ਸਿਵਲ ਹਸਪਤਾਲ ‘ਚ ਵੀ ਚੱਲਦੈ ਦੇਸੀ ਜੁਗਾੜ, ਪਰਚੀਆਂ ਜੋੜ ਕੇ ਬਣਾਈ ਫਾਈਲ

0
2

ਜਲੰਧਰ — ਜੇਕਰ ਸਰਕਾਰੀ ਸੰਸਥਾਵਾਂ ‘ਚ ਦੇਸੀ ਜੁਗਾੜ ਕਰਨ ਤੋਂ ਬਾਅਦ ਕੰਮ ਚਲਾਉਣ ਵਾਲੇ ਸਟਾਫ ਨੂੰ ਸਰਕਾਰ ਵੱਲੋਂ ਇਨਾਮ ਦੇਣ ਦਾ ਐਲਾਨ ਹੋਵੇ ਤਾਂ ਜਲੰਧਰ ਦੇ ਸਿਵਲ ਹਸਪਤਾਲ ਦੇ ਸਟਾਫ ਨੂੰ ਪਹਿਲਾ ਇਨਾਮ ਮਿਲਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਇਨ੍ਹੀਂ ਦਿਨੀਂ ਸਟਾਫ ਦੇ ਦੇਸੀ ਜੁਗਾੜ ਕਾਰਨ ਹੀ ਮਰੀਜ਼ਾਂ ਦਾ ਇਲਾਜ ਸਹੀ ਤਰੀਕੇ ਨਾਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ‘ਚ ਸ਼ੁੱਕਰਵਾਰ ਰਾਤ ਤੋਂ ਹੀ ਫਾਈਲਾਂ ਖਤਮ ਹੋ ਚੁੱਕੀਆਂ ਹਨ ਅਤੇ ਮਰੀਜ਼ ਪਰਚੀ ਬਣਾਉਣ ਤੋਂ ਬਾਅਦ ਹਸਪਤਾਲ ‘ਚ ਦਾਖਲ ਹੋਣ ਤੋਂ ਪਹਿਲਾਂ ਜਦੋਂ ਫਾਈਲ ਤਿਆਰ ਕਰਵਾਉਣ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਅਗਿਓਂ ਜਵਾਬ ਮਿਲਦਾ ਹੈ ਕਿ ਫਾਈਲਾਂ ਖਤਮ ਹੋ ਚੱਕੀਆਂ ਹਨ।
ਜ਼ਿਕਰਯੋਗ ਹੈ ਕਿ ਡਾਕਟਰ ਵੱਲੋਂ ਹਸਪਤਾਲ ਵਿਚ ਦਾਖਲ ਮਰੀਜ਼ ਦੀ ਫਾਈਲ ‘ਚ ਪੂਰਾ ਟ੍ਰੀਟਮੈਂਟ ਲਿਖਿਆ ਜਾਂਦਾ ਹੈ। ਜਿਸ ਨੂੰ ਪੜ੍ਹ ਕੇ ਸਟਾਫ ਮਰੀਜ਼ ਨੂੰ ਦਵਾਈ ਅਤੇ ਇੰਜੈਕਸ਼ਨ ਲਗਾਉਂਦਾ ਹੈ। ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਦੇਰ ਰਾਤ ਤੱਕ ਮਰੀਜ਼ਾਂ ਨੂੰ ਪੇਸ਼ ਆਉਣ ਵਾਲੀਆਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਅਮਰਜੈਂਸੀ ਸਟਾਫ ਨੇ ਕੱਢ ਲਿਆ ਹੈ। ਹੁਣ ਫਾਈਲਾਂ ਖਤਮ ਹੋਣ ਦੇ ਬਾਵਜੂਦ ਮਰੀਜ਼ਾਂ ਦੀਆਂ ਫਾਈਲਾਂ ਤਿਆਰ ਹੋ ਰਹੀਆਂ ਹਨ। ਦਰਅਸਲ ਸਟਾਫ ਨੇ ਇਕ ਤਰੀਕਾ ਲੱਭਿਆ, ਜਿਸ ਦੇ ਤਹਿਤ ਮਰੀਜ਼ਾਂ ਦੀ ਪਰਚੀ ਅਤੇ ਟੈਸਟ ਫੀਸ ਰਸੀਦ ਦੇ ਉਪਰ ਹੀ ਡਾ. ਨੇ ਟ੍ਰੀਟਮੈਂਟ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਸਟਾਫ ਨੇ ਉਕਤ ਪਰਚੀਆਂ ਨੂੰ ਜੋੜ ਕੇ ਦੇਸੀ ਫਾਈਲ ਤਿਆਰ ਕਰ ਲਈ। ਜਿਸ ਕਾਰਨ ਐਮਰਜੈਂਸੀ ਦਾ ਰੁਕਿਆ ਕੰਮ ਸ਼ੁਰੂ ਹੋ ਗਿਆ। ਇਕ ਸਟਾਫ ਨੇ ਦੱਸਿਆ ਕਿ ਜਿਵੇਂ ਹੀ ਫਾਈਲਾਂ ਹਸਪਤਾਲ ‘ਚ ਆ ਜਾਣਗੀਆਂ ਤਾਂ ਪਰਚੀਆਂ ‘ਤੇ ਲਿਖਿਆ ਟ੍ਰੀਟਮੈਂਟ ਫਾਈਲਾਂ ਦੇ ਨਾਲ ਜੋੜ ਦਿੱਤਾ ਜਾਵੇਗਾ। ਸਟਾਫ ਨੇ ਇਹ ਵੀ ਦੱਸਿਆ ਕਿ ਅਧਿਕਾਰੀਆਂ ਨੂੰ ਇਸ ਬਾਬਤ ਦੱਸਿਆ ਜਾ ਚੁੱਕਾ ਹੈ ਕਿ ਫਾਈਲਾਂ ਮੰਗਵਾਈਆਂ ਜਾਣ ਪਰ ਹਸਪਤਾਲ ਵਿਚ ਕਦੇ ਸਰਿੰਜ਼ਾਂ ਖਤਮ ਹੁੰਦੀਆਂ ਅਤੇ ਕਦੇ ਦਵਾਈਆਂ। ਲੋਕ ਉਨ੍ਹਾਂ ਨਾਲ ਆ ਕੇ ਵਿਵਾਦ ਕਰਦੇ ਹਨ।


EDITED BY : SARA YAHA | | Last Updated : 28 May 2018

LEAVE A REPLY

Please enter your comment!
Please enter your name here