ਸਮਰਕੈਂਪ ਦੌਰਾਨ ਸਰਕਾਰੀ ਹਾਈ ਸਕੂਲ ਬੁਰਜ ਭਲਾਈਕੇ ਵੱਲੋਂ ਵਾਤਾਵਰਣ ਦਿਵਸ ਮਨਾਇਆ

0
7

ਮਾਨਸਾ 08 ਜੂਨ (ਸਾਰਾ ਯਹਾ,(ਹੀਰਾ ਮਿੱਤਲ): ਸਰਕਾਰੀ ਹਾਈ ਸਕੂਲ ਬੁਰਜ ਭਲਾਈਕੇ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੇ ਭਾਸ਼ਣ ਅਤੇ ਪੇਟਿੰਗ ਮੁਕਾਬਲੇ
ਕਰਵਾਏ ਗਏ। ਸ਼੍ਰੀ ਗੁਰਪਾਲ ਸਿੰਘ ਜੀ ਵੱਲੋਂ ਬੱਚਿਆਂ ਨੂੰ ਵਾਤਾਵਰਣ ਸੰਬੰਧੀ ਅਤੇ ਡੇਂਗੂ ਤੇ ਮਲੇਰੀਆਂ ਜਿਹੀਆਂ
ਬਿਮਾਰੀਆਂ ਫੈਲਣ ਦੇ ਕਾਰਨ ਉਹਨਾਂ ਤੋਂ ਬਚਣ ਦੇ ਢੰਗਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਸ਼੍ਰੀ ਅਮਨਦੀਪ ਸਿੰਘ
ਐਮ.ਪੀ.ਐੱਚ.ਡਬਲਯੂ. (ਐਮ.) ਨੇ ਦਰੱਖਤਾਂ ਦੀ ਲਗਾਤਾਰ ਹੁੰਦੀ ਕਟਾਈ ਅਤੇ ਨਾ ਲਾਉਣ ਸੰਬੰਧੀ ਹੁੰਦੇ
ਨੁਕਸਾਨ ਬਾਰੇ ਜਾਣੂ ਕਰਵਾਇਆ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਦਰੱਖਤ ਲਾਉਣ ਲਈ ਪ੍ਰੇਰਿਆ। ਸ਼੍ਰੀਮਤੀ
ਗੁਰਤੇਜ ਕੌਰ ਵੱਲੋਂ ਵੱਖ ਵੱਖ ਰੋਗਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸਿਹਤ ਵਿਭਾਗ ਅਤੇ ਸਕੂਲ
ਵੱਲੋਂ ਸਾਂਝੇ ਤੌਰ ਤੇ ਸਕੂਲ ਵਿੱਚ ਪੌਦੇ ਲਗਾਏ ਗਏ ਅਤੇ ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਵਿੱਚ ਜੇਤੂ
ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਸਟਾਫ ਵੱਲੋਂ ਸਿਹਤ ਵਿਭਾਗ ਦੀ
ਸਮੁੱਚੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਅਧਿਆਪਕ ਹਰਬੰਸ ਸਿੰਘ, ਮੱਖਣ ਸਿੰਘ,
ਸੁਖਦੀਪ ਸਿੰਘ, ਆਸ਼ਾ ਵਰਕਰ, ਵਿਦਿਆਰਥੀ ਤੇ ਬੱਚਿਆਂ ਦੇ ਮਾਪੇ ਮੌਜੂਦ ਸਨ।

LEAVE A REPLY

Please enter your comment!
Please enter your name here