀਪੂ ਵਿੱਚੋਂ ਹਥਿਆਰਾਂ ਦੀ ਚੋਰੀ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਚੋਰੀ ਨਾਲੋਂ ਵੀ ਵੱਧ ਹਥਿਆਰ ਬਰਾਮਦ ਕਰ ਲਏ ਹਨ। ਮਾਮਲੇ ਵਿੱਚ ਪੁਲਿਸ ਨੇ ਤੀਜੀ ਵਾਰ ਆਪਣੇ ਬਿਆਨ ਬਦਲੇ ਹਨ, ਪਰ ਸੱਚਾਈ ਹਾਲੇ ਵੀ ਪੂਰੀ ਤਰ੍ਹਾਂ ਬਾਹਰ ਨਹੀਂ ਆਈ।
ਪੁਲਿਸ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਇਸ ਕੇਸ ਵਿੱਚ 44 ਹਥਿਆਰ ਹੀ ਚੋਰੀ ਹੋਏ ਹਨ, ਪਰ ਮੁਲਜ਼ਮ ਏਸੀ ਮਕੈਨਿਕ ਕੁਲਦੀਪ ਦੀ ਗ੍ਰਿਫਤਾਰੀ ਦੌਰਾਨ ਵੀ ਪੁਲਿਸ ਨੂੰ ਕੁਝ ਹਥਿਆਰ ਹੋਰ ਵੀ ਮਿਲੇ ਹਨ। ਹਾਲਾਂਕਿ, ਇੱਥੋਂ ਦੇ ਐਸਐਸਪੀ ਇਸ ਦੀ ਸਿੱਧੇ ਤੌਰ ‘ਤੇ ਪੁਸ਼ਟੀ ਭਾਵੇਂ ਨਹੀਂ ਕਰ ਰਹੇ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਕੁਝ ਲੀਡ ਨੇ ਤੇ ਇਸ ਮੁਤਾਬਕ ਹੋਰ ਹਥਿਆਰ ਕੁਲਦੀਪ ਕੋਲੋਂ ਮਿਲ ਸਕਦੇ ਹਨ। ਹੁਣ ਇਸ ਕੇਸ ਵਿੱਚ ਪੁਲਿਸ ਦੀ ਕਾਰਵਾਈ ਉੱਪਰ ਸਵਾਲੀਆ ਨਿਸ਼ਾਨ ਇਹ ਲੱਗਦਾ ਹੈ ਕਿ ਪੁਲਿਸ ਨੇ ਤੀਜੀ ਵਾਰ ਇਹ ਬਿਆਨ ਬਦਲੇ ਹੈ ਕਿ ਹਥਿਆਰਾਂ ਦੀ ਗਿਣਤੀ ਕਿੰਨੀ ਹੈ।
ਪਹਿਲੇ ਦਿਨ ਸਤਬੀਰ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਗੰਨ ਹਾਉਸ ਵਿੱਚੋਂ 68 ਹਥਿਆਰ ਚੋਰੀ ਹੋਏ ਹਨ। ਜਦਕਿ ਆਈਜੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ 44 ਹਥਿਆਰ ਰਿਕਵਰ ਕੀਤੇ ਤਾਂ ਦਾਅਵਾ ਕੀਤਾ ਸੀ ਕਿ ਇਹ ਸਾਰੇ ਹੀ ਹਥਿਆਰ ਜੋ ਚੋਰੀ ਹੋਏ ਹਨ ਰਿਕਵਰ ਹੋ ਗਏ ਹਨ। ਹੁਣ ਕੁਲਦੀਪ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਹੋਰ ਹਥਿਆਰ ਮਿਲੇ ਹਨ ਤਾਂ ਪਿਛਲੇ ਦਾਅਵੇ ਦੇ ਉੱਪਰ ਹੀ ਸਵਾਲ ਉੱਠ ਰਹੇ ਹਨ ਜੇ ਪੁਲਿਸ ਨੇ ਇੰਨੀ ਜਲਦੀ ਇਹ ਦਾਅਵਾ ਕਿਉਂ ਕਰ ਦਿੱਤਾ ਕਿ ਸਾਰੇ ਹਥਿਆਰ ਮਿਲ ਗਏ ਹਨ।
ਇਸ ਬਾਰੇ ਜਦੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਕੁਲਦੀਪ ਨੇ ਸਰੰਡਰ ਕੀਤਾ ਹੈ ਤਾਂ ਉਨ੍ਹਾਂ ਕੋਲ ਲੀਡ ਹੈ ਕਿ ਕੁਝ ਹੋਰ ਹਥਿਆਰ ਵੀ ਬਰਾਮਦ ਹੋ ਸਕਦੇ ਹਨ। ਜਦੋਂ ਹਥਿਆਰਾਂ ਦੀ ਸਹੀ ਗਿਣਤੀ ਨਾ ਮਿਲਣ ‘ਤੇ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਐਸਐਸਪੀ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਲਈ ਗੰਨ ਹਾਊਸ ਦੇ ਮਾਲਕ ਸਤਬੀਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਆਖਿਆ ਕਿ ਇਹ ਸਾਰੀ ਉਲਝਣ ਲਈ ਸਤਬੀਰ ਜ਼ਿੰਮੇਵਾਰ ਹੈ ਕਿਉਂਕਿ ਉਨ੍ਹਾਂ ਨੇ ਆਪਣਾ ਰਿਕਾਰਡ ਹੀ ਸਹੀ ਤਰੀਕੇ ਦਰਜ ਨਹੀਂ ਕੀਤਾ। ਦੂਜੇ ਪਾਸੇ ਇਸ ਕੇਸ ਦੇ ਵਿੱਚ ਦੋ ਹੋਰ ਮੁਲਜ਼ਮ ਹਾਲੇ ਫ਼ਰਾਰ ਨੇ ਜਿਨ੍ਹਾਂ ਦੀ ਪਛਾਣ ਹਾਲੇ ਵੀ ਪੁਲਿਸ ਨੇ ਗੁਪਤ ਰੱਖੀ ਹੋਈ ਹੈ।
ਕੁਲਦੀਪ ਤਰਨ ਤਾਰਨ ਦਾ ਹੀ ਰਹਿਣ ਵਾਲਾ ਹੈ ਤੇ ਏਸੀ ਮਕੈਨਿਕ ਹੈ ਤੇ ਇਸ ਨੇ ਬਿਕਰਮਜੀਤ ਜੋ ਆਈਟੀਆਈ ਦਾ ਸਟੂਡੈਂਟ ਦੀ ਉਸ ਨਾਲ ਮਿਲ ਕੇ ਦੋ ਹੋਰ ਮੁਲਜ਼ਮਾਂ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹੁਣ ਆਈ ਜੀ ਸਾਹਿਬ ਨੇ ਕਾਹਲੀ ਦੇ ਵਿੱਚ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਤਾਂ ਕਰ ਦਿੱਤਾ ਕਿ ਸਾਰੇ ਹਥਿਆਰ ਰਿਕਵਰ ਹੋ ਗਏ ਹਨ ਤਾਂ ਕੁਲਦੀਪ ਕੋਲੋਂ ਜੋ ਹਥਿਆਰ ਮਿਲੇ ਹਨ ਉਸ ਨਾਲ ਪੁਲਿਸ ਦੀ ਇਸ ਕੇਸ ਦੇ ਵਿੱਚ ਦਿਖਾਈ ਤੇਜ਼ੀ ਤੇ ਵੀ ਉਂਗਲ ਚੁੱਕ ਰਹੇ ਅਲੱਗ ਐਸਐਸਪੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਕੋਲ ਕੁਝ ਲੀਡ ਹੈ ਤੇ ਹਥਿਆਰ ਮਿਲ ਸਕਦੇ ਹਨ।























